ਸ਼ਹੀਦ ਦੇ ਦਾਦੇ ਦੀ ਸਿੰਘੂ ਦੀ ਸਟੇਜ ਤੋਂ ਸਪੀਚ ਪੰਜਾਬੀ ਮੀਡੀਏ ਲਈ ਵੀ ਸ਼ੀਸ਼ਾ
ਸ਼ਹੀਦ ਭਾਈ ਨਵਰੀਤ ਸਿੰਘ ਜੀ ਦੇ ਦਾਦਾ ਜੀ ਹਰਦੀਪ ਸਿੰਘ ਡਿਬਡਬਾ ਨੇ ਸਿੰਘੂ ਮੋਰਚੇ ਦੀ ਮੁੱਖ ਸਟੇਜ ਤੋਂ ਬੋਲਦਿਆਂ ਹੋਇਆਂ ਬਹੁਤ ਸਾਰੀਆਂ ਗੱਲਾਂ ਕਹੀਆਂ। ਉਨ੍ਹਾਂ ਇਹ ਗੱਲਾਂ ਆਵਦੀ ਹੱਡ ਬੀਤੀ ‘ਚੋਂ ਕਹੀਆਂ। ਉਨ੍ਹਾਂ ਦੀ ਹੱਡ ਬੀਤੀ ਕੋਈ ਨਿੱਜੀ ਵਰਤਾਰਾ ਨਹੀਂ ਸੀ।
ਇਹ ਸਾਰੀਆਂ ਘਟਨਾਵਾਂ ਜਨਤਕ ਤੌਰ ‘ਤੇ ਘਟ ਰਹੀਆਂ ਸੀ। ਪਰ ਪੰਜਾਬ ਦੇ ਖ਼ਬਰੀ ਸੋਮਿਆਂ ਨੇ ਕਿਸਾਨ ਯੂਨੀਅਨਾਂ ਦੀ ਝੇਪ ਕਰਕੇ ਏਨਾਂ ਘਟਨਾਵਾਂ ਦੀ ਨਿਰਪੱਖ ਰਿਪੋਰਟਿੰਗ ਨਹੀਂ ਕੀਤੀ। ਇਹ ਵੀ ਗੋਦੀ ਮੀਡੀਆ ਵਾਲਾ ਵਰਤਾਰਾ ਹੀ ਸੀ। ਏ ਸਭ ਮੋਦੀ ਦੇ ਨਹੀਂ ਸਗੋਂ ਭਾਰਤੀ ਕਿਸਾਨ ਯੂਨੀਅਨਾਂ ਦੇ ਡਰ ਕਰਕੇ ਸੀ।
ਅੱਜ ਸਾਨੂੰ ਖੁਸ਼ੀ ਹੈ ਕਿ ਭਾਈ ਨਵਰੀਤ ਸਿੰਘ ਦੇ ਦਾਦਾ ਜੀ ਨੇ ਸਿੰਘੂ ਮੋਰਚੇ ਦੀ ਸਟੇਜ ਤੋਂ ਸਾਡੀ ਕਹੀ ਹੋਈ ਕੱਲੀ ਕੱਲੀ ਗੱਲ ‘ਤੇ ਮੋਹਰ ਲਾਈ। ਤੁਸੀਂ ਵੀ ਇਕ ਵਾਰ ਸਪੀਚ ਜ਼ਰੂਰ ਸੁਣੋ ਤੇ ਤੈਅ ਕਰੋ ਕਿ ਕੀ ਭਾਰਤੀ ਕਿਸਾਨ ਯੂਨੀਅਨਾਂ ਨੂੰ ਅੰਨੀ ਹਿਮਾਇਤ ਜਾਇਜ਼ ਸੀ ?
ਜਿਹੜੇ ਕਿਸਾਨ ਲੀਡਰਾਂ ਦੇ ਮਨਾਂ ‘ਚ ਐਨੀ ਦਇਆ ਨਹੀਂ ਕਿ ਹਰਦੀਪ ਸਿੰਘ ਡਿਬਡਿਬਾ ਜੀ ਨਾਲ ਅਫਸੋਸ ਤੱਕ ਕਰਨ ਨਹੀਂ ਆਏ। ਉਨ੍ਹਾਂ ਨੂੰ ਆਮ ਲੋਕਾਂ ਦਾ ਕੀ ਤਰਸ ਆਊ।
ਪੰਜਾਬੀ ਮੀਡੀਆ ਆਪਣੀ ਪੀੜੀ ਥੱਲੇ ਸੋਟਾ ਮਾਰੇ।