ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਖੇ ਕੋਰੋਨਾ ਕਾਰਨ ਪਾਉਣ ਵਾਲੇ ਮਾਸਕ ਦੇ ਵਿਰੋਧ ਵਿਚ ਰੈਲੀ ਕੀਤੀ ਗਈ | ਜਿਸ ਵਿਚ ਸੈਂਕੜੇ ਲੋਕ ਸ਼ਾਮਿਲ ਹੋਏ ਇਸ ਰੈਲੀ ਨੂੰ ਵੈਨਕੂਵਰ ਫਰੀਡਮ ਰੈਲੀ ਦਾ ਨਾਂਅ ਦਿੱਤਾ ਗਿਆ ਸੀ | ਰੈਲੀ ਦੇ ਮੁੱਖ ਪ੍ਰਬੰਧਕ ਰਿਆਨ ਕੁਲਬਾਬਾ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਊਾਦੇ ਰਹਿਣ ਲਈ ਆਕਸੀਜਨ ਲੈਣਾ ਹਰ ਇਨਸਾਨ ਦਾ ਮੁਢਲਾ ਅਧਿਕਾਰ ਹੈ ਤੇ ਮਾਸਕ ਲਾਉਣ ਲਈ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ | ਇਸ ਮੌਕੇ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿਚ ਤਖਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ਉਪਰ ਲਿਖਿਆ ਹੋਇਆ ਸੀ ਜਸਟਿਨ ਟਰੂਡੋ ਰਿਸ਼ਵਤਖੋਰਾਂ ਤੇ ਅਪਰਾਧੀਆਂ ਨੂੰ ਨੱਥ ਪਾਓ ਸਾਹ ਲੈਣਾ ਕੋਈ ਜੁਰਮ ਨਹੀਂ ਨਕਾਬਪੋਸ਼ੀ ਖ਼ਤਮ ਕਰੋ ਤੇ ਡਰ ਹੀ ਮਹਾਂਮਾਰੀ ਹੈ |
ਦਿਲਚਸਪ ਗੱਲ ਇਹ ਸੀ ਕਿ ਕਿਸੇ ਵੀ ਪ੍ਰਦਰਸ਼ਕਾਰੀ ਨੇ ਮਾਸਕ ਨਹੀਂ ਲਾਇਆ ਹੋਇਆ ਸੀ ਤੇ ਵੈਨਕੂਵਰ ਪੁਲਿਸ ਦੇ ਅਧਿਕਾਰੀ ਮੂਕ ਦਰਸ਼ਕ ਬਣ ਕੇ ਰੈਲੀ ਦਾ ਨਜ਼ਾਰਾ ਵੇਖ ਰਹੇ ਸਨ, ਕਿਉਂਕਿ ਬਿ੍ਟਿਸ਼ ਕੋਲੰਬੀਆ ਸਰਕਾਰ ਦੀਆਂ ਹਦਾਇਤਾਂ ਅਨੁਸਾਰ 50 ਤੋਂ ਵੱਧ ਵਿਅਕਤੀਆਂ ਦੇ ਇਕੱਠ ਕਰਨ ‘ਤੇ ਪਾਬੰਦੀ ਲੱਗੀ ਹੋਈ ਹੈ | ਬੀਤੇ ਹਫ਼ਤੇ ਹੀ ਪੁਲਿਸ ਨੇ ਦੋ ਪੰਜਾਬੀ ਬੈਂਕਟ ਹਾਲ ਮਾਲਕਾਂ ਨੂੰ ਇਸ ਕਰਕੇ 2300-2300 ਡਾਲਰ ਦਾ ਜੁਰਮਾਨਾ ਕੀਤਾ ਸੀ ਕਿ ਉੱਥੇ ਪਾਰਟੀ ਦੌਰਾਨ 50 ਤੋਂ ਵੱਧ ਲੋਕ ਪਹੁੰਚੇ ਸਨ | ਪਰ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ ਪ੍ਰਦਰਸ਼ਨਕਾਰੀਆਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ | ਹਾਲਾਂਕਿ ਬਿ੍ਟਿਸ਼ ਕੋਲੰਬੀਆ ‘ਚ 29 ਸਤੰਬਰ ਤੱਕ ਸਟੇਟ ਐਮਰਜੈਂਸੀ ਲੱਗੀ ਹੋਈ ਹੈ |