Breaking News
Home / ਪੰਜਾਬ / ਅੰਮ੍ਰਿਤਸਰ : ਵਿਆਹ ਸਮਾਗਮ ‘ਚ ਪਿਆ ਭੜਥੂ, ਲਾਵਾਂ ਸਮੇਂ ਪ੍ਰੇਮਿਕਾ ਨੂੰ ਵੇਖ ਲਾੜੇ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਅੰਮ੍ਰਿਤਸਰ : ਵਿਆਹ ਸਮਾਗਮ ‘ਚ ਪਿਆ ਭੜਥੂ, ਲਾਵਾਂ ਸਮੇਂ ਪ੍ਰੇਮਿਕਾ ਨੂੰ ਵੇਖ ਲਾੜੇ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਅੰਮ੍ਰਿਤਸਰ- ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਸਥਿਤ ਜੈ ਰਿਜ਼ੋਰਟ ਵਿਚ ਚੱਲ ਰਹੇ ਵਿਆਹ ਸਮਾਗਮ ਵਿਚ ਉਦੋਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਲਾਵਾਂ ਸਮੇਂ ਲਾੜੀ ਦੀ ਪ੍ਰੇਮਿਕਾ ਨੇ ਪਹੁੰਚ ਕੇ ਵਿਆਹ ਰੁਕਵਾ ਦਿੱਤਾ। ਦਰਅਸਲ ਲਾੜਾ ਬਿਕਰਮਜੀਤ ਸਿੰਘ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਬਾਰਾਤ ਲੈ ਕੇ ਜੈ ਰਿਜ਼ੋਰਟ ਪਹੁੰਚਿਆ ਹੋਇਆ ਸੀ ਅਤੇ ਪੈਲੇਸ ਵਿਚ ਵਿਆਹ ਦੇ ਜਸ਼ਨ ਚੱਲ ਰਹੇ ਸਨ । ਵਿਆਹ ਵਾਲਾ ਮੁੰਡਾ ਬਿਕਰਮਜੀਤ ਸਿੰਘ ਜਦੋਂ ਪਰਿਵਾਰ ਸਮੇਤ ਗੁਰਦੁਆਰਾ ਬਾਬਾ ਸ਼ਾਮ ਸਿੰਘ ਵਿਚ ਆਪਣੀ ਹੋਣੀ ਵਾਲੀ ਪਤਨੀ ਨਾਲ ਲਾਵਾਂ ਲੈਣ ਪਹੁੰਚਿਆਂ ਤਾਂ ਮੌਕੇ ‘ਤੇ ਉਸ ਦੀ ਪ੍ਰੇਮਿਕਾ ਸਲੀਨਾ ਵਾਸੀ ਅੰਮ੍ਰਿਤਸਰ ਅਤੇ ਕੁੜੀ ਦੀ ਮਾਤਾ ਵੱਲੋਂ ਗੁਰਦੁਆਰਾ ਸਾਹਿਬ ਪਹੁੰਚ ਗਈ ਅਤੇ ਹੰਗਾਮਾ ਕਰ ਦਿੱਤਾ।

ਉਕਤ ਕੁੜੀ ਨੇ ਵਿਆਹ ਵਾਲੇ ਮੁੰਡੇ ਨਾਲ ਆਪਣੀਆਂ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਕੁੜੀ ਨੇ ਕਿਹਾ ਕਿ ਬਿਕਰਮਜੀਤ ਸਿੰਘ ਮੇਰੇ ਨਾਲ ਲਗਭਗ 2 ਸਾਲ ਤੋਂ ਲਿਵਇਨ ਰਿਲੈਸ਼ਨਸ਼ਿਪ ਵਿਚ ਰਹਿ ਰਿਹਾ ਹੈ। ਬਿਕਰਮਜੀਤ ਸਿੰਘ ਦੇ ਉਸ ਨਾਲ ਪ੍ਰੇਮ ਸੰਬੰਧ ਹਨ ਤੇ ਉਸ ਨੇ ਮੇਰੇ ਨਾਲ ਵਿਆਹ ਦਾ ਵਾਅਦਾ ਕੀਤਾ ਸੀ ਅਤੇ ਮੈਨੂੰ ਕਿਸੇ ਨਾਲ ਵਿਆਹ ਨਹੀਂ ਸੀ ਕਰਵਾਉਣ ਦੇ ਰਿਹਾ ਜਦਕਿ ਹੁਣ ਉਹ ਮੈਨੂੰ ਬਿਨਾਂ ਦੱਸੇ ਕਿਸੇ ਹੋਰ ਕੁੜੀ ਨਾਲ ਵਿਆਹ ਨਹੀਂ ਕਰ ਸਕਦਾ। ਇਸ ਸਾਰੀ ਘਟਨਾ ਤੋਂ ਬਾਅਦ ਦੋਵਾਂ ਪਰਿਵਾਰਾਂ ਵਿਚ ਹਲਾਤ ਤ ਣਾ ਅ ਪੂ ਰ ਨ ਹੋ ਗਏ ਅਤੇ ਨੌਬਤ ਗਾ ਲੀ-ਗ ਲੋ ਚ ਤੱਕ ਪਹੁੰਚ ਗਈ। ਵਿਆਹ ਵਾਲੀ ਕੁੜੀ ਨੇ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

ਇਸ ਮਾਮਲੇ ‘ਚ ਲਾੜੇ ਬਿਕਰਮਜੀਤ ਨੇ ਕਿਹਾ ਕਿ ਜੇ ਉਕਤ ਕੁੜੀ ਕੋਲ ਵਿਆਹ ਦਾ ਸਰਟੀਫ਼ਿਕੇਟ ਹੈ ਤਾਂ ਗੱਲ ਕਰੇ ਅਤੇ ਲਾੜੇ ਦੇ ਪਿਤਾ ਵੱਲੋਂ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਆਖਿਆ ਗਿਆ ਕਿ ਜੋ ਦੋਸ਼ ਮੁੰਡੇ ‘ਤੇ ਲਗਾਏ ਗਏ ਹਨ, ਉਹ ਬੇਬੁਨਿਆਦ ਹਨ। ਇਹ ਦੋਵੇਂ ਸਭਿਆਚਾਰਕ ਗਰੁੱਪ ਵਿਚ ਇੱਕਠੇ ਕੰਮ ਕਰਦੇ ਸਨ। ਇਸ ਕੁੜੀ ਵੱਲੋਂ ਸਾਡੇ ਦੋਵਾਂ ਪਰਿਵਾਰਾਂ ਵਿਚ ਦਰਾਰ ਪਾਈ ਗਈ ਹੈ।

ਤਣਾਅਪੂਰਨ ਬਣੇ ਹਾਲਾਤ ਨੂੰ ਵੇਖਦਿਆਂ ਹੋਇਆਂ ਵਿਆਹ ਵਾਲਾ ਮੁੰਡਾ ਬਿਕਰਮਜੀਤ ਸਿੰਘ, ਬਰਾਤੀਆਂ ਸਮੇਤ ਗੁਰਦੁਆਰਾ ਸਾਹਿਬ ਤੋਂ ਰਫੂਚੱਕਰ ਹੋ ਗਿਆ। ਜਦਕਿ ਲਾੜੇ ਦੇ ਮਾਤਾ-ਪਿਤਾ ਨੂੰ ਕੁੜੀ ਪਰਿਵਾਰ ਨੇ ਗੁਰਦੁਆਰਾ ਸਾਹਿਬ ਵਿਚ ਹੀ ਘੇਰ ਲਿਆ । ਵਿਆਹ ਵਾਲੀ ਕੁੜੀ ਨੇ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: