Breaking News
Home / ਪੰਜਾਬ / ਫ੍ਰੀ ਸਫਰ ਨੂੰ ਲੈ ਕੇ ਕੰਡਕਟਰ ਨਾਲ ਖਹਿਬੜੀ ਕੁੜੀ, ਪੁਲਸ ਦੀ ਮੌਜੂਦਗੀ ਵਿਚ ਲੱਥੀ ਪੱਗ

ਫ੍ਰੀ ਸਫਰ ਨੂੰ ਲੈ ਕੇ ਕੰਡਕਟਰ ਨਾਲ ਖਹਿਬੜੀ ਕੁੜੀ, ਪੁਲਸ ਦੀ ਮੌਜੂਦਗੀ ਵਿਚ ਲੱਥੀ ਪੱਗ

ਕੈਪਟਨ ਸਰਕਾਰ ਵੱਲੋਂ ਮਹਿਲਾਵਾਂ ਲਈ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਦਿੱਤੀ ਸਹੂਲਤ ਨੂੰ ਲੈ ਕੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬੱਸ ਦੇ ਕੰਡਕਟਰ ਵੱਲੋਂ ਇਕ ਲੜਕੀ ਦੀ ਟਿਕਟ ਕੱਟ ਦਿੱਤੀ ਗਈ। ਜਾਣਕਾਰੀ ਮੁਤਾਬਕ ਪੰਜਾਬ ਰੋਡਵੇਜ਼ ਦੀ ਬੱਸ ਵਿਚ ਪਟਿਆਲਾ ਤੋਂ ਲੜਕੀ ਰੂਪਨਗਰ ਲਈ ਸਵਾਰ ਹੋਈ ਸੀ ਜਿੰਨਾ ਚਿਰ ਲੜਕੀ ਆਪਣਾ ਆਧਾਰ ਕਾਰਡ ਕੱਢਣ ਲੱਗੀ ਉਸ ਤੋਂ ਪਹਿਲਾਂ ਕੰਡਕਟਰ ਨੇ ਉਸ ਦੀ ਟਿਕਟ ਕੱਟ ਦਿੱਤੀ।ਬੇਸ਼ਕ ਬਾਅਦ ਵਿਚ ਕੰਡਕਟਰ ਨੇ ਲੜਕੀ ਦੀ ਟਿਕਟ ਦੇ ਪੈਸੇ ਵਾਪਸ ਕਰ ਦਿੱਤੇ। ਪ੍ਰੰਤੂ ਬੱਸ ਅੰਦਰ ਕੰਡਕਟਰ ਅਤੇ ਲੜਕੀ ਵਿਚਕਾਰ ਹੋਈ ਬਹਿਸਬਾਜ਼ੀ ਕਾਫੀ ਵਧ ਗਈ ਕਿ ਲੜਕੀ ਨੇ ਰੂਪਨਗਰ ਬੱਸ ਅੱਡੇ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਲਿਆ।

ਗੱਲ ਵਧਦੇ ਵਧਦੇ ਬੱਸ ਡਰਾਈਵਰ ਨੇ ਬੱਸ ਸੜਕ ਵਿਚਕਾਰ ਲਗਾ ਕੇ ਜਾਮ ਲਗਾ ਦਿੱਤਾ। ਇਸ ਦੌਰਾਨ ਬੱਸ ਮੁਲਾਜ਼ਮਾਂ ਵੱਲੋਂ ਲੜਕੀ ਦੇ ਚਾਚੇ ਨੂੰ ਪੁਲਸ ਸਾਹਮਣੇ ਹੀ ਸੜਕ ਵਿਚਕਾਰ ਕੁੱਟਿਆ ਗਿਆ ਅਤੇ ਧੱਕਾ ਦੇ ਕੇ ਸੜਕ ਤੇ ਸੁੱਟ ਦਿੱਤਾ ਜਿਸ ਦੌਰਾਨ ਲੜਕੀ ਦੇ ਪਰਿਵਾਰਕ ਮੈਂਬਰ ਦੀ ਪੱਗ ਤੱਕ ਲੱਥ ਗਈ। ਮੌਕੇ ਤੇ ਪੁਲਸ ਪਹੁੰਚ ਗਈ ਅਤੇ ਦੋਵੇਂ ਧਿਰਾਂ ਨੂੰ ਥਾਣੇ ਲਿਜਾਇਆ ਗਿਆ। ਜਿੱਥੇ ਦੋਵੇਂ ਧਿਰਾਂ ਵਿਚਾਲੇ ਕਾਫੀ ਦੇਰ ਤੱਕ ਗੱਲਬਾਤ ਹੁੰਦੀ ਰਹੀ ਅਤੇ ਅੰਤ ਵਿੱਚ ਜਾ ਕੇ ਦੋਵੇਂ ਧਿਰਾਂ ਦਾ ਆਪਸੀ ਸਮਝੌਤਾ ਹੋ ਗਿਆ।

ਇਸ ਮੌਕੇ ਪੰਜਾਬ ਰੋਡਵੇਜ਼ ਯੂਨੀਅਨ ਰੂਪਨਗਰ ਦੇ ਪ੍ਰਧਾਨ ਕੁਲਵੰਤ ਸਿੰਘ ਨੇ ਮੰਨਿਆ ਕਿ ਭਾਵੇਂ ਸਰਕਾਰ ਵੱਲੋਂ ਮਹਿਲਾ ਮਹਿਲਾਵਾਂ ਲਈ ਮੁਫ਼ਤ ਬੱਸ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ ਪ੍ਰੰਤੂ ਸਿਸਟਮ ਦੇ ਵਿਚ ਹਾਲੇ ਅਪਡੇਟ ਨਾ ਹੋਣ ਕਰਕੇ ਉਨ੍ਹਾਂ ਨੂੰ ਕਾਫੀ ਦਿੱਕਤ ਆ ਰਹੀ ਹੈ ਜਿਸ ਦੇ ਕਾਰਨ ਅਜਿਹੇ ਲੜਾਈ ਝਗੜੇ ਹੋ ਰਹੇ ਨੇ , ਥਾਣਾ ਸਿਟੀ ਦੇ ਐਸਐਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਦੋਵੇਂ ਧਿਰਾਂ ਦਾ ਝਗੜਾ ਹੋਇਆ ਸੀ ਅਤੇ ਮੌਕੇ ਤੇ ਪਹੁੰਚੇ ਸੀ ਪ੍ਰੰਤੂ ਹੁਣ ਦੋਵੇਂ ਧਿਰਾਂ ਦਾ ਸਮਝੌਤਾ ਹੋ ਚੁੱਕਾ ਹੈ ।

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: