Breaking News
Home / ਮੰਨੋਰੰਜਨ / ਦੀਪ ਸਿੱਧੂ ਉੱਪਰ ਚੰਨੀ ਢੱਡਾ ਦਾ ਗਾਇਆ ਗਾਣਾ ਹੋਇਆ ਵਾਇਰਲ

ਦੀਪ ਸਿੱਧੂ ਉੱਪਰ ਚੰਨੀ ਢੱਡਾ ਦਾ ਗਾਇਆ ਗਾਣਾ ਹੋਇਆ ਵਾਇਰਲ

ਇੱਕ ਦਰਦ ਰਗਾਂ ਵਿੱਚ ਬਹਿੰਦਾ ਸੀ, ਮੈਂ ਸਭ ਕੁੱਝ ਛੱਡ ਕੇ ਮੁੜ ਆਇਆ ਹਾਂ..!!
ਮੈਨੂੰ ਚਿੰਤਾਂ ਦੇਸ਼ ਪੰਜਾਬ ਦੀ ਸੀ, ਮੈਂ ਬਿਖੜੇ ਰਾਹੀੰ ਤੁਰ ਆਇਆ ਹਾਂ..!!
ਨੀਵੀਂ ਪਾ ਬੇਸ਼ਰਮ ਤਾਂ ਸਾਰ ਲੈੰਦਾ, ਅਣਖੀ ਨੈਣਾਂ ਦਾ ਮੁੱਲ ਹਾਂ ਤਾਰ ਰਿਹਾ..!!
ਸਰਕਾਰ ਲਈ ਤਾਂ ਮੈਂ ਅੱ-ਤ-ਵਾ-ਦੀ ਸੀ, ਮੈਨੂੰ ਆਪਣਿਆਂ ਨੇ ਹੀ ਗੱ-ਦਾ-ਰ ਕਿਹਾ..!!

26 ਜਨਵਰੀ ਤੋਂ ਬਾਅਦ ਇਕ ਪੰਥਕ ਦਾ ਸੁਨੇਹਾ ਆਇਆ ਕਿ ਦੀਪ ਦਾ ਸਾਥ ਨਾ ਦੇਵੀਂ…. ਪੰਥ ਦਾ ਸਾਥ ਦੇਵੇਂਗਾ ਤਾਂ ਅਸੀਂ ਸਾਰੇ ਤੇਰੇ ਨਾਲ ਹਾਂ… ਸਾਨੂੰ ਤੇਰੇ ਉੱਪਰ ਮਾਣ ਹੈ ਤੂੰ ਇਤਿਹਾਸ ਲਈ ਵਧੀਆ ਕੰਮ ਕੀਤਾ ਹੈ… ਵੇਖੀ ਕਿਤੇ ਦੀਪ ਦਾ ਸਾਥ ਦੇ ਕੇ ਸਾਰੇ ਵਧੀਆ ਕੰਮ ਉੱਪਰ ਮਿੱਟੀ ਨਾ ਪਵਾ ਲਵੀਂ। ਤੂੰ ਤੇ ਸਾਡਾ ਭਰਾ ਹੈਂ… ਤੇਰੇ ਉੱਤੇ ਮਾਣ ਆ ਸਾਨੂੰ।ਜਦੋਂ ਮੈਂ ਹਿੱਕ ਤਾਣ ਦੇ ਦੀਪ ਦਾ ਸਾਥ ਦਿੱਤਾ ਤਾਂ ਉਹੀ ਵਿਅਕਤੀ ਕੁਝ ਨੌਜਵਾਨਾਂ ਨੂੰ ਕਹਿ ਰਿਹਾ ਸੀ ਕਿ ਡਾ: ਉੱਦੋਕੇ ਤਾਂ ਸਿਰੇ ਦਾ ਇਖ਼ਲਾਕਹੀਣ ਬੰਦਾ ਆ… ਪਹਿਲਾਂ ਤਾਂ ਸਾਨੂੰ ਸ਼ੱਕ ਸੀ ਕਿ ਦੀਪ ਹੀ ਏਜੰਸੀਆਂ ਦਾ ਹੈ ਪਰ ਹੁਣ ਪਤਾ ਲੱਗਾ ਕਿ ਉਦੋਕੇ ਵੀ ਏਜੰਸੀਆਂ ਦੀ ਵੱਡੀ ਗੇਮ ਦਾ ਹਿੱਸਾ ਆ… ਲਾਲ ਕਿਲ੍ਹੇ ਦੀ ਘਟਨਾ ਪਿੱਛੇ ਸਾਰਾ ਦਿਮਾਗ ਇਹਦਾ ਆ… ਨੌਜਵਾਨੋ ਬੱਚ ਕੇ ਰਹਿਣਾ ਇਹ ਤਹਾਨੂੰ ਦੇਸ਼ ਦੇ ਖਿਲਾਫ ਭੜਕਾਉਂਦਾ ਹੈ।ਅਫਸੋਸ ਇਹ ਗੱਲਾਂ ਉਹਨਾਂ ਲੋਕਾਂ ਦੀਆਂ ਨੇ ਜਿਹੜੇ ਕਹਿੰਦੇ ਕਿ ਅਸੀਂ ਵੱਖਰਾ ਦੇਸ਼ ਲੈਣਾ ਹੈ। ( ਨਾਮ ਜਨਤਕ ਇਸ ਕਰਕੇ ਨਹੀਂ ਕਰ ਰਿਹਾ ਕਿ ਅਜੇ ਦੀਪ ਸਿੱਧੂ ਅੰਦਰ ਹੈ)
ਡਾ:ਸੁਖਪ੍ਰੀਤ ਸਿੰਘ ਉਦੋਕੇ


ਦੀਪ ਸਿੱਧੂ ਦੇ ਹੱਕ਼ ਵਿੱਚ ਆਏ ਨਿਹੰਗ ਸਿੰਘ ਸਰਦਾਰ ਜਗਤਾਰ ਸਿੰਘ ਹਵਾਰੇ ਦਾ ਪਰਿਵਾਰ ਤੇ ਸੁਖਪ੍ਰੀਤ ਸਿੰਘ ਉਦੋਕੇ

About admin

Check Also

ਤਸਵੀਰ ਬੋਲਦੀ ਏ- ਵੇਖਿਉ ਪੜ੍ਹ ਕੇ ਕੀ ਸੀ ਮਤਾ ਆਨੰਦਪੁਰ ਦਾ

ਅੱਜ ਤੋਂ ਇੱਕ ਸਦੀ ਪਹਿਲਾਂ ਪੰਜਾਬ ਦੇ ਦਾਨਿਸ਼ਵਰ ਸ਼ਾਇਰ ਪ੍ਰੋ ਪੂਰਨ ਸਿੰਘ ਨੇ ਲਿਖਿਆ ਸੀ …

%d bloggers like this: