Breaking News
Home / ਪੰਜਾਬ / ਯੁਵਰਾਜ ਦੀ ਜਦੋ ਲੋੜ ਹੋਈ ਉਹ ਅੰਦੋਲਨ ‘ਚ ਹਾਜ਼ਰ ਹੋਵੇਗਾ- ਯੋਗਰਾਜ ਸਿੰਘ

ਯੁਵਰਾਜ ਦੀ ਜਦੋ ਲੋੜ ਹੋਈ ਉਹ ਅੰਦੋਲਨ ‘ਚ ਹਾਜ਼ਰ ਹੋਵੇਗਾ- ਯੋਗਰਾਜ ਸਿੰਘ

ਮੋਗੇ ਤੋਂ ਤੁਰੇ ਨੌਜਵਾਨਾਂ ਦੀ ਜ਼ਿੰਮੇਵਾਰੀ ਕੌਣ ਲਊ ?

ਸੰਘਰਸ਼, ਮੋਰਚੇ, ਜੰਗਾਂ ਪੰਜਾਬ ਦੀ ਹੋੰਦ ਹਸਤੀ ਲਈ ਉਵੇਂ ਹੀ ਜਰੂਰੀ ਨੇ ਜਿਵੇਂ ਏਥੋਂ ਦੀ ਥਲ ਤੇ ਜਲ। ਪੰਜਾਬ ਦੇ ਲੋਕਾਂ ਨੇ ਜੰਗਾਂ ਤੋਂ ਕਦੇ ਮੂੰਹ ਨਹੀਂ ਮੋੜਿਆ। ਲੜਦੀਆਂ ਫੌਜਾਂ ‘ਚ ਜਿੱਤ ਹਾਰ ਬਣੀ ਹੋਈ ਏ। ਪੰਜਾਬ ਚੰਗੇ ਰਣਜਿੱਤ ਜਰਨੈਲ ਆਗੂਆਂ ਨਾਲ ਹਾਰਾਂ ਚੋਂ ਵੀ ਜਿੱਤਦਾ ਰਿਹਾ ਤੇ ਮਾੜੇ ਅਗਵਾਈਕਾਰਾਂ ਨਾਲ “ਫੌਜਾਂ ਜਿੱਤ ਕੇ ਵੀ ਅੰਤ ਨੂੰ ਹਾਰਦੀਆਂ” ਰਹੀਆਂ ਨੇ..।

ਚੱਲ ਰਹੇ ਕਿਸਾਨੀ ਸੰਘਰਸ਼ ‘ਚ 41 ਚੁੱਲਿਆਂ ਤੇ ਵੰਡੀ ਵੰਨ-ਸਵੰਨੀ ਲੀਡਰਸ਼ਿਪ ਦੇ ਸੈਂਕੜੇ ਮੂੰਹ ਨੇ। ਕੋਈ ਸ਼ੇਰ ਦੇ ਮੂੰਹ ਨਾਲ ਦਿੱਲੀ ਜਿੱਤਣ ਦਾ ਨਾਹਰਾ ਦਿੰਦਾ ਹੈ ਤੇ ਦੂਜਾ ਗਊ ਦੇ ਪਿਛਵਾੜੇ ਨਾਲ ਮੋਕ ਮਾਰਦਾ ਹੈ।

ਯੂਨੀਅਨ ਲੀਡਰਸ਼ਿਪ ਦੀ ਕਾਵਾਂ-ਰੌਲੀ ਵਿੱਚ ਸਿੱਖ ਨੌਜਵਾਨੀ ਆਪਣਾ ਬਹੁਤ ਨੁਕਸਾਨ ਕਰਵਾ ਚੁੱਕੀ ਹੈ। ਇਹ ਕਾਵਾਂ ਰੌਲੀ ਹਾਲੇ ਮੁੱਕੀ ਨਹੀਂ ਹੈ। ਪਿਛਲੇ ਦਿਨੀਂ ਇਹ ਗੱਲ ਵੀ ਬਾਹਰ ਆ ਗਈ ਕਿ ਚਾਰ ਪੰਜ ਕਿਸਾਨ ਯੂਨੀਅਨਾਂ ਹਾਲੇ ਵੀ ਅੜੀਆਂ ਹੋਈਆਂ ਹਨ ਅਤੇ ਉਹ ਨੌਜਵਾਨਾਂ ਨੂੰ ਕੋਈ ਥਾਂ ਦੇਣ ਨੂੰ ਤਿਆਰ ਨਹੀਂ।

ਇਹ ਉਹੀ ਨੌਜਵਾਨ ਆ ਜਿਨਾਂ ਨੇ ਪਹਿਲਾਂ ਵੀ ਯੂਨੀਅਨ ਲੀਡਰਾਂ ਨੂੰ ਦਿੱਲੀ ਸਟੇਜ ਸਜਾ ਕੇ ਦਿੱਤੀ। ਫੇਰ ਉਨ੍ਹਾਂ ਨੂੰ ਗੱਦਾਰ ਵੀ ਕਿਹਾ ਗਿਆ ‘ਤੇ ਬੇਗਾਨਗੀ ਦਾ ਅਹਿਸਾਸ ਵੀ ਕਰਵਾਇਆ ਗਿਆ। ਹੁਣ ਤੱਕ ਵੀ ਸ਼ਰਾਰਤੀ ਅਨਸਰ ਦੱਸਕੇ ਸਿੱਖ ਨੌਜਵਾਨਾਂ ਦੇ ਆਗੂਆਂ ਨੂੰ ਭੰਡਣ ਦਾ ਦੌਰ ਜਾਰੀ ਹੈ।

ਇਸੇ ਦੌਰਾਨ ਕੁਝ ਸਿਆਸਤਦਾਨ ਦੀਪ ਸਿੱਧੂ ਤੇ ਲੱਖੇ ਸਿਧਾਣੇ ਦੀ ਗੈਰ ਹਾਜਰੀ ਵਿੱਚ ਮੋਰਚੇ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਲੱਗੇ ਹੋਏ ਹਨ। ਏਕਾ ਕਰਨਾ, ਕਿਸੇ ਨਾਲ ਰਲ਼ਕੇ ਚੱਲਣਾ ਜਾਂ ਗੱਠਜੋੜ ਕਰ ਲੈਣਾ ਕੋਈ ਮਾੜੀ ਗੱਲ ਨਹੀਂ। ਪਰ ਬਿਨਾਂ ਸ਼ਰਤ ਸਮਰਥਨ ਬਹੁਤੀ ਵਾਰ ਨਿੱਕੀਆਂ ਨਿੱਕੀਆਂ ਵਕਤੀ ਪ੍ਰਾਪਤੀਆਂ ਦੇ ਨਾਲ ਲੰਬੇ ਸਮੇਂ ਦੀ ਖੱਜਲ-ਖੁਆਰੀ ਤੇ ਬੇਇੱਜ਼ਤੀ ਦਾ ਆਲਮ ਸਿਰਜ ਦਿੰਦਾ ਹੈ। ਨਿੱਜੀ ਹਿੱਤਾਂ ਲਈ ਅਕਾਲੀ ਦਲ ਬਾਦਲ ਵੱਲੋਂ ਭਾਜਪਾ ਨੂੰ ਦਿੱਤਾ ਸਮਰਥਨ ਇਸਦੀ ਉਘੜਵੀਂ ਮਿਸਾਲ ਹੈ।

ਮਹਿਰਾਜ, ਮਸਤੂਆਣਾ ਜਾਂ ਮੋਗੇ ਇਕੱਠੇ ਹੋਏ ਨੌਜਵਾਨਾਂ ਦੀ ਕਿਸਾਨ ਮੋਰਚੇ ਬਾਰੇ ਸਮਝ ਅੱਜ ਵੀ ਉਥੇ ਹੀ ਖੜੀ ਹੈ ਜਿਥੇ ਛੱਬੀ ਜਨਵਰੀ ਤੋਂ ਪਹਿਲਾਂ ਸੀ।

ਦੂਜੇ ਪਾਸੇ ਸਿੱਖਾਂ ਦੀ ਇਕ ਧਿਰ ਅਤੇ ਕਾਮਰੇਡਾਂ ਦੀ ਇਕ ਧਿਰ ਵਿੱਚ ਸ਼ਾਇਦ ਕੋਈ ਨਵੀਂ ਸਮਝ ਬਣੀ ਹੈ।‌ ਪਰ ਇਸ ਸਮਝ ਦਾ ਕੋਈ ਜਨਤਕ ਪ੍ਰਗਟਾਵਾ ਨਹੀਂ ਹੋਇਆ। ਪਰ ਕੀ ਕਿਸਾਨ ਮੋਰਚੇ ਵਾਲੇ ਕਾਮਰੇਡ ਲੀਡਰ ਸਿੱਖ ਧਿਰਾਂ ਦੇ ਆਗੂਆਂ ਨੂੰ ਉਹੀ ਭਾਸ਼ਣ ਦਿੱਲੀ ਦੀ ਸਟੇਜ ਤੋਂ ਦੇਣ ਦੀ ਇਜਾਜ਼ਤ ਦੇਣਗੇ ਜੋ ਇਨਾਂ ਸ਼ੰਭੂ ਮੋਰਚੇ ਦੀ ਸਟੇਜ ਤੋਂ ਦਿੱਤੇ ਸਨ, ਜਾਂ ਫਿਰ ਨਹੀਂ ?

ਸਵਾਲ ਇਹ ਵੀ ਹੈ ਕਿ ਕੀ ਖ਼ੁਦ ਕਿਸਾਨ ਯੂਨੀਅਨਾਂ ਨੂੰ ਜੱਫੀ ਪਾਉਣ ਜਾ ਰਹੇ ਸਿੱਖ ਆਗੂ ਆਵਦੀਆਂ ਪੁਰਾਣੀਆਂ ਸਪੀਚਾਂ ਨਾਲ ਅੱਜ ਸਹਿਮਤ ਹਨ ਜਾਂ ਨਹੀਂ ?
ਨੌਜਵਾਨਾਂ ਨੂੰ ਇਹ ਗੱਲਾਂ ਸਪਸ਼ਟ ਹੋਣ।

ਮੋਰਚੇ ਦੀ ਚੜ੍ਹਦੀਕਲਾ ਦੇ ਦਿਨਾਂ ‘ਚ ਮੋਰਚੇ ਦਾ ਕੋਈ ਅਦਨਾ ਲੀਡਰ ਵੀ ਕਿਸੇ ਨੂੰ ਲਾਗੇ ਨਹੀਂ ਸੀ ਲੱਗਣ ਦਿੰਦਾ। ਜਿਹੜੇ ਨਿਹੰਗ ਸਿੰਘ ਹੁਣ ਸੱਦ ਸੱਦ ਸਟੇਜਾਂ ਤੇ ਬਿਠਾਏ ਜਾਂਦੇ ਹਨ ਉਹਨਾਂ ਨੂੰ ਕਦੇ ਦੁੜਕੀ ਹੋਣ ਦੇ ਫਤਵੇ ਸੁਣਾਏ ਜਾਂਦੇ ਸੀ। ਹੁਣ ਅਜਿਹਾ ਕੀ ਹੋ ਗਿਆ ਕਿ ਜਿਹੜੇ ਲੀਡਰ ਚੂੰ ਢੀ ਨਹੀਂ ਸਨ ਵੱਢਣ ਦੇੰਦੇ, ਉਹ ਜੱਫੀਆਂ ਪਵਾ ਰਹੇ ਨੇ ?
ਕੀ ਨਵੀਂ ਕਵਾਇਦ ਦਾ ਮਕਸਦ ਸਿਰਫ ਮੋਰਚੇ ਨੂੰ ਆਰਥਿਕ ਪੱਖੋਂ ਹੁੰਗਾਰਾ ਦੇਣ ਤੱਕ ਸੀਮਤ ਤਾਂ ਨਹੀਂ ?

ਇਹ ਗੱਲ ਸਾਫ ਨਹੀਂ ਹੋਈ ਕਿ ਅਜਿਹਾ ਕੀ ਹੋਇਆ ਹੈ। ਹਾਂ ਕੁਝ ਸੰਕੇਤਕ ਬਿਆਨ ਜ਼ਰੂਰ ਨੇ। ਪਰ ਕੀ ਅਜਿਹੇ ਬਿਆਨ ਕਾਫੀ ਨੇ ਜਦੋਂ ਮੋਰਚੇ ਵਿੱਚ ਕਾਮਰੇਡ ਰਜਿੰਦਰ ਵਰਗੇ ਲੀਡਰ ਹਾਲੇ ਵੀ ਹਰਲ ਹਰਲ ਕਰਦੇ ਫਿਰਦੇ ਨੇ ?

ਸਿਤਮ ਦੀ ਗੱਲ ਇਹ ਹੈ ਕਿ ਯੂਨੀਅਨ ਲੀਡਰਾਂ ਦੇ ਕੁਬੋਲਾਂ ਅਤੇ ਗਲਤ ਫੈਸਲਿਆਂ ਦੀ ਮੁਆਫੀ ਮੰਗਣ ਦੀ ਗੱਲ ਕਰਨਾ ਹਾਲੇ ਵੀ ਗੁ ਨਾ ਹ ਹੈ..!

ਆਪਣੇ ਸਰਮਾਏ, ਸਾਧਨਾਂ ਤੇ ਜਵਾਨੀ ਨੂੰ ਮੋਰਚੇ ਵਿੱਚ ਡਾਹ ਦੇਣ ਤੋਂ ਪਹਿਲਾਂ ਸਿੱਖ ਧਿਰ ਨੂੰ ਸਮੁੱਚੇ ਪੰਥ ਦਾ ਧਿਆਨ ਧਰਕੇ ਸਾਰੇ ਸਵਾਲਾਂ ਦੇ ਜਵਾਬ ਲੈਣੇ ਅਤੇ ਦੇਣੇ ਚਾਹੀਦੇ ਨੇ।

ਇਹ ਨਾ ਹੋਵੇ ਕਿ ਛੇ ਮਹੀਨਿਆਂ ਬਾਅਦ ਕਿਸਾਨ ਆਗੂ ਮੋਰਚਾ ਫੇਲ ਕਰਨ ਦਾ ਦੋਸ਼ ਪੰਥਕ ਧਿਰਾਂ ਸਿਰ ਮੜ੍ਹਕੇ ਆਪ ਬਰੀ ਹੋ ਜਾਣ। ਜਿਵੇਂ ਛੱਬੀ ਜਨਵਰੀ ਤੋਂ ਬਾਅਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਇਹ ਗੱਲ ਸਹੀ ਹੈ ਕਿ ਕਿਸਾਨ ਮੋਰਚੇ ਦਾ ਸਫ਼ਲ ਹੋਣਾ ਪੰਜਾਬ ਦੇ ਚੰਗੇ ਭਵਿੱਖ ਵਾਸਤੇ ਬਹੁਤ ਜ਼ਰੂਰੀ ਹੈ। ਪਰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਭੁਲੇਖੇ ਸਿਰਜ ਕੇ ਕਦੇ ਸੰਘਰਸ਼ ਨਹੀਂ ਜਿੱਤੇ ਜਾਂਦੇ।

#ਮਹਿਕਮਾ_ਪੰਜਾਬੀ

ਯੋਗਰਾਜ ਨੇ ਫਿਰ ਖੜੇ ਕੀਤੇ ਜਥੇਬੰਦੀਆਂ ਤੇ ਸਵਾਲ?
ਕਿਉ ਕਿਹਾ ਮੈ ਯੋਗਰਾਜ ਹਾਂ ਦੀਪ ਸਿੱਧੂ ਜਾ ਲੱਖਾਂ ਸਿਧਾਣਾ ਨਹੀ

ਪੰਜਾਬ ’ਚੋਂ ਸਾਰੀਆਂ ਸਿਆਸੀ ਪਾਟਰੀਆਂ ਦਾ ਹੋਵੇਗਾ ਸਫਾਇਆ? ਬਣੇਗੀ ਕਿਸਾਨਾਂ ਦੀ ਨਵੀਂ ਪਾਰਟੀ!

ਯੁਵਰਾਜ ਦੀ ਜਦੋ ਲੋੜ ਹੋਈ ਉਹ ਅੰਦੋਲਨ ‘ਚ ਹਾਜ਼ਰ ਹੋਵੇਗਾ- ਯੋਗਰਾਜ ਸਿੰਘ

ਖਟਕੜ ਕਲਾਂ ਰੈਲੀ ‘ਚ ਯੋਗਰਾਜ ਸਿੰਘ ਦਾ ਵੱਡਾ ਬਿਆਨ,ਕਿਹਾ ਕਿਸਾਨ ਆਗੂ ਲੜਨ ਚੋਣਾਂ, ਬਣਾਉਣ ਕਿਸਾਨਾਂ ਦੀ ਸਰਕਾਰ

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: