Breaking News
Home / ਪੰਜਾਬ / ਕੈਨੇਡਾ ਭੇਜਣ ਦੇ ਨਾਮ ਉਤੇ ਠੱਗੇ 11 ਲੱਖ 20 ਹਜ਼ਾਰ ਰੁਪਏ

ਕੈਨੇਡਾ ਭੇਜਣ ਦੇ ਨਾਮ ਉਤੇ ਠੱਗੇ 11 ਲੱਖ 20 ਹਜ਼ਾਰ ਰੁਪਏ

ਫ਼ਰੀਦਕੋਟ: ਜਿਵੇਂ-ਜਿਵੇਂ ਲੋਕਾਂ ਵਿਚ ਵਿਦੇਸ਼ਾਂ ਵਿਚ ਜਾ ਕੇ ਵੱਸਣ ਦੀ ਲਾਲਸਾ ਵਧ ਰਹੀ ਹੈ, ਤਿਵੇਂ-ਤਿਵੇਂ ਹੀ ਇਨ੍ਹਾਂ ਭੋਲੇਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਏਜੰਟਾਂ ਦੀ ਵੀ ਭਰਮਾਰ ਹੋ ਰਹੀ ਹੈ। ਹਰ ਰੋਜ਼ ਕਈ ਮਾਮਲੇ ਸਾਹਮਣੇ ਆ ਰਹੇ ਹਨ ਜਿੱਥੇ ਵਿਦੇਸ਼ਾਂ ਦੇ ਸੁਪਨੇ ਦਿਖਾ ਕੇ ਲੱਖਾਂ ਰੁਪਏ ਠੱਗ ਏਜੰਟ ਮਾਲੋਮਾਲ ਹੋ ਰਹੇ ਹਨ ਅਤੇ ਕਈ ਭੋਲੇਭਾਲੇ ਲੋਕ ਤਾਂ ਠੱਗੀ ਖਾਣ ਤੋਂ ਬਾਅਦ ਵੀ ਇਸ ਚੀਜ਼ ਦਾ ਜ਼ਿਕਰ ਨਹੀਂ ਕਰਦੇ, ਬੱਸ ਹੱਥ ਮਲਦੇ ਰਹਿ ਜਾਂਦੇ ਹਨ।

ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਫ਼ਰੀਦਕੋਟ ਤੋਂ ਜਿੱਥੇ ਇੱਕ ਇਮੀਗ੍ਰੇਸ਼ਨ ਸੈਂਟਰ ਮਾਲਕ ਵੱਲੋਂ ਕੋਟਕਪੂਰਾ ਦੇ ਇਕ ਵਿਅਕਤੀ ਨੂੰ ਕੈਨੇਡਾ ਪੀਆਰ ਬੇਸ ਉਤੇ ਭੇਜਣ ਦੇ ਨਾਮ ਉਤੇ 11 ਲੱਖ ਰੁਪਏ 20 ਹਜ਼ਾਰ ਰੁਪਏ ਲੈ ਲਏ ਪਰ 2 ਸਾਲ ਦੇ ਬਾਅਦ ਵੀ ਨਾ ਤਾਂ ਉਸ ਨੂੰ ਕੈਨੇਡਾ ਭੇਜਣ ਲਈ ਫਾਈਲ ਹੀ ਲਗਾਈ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਜਿਸ ਤੋਂ ਪ੍ਰੇਸ਼ਾਨ ਪੀੜਤ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਤਾਂ ਜਾਂਚ ਦੇ ਬਾਅਦ ਪੁਲਿਸ ਵੱਲੋਂ ਉਕਤ ਇਮੀਗ੍ਰੇਸ਼ਨ ਮਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਗੌਰਤਲਬ ਹੈ ਕੇ ਇਹ ਏਜੰਟ ਪਹਿਲਾਂ ਹੀ ਇੱਕ ਮਾਮਲੇ ਵਿਚ ਗ੍ਰਿਫ਼ਤਾਰ ਚੱਲ ਰਿਹਾ ਹੈ।

ਇਸ ਸਬੰਧੀ ਪੀੜਤ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹ ਕੋਟਕਪੂਰੇ ਦਾ ਰਹਿਨ ਵਾਲਾ ਹੈ ਤੇ ਉਸ ਵੱਲੋਂ ਕਰੀਬ ਢਾਈ ਸਾਲ ਪਹਿਲਾਂ 2108 ਵਿਚ ਫਰੀਦਕੋਟ ਦੇ KOIC ਇਮੀਗ੍ਰੇਸ਼ਨ ਅਤੇ ਆਇਲੇਟਸ ਦੇ MD ਬੇਅੰਤ ਸਿੰਘ ਨੂੰ ਕੈਨੇਡਾ ਦੀ ਪੀ.ਆਰ ਲਗਵਾਉਣ ਲਈ 11 ਲੱਖ 20 ਹਜ਼ਾਰ ਰੁਪਏ ਦਿੱਤੇ ਸਨ ਪਰ ਢਾਈ ਸਾਲ ਬਾਅਦ ਵੀ ਨਾ ਤਾਂ ਉਸ ਵੱਲੋਂ ਪੀ.ਆਰ ਲਗਵਾਈ ਗਈ, ਨਾ ਹੀ ਉਨ੍ਹਾਂ ਦੀ ਰਕਮ ਦੀ ਵਾਪਸੀ ਕੀਤੀ ਗਈ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਈ ਗਈ।
..
ਉਨ੍ਹਾਂ ਮੰਗ ਕੀਤੀ ਕਿ ਅਜਿਹੇ ਧੋਖੇਬਾਜ਼ ਏਜੰਟਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਹੋਰ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਨਾ ਬਣਾ ਸਕਣ।

ਇਸ ਮਾਮਲੇ ਵਿਚ ਥਾਣਾ ਮੁਖੀ ਅਮਰਜੀਤ ਸਿੰਘ ਨੇ ਦੱਸਿਆ ਕਿ ਕੋਟਕਪੂਰਾ ਨਿਵਾਸੀ ਅਮਰਿੰਦਰ ਸਿੰਘ ਵੱਲੋਂ KOIC ਇਮੀਗ੍ਰੇਸ਼ਨ ਸੈਂਟਰ ਮਾਲਿਕ ਬੇਅੰਤ ਸਿੰਘ ਖਿਲਾਫ ਆਪਣੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਵੱਲੋਂ ਵਿਦੇਸ਼ ਭੇਜਣ ਦੇ ਨਾਮ ਉਤੇ 11 ਲੱਖ 20 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ ਹੈ।

ਸ਼ਿਕਾਇਤ ਦੀ ਪੜਤਾਲ ਕਰਨ ਤੋਂ ਬਾਅਦ ਉਕਤ ਇਮੀਗ੍ਰੇਸ਼ਨ ਸੈਂਟਰ ਮਾਲਕ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਆਰੋਪੀ ਬੇਅੰਤ ਸਿੰਘ ਪਹਿਲਾ ਤੋਂ ਹੀ ਕਿਸੇ ਮਾਮਲੇ ਵਿਚ ਗ੍ਰਿਫਤਾਰ ਚੱਲ ਰਿਹਾ ਹੈ ਅਤੇ ਇਸ ਮਾਮਲੇ ਚ ਵੀ ਉਸ ਦੀ ਗ੍ਰਿਫਤਾਰੀ ਕੀਤੀ ਜਾਵੇਗੀ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: