Breaking News
Home / ਵਿਸ਼ੇਸ਼ ਲੇਖ / ਕਿਸਨੇ ਰੋਕਿਆ ਸੀ ਕੁੰਵਰ ਵਿਜੈ ਪ੍ਰਤਾਪ ਨੂੰ ਡੇਰਾ ਸਿਰਸਾ ਮੁਖੀ ਤੋਂ ਪੁੱਛ ਗਿੱਛ ਕਰਨ ਲਈ ?

ਕਿਸਨੇ ਰੋਕਿਆ ਸੀ ਕੁੰਵਰ ਵਿਜੈ ਪ੍ਰਤਾਪ ਨੂੰ ਡੇਰਾ ਸਿਰਸਾ ਮੁਖੀ ਤੋਂ ਪੁੱਛ ਗਿੱਛ ਕਰਨ ਲਈ ?

ਸਾਬਕਾ ਆਈ ਜੀ ਕੁੰਵਰ ਵਿਜੈ ਪ੍ਰਤਾਪ ਅੱਜ ਕੱਲ੍ਹ ਕਈ ਤਰ੍ਹਾਂ ਦੇ ਖੁਲਾਸੇ ਅਤੇ ਦਾਅਵੇ ਕਰ ਰਹੇ ਹਨ। ਇਲਜ਼ਾਮਾਂ ਦੀ ਝੜੀ ਵੀ ਲਾ ਰਹੇ ਨੇ। ਪਰ ਇਕ ਗੱਲ ਦਾ ਪਤਾ ਨਹੀਂ ਲੱਗ ਰਿਹਾ ਕਿ ਉਨ੍ਹਾਂ ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਪੁੱਛ ਗਿੱਛ ਕਰਨ ਤੋਂ ਕਿਸਨੇ ਰੋਕਿਆ ਸੀ ?

ਕਿਉਂਕਿ ਕੁੰਵਰ ਵਿਜੈ ਪ੍ਰਤਾਪ ਨੇ ਫ਼ਿਲਮੀ ਐਕਟਰ ਅਕਸ਼ੇ ਕੁਮਾਰ ਤੋਂ ਪੁੱਛ ਗਿੱਛ ਕੀਤੀ ਸੀ। ਇਹ ਪੁੱਛ ਗਿੱਛ ਇਸ ਕਰਕੇ ਕੀਤੀ ਗਈ ਸੀ ਕਿਉਂਕਿ ਇਲਜ਼ਾਮ ਲਾਇਆ ਜਾ ਰਿਹਾ ਸੀ ਕਿ ਅਕਸ਼ੇ ਕੁਮਾਰ ਨੇ ਮੀਟਿੰਗ ਕਰਵਾ ਕੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਡੇਰਾ ਮੁਖੀ ਵਿਚਾਲੇ ਸਮਝੌਤਾ ਕਰਵਾਇਆ ਸੀ। ਇਹ ਸਮਝੌਤਾ ਪੰਜਾਬ ਵਿੱਚ ਡੇਰਾ ਮੁਖੀ ਦੀ ਫਿਲਮ ਰਿਲੀਜ਼ ਕਰਵਾਉਣ ਅਤੇ ਬਦਲੇ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਅਕਾਲੀਆਂ ਨੂੰ ਵੋਟਾਂ ਪਾਉਣ ਬਾਰੇ ਸੀ।

ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕੁੰਵਰ ਵਿਜੈ ਪ੍ਰਤਾਪ ਨੇ ਇਸ ਸਬੰਧੀ ਸੁਖਬੀਰ ਬਾਦਲ ਅਤੇ ਅਕਸ਼ੇ ਕੁਮਾਰ ਤੋਂ ਤਾਂ ਪੁੱਛ ਗਿੱਛ ਕੀਤੀ। ਪਰ ਡੇਰਾ ਸਿਰਸਾ ਮੁਖੀ ਤੋਂ ਨਹੀਂ।
ਆਖਰ ਅਜਿਹਾ ਕਿਉਂ ? ਇਹ ਤਾਂ ਕੋਈ ਬੱਚਾ ਵੀ ਦੱਸ ਸਕਦਾ ਹੈ ਕਿ ਜੇ ਮੀਟਿੰਗ ਤਿੰਨ ਜਾਣਿਆਂ ਵਿਚਾਲੇ ਹੋਈ ਸੀ ਤਾਂ ਪੁੱਛ ਗਿੱਛ ਵੀ ਤਿੰਨਾਂ ਤੋਂ ਹੋਣੀ ਚਾਹੀਦੀ ਸੀ। ਜੇਲ ‘ਚ ਬੈਠੇ ਡੇਰਾ ਮੁਖੀ ਤੋਂ ਪੁੱਛ ਗਿੱਛ ਕਰਨੀ ਔਖਾ ਕੰਮ ਨਹੀਂ ਸੀ। ਪਰ ਇਹ ਪੁੱਛ ਨਹੀਂ ਹੋਈ।

ਇਸ ਦਾ ਕਾਰਨ ਕੀ ਸੀ। ਕੀ ਇਹ ਪੁੱਛ ਗਿੱਛ ਨਾ ਕਰਨਾ ਕੁੰਵਰ ਵਿਜੈ ਪ੍ਰਤਾਪ ਦਾ ਆਪਣਾ ਫੈਸਲਾ ਸੀ ? ਜਾਂ ਫੇਰ ਉਨ੍ਹਾਂ ਨੇ ਕਿਸੇ ਦਬਾਅ ਹੇਠ ਇਹ ਪੁੱਛ ਗਿੱਛ ਨਹੀਂ ਕੀਤੀ। ਇਹ ਪੁੱਛ ਗਿੱਛ ਨਾ ਹੋਣ ਕਰਕੇ ਪੜਤਾਲ ਦਾ ਅਧੂਰਾ ਰਹਿਣਾ ਲਾਜ਼ਮੀ ਸੀ। ਪਰ ਇਸ ਤਰ੍ਹਾਂ ਪੜਤਾਲ ਅਧੂਰੀ ਕਿਉਂ ਰਹੀ ? ਇਸ ਬਾਰੇ ਕੁੰਵਰ ਵਿਜੈ ਪ੍ਰਤਾਪ ਜ਼ਰੂਰ ਦੱਸਣ।
ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਈਏ ਕਿ ਬਾਅਦ ਵਿੱਚ ਹਰਿਆਣਾ ਸਰਕਾਰ ਨੇ ਪੁੱਛ ਗਿੱਛ ਦੀ ਇਜਾਜ਼ਤ ਦੇ ਦਿੱਤੀ ਸੀ।
#ਮਹਿਕਮਾ_ਪੰਜਾਬੀ

About admin

Check Also

ਫੇਸਬੁੱਕ ਦੇ ਮਾਲਕ ਦਾ ਪੁਰਾਣਾ ਘਰ ਕਿਰਾਏ ਲਈ ਖ਼ਾਲੀ, ਕਿਰਾਇਆ ਸੁਣ ਕੇ ਹੋ ਜਾਵੋਗੇ ਸੁੰਨ

ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਦਾ ਪੁਰਾਣਾ ਘਰ ਕਿਰਾਏ ਲਈ ਖਾਲੀ ਹੈ ਪਰ ਇਸ ਦਾ …

%d bloggers like this: