Breaking News

USA -ਅਮਰੀਕਾ ਦੀ ਡੌਂਕੀ ਲਾਉਂਦੇ ਪੰਜਾਬੀ ਮੁੰਡੇ ਦੀ ਮੈਕਸੀਕੋ ‘ਚ ਮੌਤ, ਪਿਛਲੇ ਸਾਲ ਗਿਆ ਸੀ ਘਰੋਂ

USA -ਅਮਰੀਕਾ ਦੀ ਡੌਂਕੀ ਲਾਉਂਦੇ ਪੰਜਾਬੀ ਮੁੰਡੇ ਦੀ ਮੈਕਸੀਕੋ ‘ਚ ਮੌਤ, ਪਿਛਲੇ ਸਾਲ ਗਿਆ ਸੀ ਘਰੋਂ

ਡੇਰਾਬਸੀ ਬਲਾਕ ਦੇ ਪਿੰਡ ਸਮਗੌਲੀ ਦੇ ਨੌਜਵਾਨ ਹਰਦੀਪ ਸਿੰਘ ਦੀ ਮੈਕਸੀਕੋ ਵਿੱਚ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ, ਜਦਕਿ ਪਰਿਵਾਰ ਤੋਂ ਏਜੈਂਟਾਂ ਨੇ ਅਮਰੀਕਾ ਭੇਜਣ ਦੇ ਨਾਂ ’ਤੇ 37 ਲੱਖ ਰੁਪਏ ਹੜਪ ਲਏ।

 

 

 

 

ਮ੍ਰਿਤਕ ਦੇ ਭਰਾ ਮਲਕੀਤ ਸਿੰਘ ਅਨੁਸਾਰ, ਉਸਦਾ ਭਰਾ ਹਰਦੀਪ ਸਿੰਘ ਜੁਲਾਈ 2024 ਵਿੱਚ ਘਰੋਂ ਨਿਕਲਿਆ ਸੀ। ਏਜੰਟਾਂ ਨੇ ਭਰੋਸਾ ਦਿਵਾਇਆ ਸੀ ਕਿ ਉਸਨੂੰ ਡੌਂਕੀ ਰਾਹੀਂ ਮੈਕਸੀਕੋ ਰਾਹੀਂ ਅਮਰੀਕਾ

 

ਭੇਜਿਆ ਜਾਵੇਗਾ

ਪਰ ਮੈਕਸੀਕੋ ਪਹੁੰਚਣ ਤੋਂ ਬਾਅਦ ਡੋਂਕਰਾਂ ਨੇ ਉਸਨੂੰ ਇਕ ਕਮਰੇ ਵਿੱਚ ਭੁੱਖਾ ਪਿਆਸਾ ਬੰਦੀ ਬਣਾਈ ਰੱਖਿਆ। ਪਰਿਵਾਰ ਵੱਲੋਂ 37 ਲੱਖ ਦੇਣ ਦੇ ਬਾਵਜੂਦ ਉੱਥੇ ਖਰਚਾ ਨਾ ਭੇਜਿਆ ਗਿਆ, ਜਿਸ ਕਾਰਨ ਮਜਬੂਰੀ ਵਿੱਚ 4 ਲੱਖ ਰੁਪਏ ਹੋਰ ਭੇਜਣੇ ਪਏ।

 

 

 

 

 

 

 

 

ਸ਼ਨੀਵਾਰ ਰਾਤ ਪਰਿਵਾਰ ਨੂੰ ਖ਼ਬਰ ਮਿਲੀ ਕਿ ਹਰਦੀਪ ਸਿੰਘ ਦੀ ਮੌਤ ਹੋ ਗਈ ਹੈ। ਮੌਤ ਤੋਂ ਕੁਝ ਦਿਨ ਪਹਿਲਾਂ ਉਸ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਸੀ, ਜਿਸ ਵਿੱਚ ਉਸ ਨੇ ਏਜੈਂਟਾਂ ਉੱਤੇ ਠੱਗੀ ਦੇ ਗੰਭੀਰ ਦੋਸ਼ ਲਗਾਏ ਸਨ।

 

 

 

 

 

ਪਰਿਵਾਰ ਵਿੱਚ ਗ਼ਮ ਦਾ ਮਾਹੌਲ ਹੈ। ਇਸ ਤੋਂ ਪਹਿਲਾਂ ਹਰਦੀਪ ਆਪਣੇ ਭਰਾ ਨਾਲ ਮਿਲ ਕੇ ਮੈਡੀਕਲ ਸਟੋਰ ਚਲਾਉਂਦਾ ਸੀ, ਜਦਕਿ ਉਸਦਾ ਦੂਜਾ ਭਰਾ ਪੁਰਤਗਾਲ ਵਿੱਚ ਵੱਸਦਾ ਹੈ।

 

 

 

 
 

 

 

ਪੁਲਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨਿਤਿਨ ਸੈਣੀ ਵਾਸੀ ਬਰਨਾਲਾ ਅਤੇ ਸੁਖਵਿੰਦਰ ਸਿੰਘ ਵਾਸੀ ਭਾਂਖਰਪੁਰ ਖ਼ਿਲਾਫ਼ ਧਾਰਾਵਾਂ ਬੀ.ਐੱਨ.ਐੱਸ. ਅਤੇ 24 ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਦੋਵੇਂ ਦੋਸ਼ੀ ਇਸ ਵੇਲੇ ਫਰਾਰ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

ਡੰਕੀ ਲਾ ਕੇ ਅਮਰੀਕਾ ਜਾ ਰਹੇ ਇੱਥੋਂ ਨੇੜਲੇ ਪਿੰਡ ਸਮਗੋਲੀ ਦੇ ਨੌਜਵਾਨ ਹਰਦੀਪ ਸਿੰਘ ਦੀ ਮੈਕਸਿਕੋ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪੁਲੀਸ ਨੇ ਉਸ ਦੇ ਪਰਿਵਾਰਕ ਮੈਂਬਰ ਦੇ ਬਿਆਨ ’ਤੇ ਦੋ ਟਰੈਵਲ ਏਜੰਟਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਅਮਰੀਕਾ ਜਾਣ ਲਈ ਉਸ ਨੇ ਟਰੈਵਲ ਏਜੰਟਾਂ ਨੂੰ 37 ਲੱਖ ਰੁਪਏ ਦਿੱਤੇ ਸਨ। ਉਸ ਦੇ ਭਰਾ ਮਲਕੀਤ ਸਿੰਘ ਨੇ ਦੱਸਿਆ ਕਿ ਹਰਦੀਪ ਪਿਛਲੇ ਸਾਲ ਜੁਲਾਈ ਵਿੱਚ ਏਜੰਟ ਰਾਹੀਂ ਅਮਰੀਕਾ ਜਾਣ ਲਈ ਰਵਾਨਾ ਹੋਇਆ ਸੀ।

ਇਹ ਸੌਦਾ 33 ਲੱਖ ਰੁਪਏ ਵਿੱਚ ਤੈਅ ਹੋਇਆ ਸੀ, ਜਦੋਂ ਉਹ ਮੈਕਸਿਕੋ ਪਹੁੰਚਿਆ ਤਾਂ ਏਜੰਟਾਂ ਨੇ ਉਸ ਨੂੰ ਇੱਕ ਸਾਲ ਤੱਕ ਇੱਕ ਕਮਰੇ ਵਿੱਚ ਭੁੱਖਾ-ਪਿਆਸਾ ਬੰਦ ਰੱਖਿਆ। ਇਸ ਦੌਰਾਨ ਏਜੰਟਾਂ ਨੇ ਚਾਰ ਲੱਖ ਰੁਪਏ ਹੋਰ ਮੰਗੇ, ਜੋ ਪਰਿਵਾਰ ਨੇ ਮਜਬੂਰੀ ’ਚ ਭੇਜ ਦਿੱਤੇ। ਪਰਿਵਾਰ ਨੂੰ ਸ਼ਨਿਚਰਵਾਰ ਨੂੰ ਹਰਦੀਪ ਦੀ ਮੌਤ ਬਾਰੇ ਪਤਾ ਲੱਗਾ। ਹਰਦੀਪ ਦੀ ਸੋਸ਼ਲ ਮੀਡੀਆ ’ਤੇ ਵੀਡਿਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸ ਨੇ ਕੁੱਝ ਏਜੰਟਾਂ ਦੇ ਨਾਂ ਲੈ ਕੇ ਠੱਗੀ ਮਾਰਨ ਦਾ ਦੋਸ਼ ਲਾਇਆ। ਉਸ ਨੇ ਮੁੱਖ ਮੰਤਰੀ ਭਗਵੰਤ ਮਾਨ, ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਮੁਹਾਲੀ ਦੇ ਐੱਸ ਐੱਸ ਪੀ ਹਰਮਨ ਹਾਂਸ ਤੋਂ ਇਨ੍ਹਾਂ ਏਜੰਟਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਸੀ।

ਉਸ ਨੇ ਕਿਹਾ ਕਿ ਸੀ ਕਿ ਜੇ ਉਸ ਨੂੰ ਕੁੱਝ ਹੁੰਦਾ ਹੈ ਤਾਂ ਇਹੀ ਏਜੰਟ ਜ਼ਿੰਮੇਵਾਰ ਹੋਣਗੇ। ਪਰਿਵਾਰ ਹੁਣ ਉਸ ਦੀ ਦੇਹ ਭਾਰਤ ਲਿਆਉਣ ਲਈ ਚਾਰਾਜੋਈ ਕਰ ਰਿਹਾ ਹੈ। ਉਨ੍ਹਾਂ ਨੇ ਇਸ ਸੰਧੀ ਭਾਰਤ ਸਰਕਾਰ ਕੋਲੋਂ ਵੀ ਮਦਦ ਮੰਗੀ ਹੈ। ਥਾਣਾ ਮੁਖੀ ਸੁਮੀਤ ਮੋਰ ਨੇ ਦੱਸਿਆ ਕਿ ਹਰਦੀਪ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਟਰੈਵਲ ਏਜੰਟ ਨਿਤਿਨ ਸੈਣੀ ਵਾਸੀ ਬਰਨਾਲਾ ਅਤੇ ਸੁਖਵਿੰਦਰ ਸਿੰਘ ਵਾਸੀ ਪਿੰਡ ਭਾਂਖਰਪੁਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

Check Also

Khanna Honour Killing : ਖੰਨਾ ‘ਚ ਅਣਖ ਖ਼ਾਤਰ ਨੌਜਵਾਨ ਦਾ ਕਤਲ, ਪਿੰਡ ਦੀ ਹੀ ਕੁੜੀ ਨਾਲ ਸਨ ਓਂਕਾਰ ਸਿੰਘ ਦੇ ਸਬੰਧ

Khanna Honour Killing : ਖੰਨਾ ‘ਚ ਅਣਖ ਖ਼ਾਤਰ ਨੌਜਵਾਨ ਦਾ ਕਤਲ, ਪਿੰਡ ਦੀ ਹੀ ਕੁੜੀ …