Breaking News
Home / ਪੰਜਾਬ / ਅਨੁਰਾਗ ਕਯਿਸ਼ਪ ਅਤੇ ਤਾਪਸੀ ਪੰਨੂੰ ਬਾਰੇ ਬੋਲੇ, ਸਿੱਖਾਂ ਬਾਰੇ ਕਦੋਂ ਬੋਲੋਗੇ ?

ਅਨੁਰਾਗ ਕਯਿਸ਼ਪ ਅਤੇ ਤਾਪਸੀ ਪੰਨੂੰ ਬਾਰੇ ਬੋਲੇ, ਸਿੱਖਾਂ ਬਾਰੇ ਕਦੋਂ ਬੋਲੋਗੇ ?

ਚੰਗੀ ਗੱਲ ਹੈ ਕਿ ਕਿਸਾਨ ਮੋਰਚੇ ਵਾਲਿਆਂ ਨੇ ਕਿਹਾ ਹੈ ਕਿ ਫਿਲਮਕਾਰ ਅਨੁਰਾਗ ਕਯਿਸ਼ਪ ਅਤੇ ਕਾਲਾਕਾਰ ਤਾਪਸੀ ਪੰਨੂੰ ਦੇ ਘਰ ਇਨਕਮ ਟੈਕਸ ਦੇ ਛਾਪੇ ਕਿਸਾਨ ਸੰਘਰਸ਼ ਦੀ ਹਿਮਾਇਤ ਕਰਨ ਕਰਕੇ ਪਏ ਨੇ। ਇਹ ਗੱਲ ਕਹਿਣਾ ਜ਼ਰੂਰੀ ਸੀ। ਜੋ ਤੁਹਾਡੇ ਨਾਲ ਖੜੇ, ਤੁਸੀਂ ਵੀ ਉਨਾਂ ਨਾਲ ਜਰੂਰ ਖੜੋ।

ਭਾਵੇਂ ਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਕਿ ਅਨੁਰਾਗ ਕਯਿਸ਼ਪ ਅਤੇ ਤਾਪਸੀ ਪੰਨੂੰ ਦੇ ਘਰ ਇਨਕਮ ਟੈਕਸ ਦੇ ਛਾਪੇ ਕਿਸਾਨ ਸੰਘਰਸ਼ ਦੀ ਹਿਮਾਇਤ ਕਰਨ ਕਰਕੇ ਪਏ ਨੇ। ਪਰ ਫੇਰ ਵੀ ਅਸੀਂ ਸਮਝਦੇ ਹਾਂ, ਇਸ ਕਰਕੇ ਕਿਸਾਨ ਮੋਰਚੇ ਦੀ ਹਿਮਾਇਤ ਚੰਗੀ ਗੱਲ ਹੈ।

ਇਹ ਵੀ ਚੰਗੀ ਗੱਲ ਹੁੰਦੀ ਜੇ ਕਿਸਾਨ ਮੋਰਚਾ ਉਦੋਂ ਵੀ ਕੋਈ ਬਿਆਨ ਦਿੰਦਾ ਜਦੋਂ ਸਿੱਖਾਂ ਦੇ ਜੱਥੇ ਨੂੰ ਨਨਕਾਣਾ ਸਾਹਿਬ ਜਾਣ ਤੋਂ ਰੋਕਿਆ ਗਿਆ।
ਇਹ ਵੀ ਚੰਗੀ ਗੱਲ ਹੁੰਦੀ ਜੇ ਕਿਸਾਨ ਮੋਰਚਾ ਉਦੋਂ ਵੀ ਕੋਈ ਬਿਆਨ ਦਿੰਦਾ

ਜਦੋਂ ਆਸਟ੍ਰੇਲੀਆ ਵਿੱਚ ਮੋਦੀ ਹਮਾਇਤੀਆਂ ਵੱਲੋਂ ਗੁਰੂਦੁਆਰੇ ਤੇ ਹ ਮ ਲੇ ਦੀ ਕੋਸ਼ਿਸ਼ ਕੀਤੀ ਗਈ ਅਤੇ ਇੱਕ ਸਿੱਖ ਦੀ ਕਾਰ ਦੀ ਭੰ ਨ ਤੋ ੜ ਕੀਤੀ ਗਈ।
ਇਹ ਵੀ ਚੰਗੀ ਗੱਲ ਹੁੰਦੀ ਜੇ ਕਿਸਾਨ ਮੋਰਚਾ ਉਦੋਂ ਵੀ ਕੋਈ ਬਿਆਨ ਦਿੰਦਾ ਜਦੋਂ ਟਵਿਟਰ ਤੇ ਚਰਾਸੀ ਨੂੰ ਦੁਹਰਾਉਣ ਦੀ ਧ ਮ ਕੀ ਟਰੈਂਡ ਕਰਵਾਈ ਗਈ।

ਇਹ ਵੀ ਚੰਗੀ ਗੱਲ ਹੁੰਦੀ ਜੇ ਕਿਸਾਨ ਮੋਰਚਾ ਉਦੋਂ ਵੀ ਕੋਈ ਬਿਆਨ ਦਿੰਦਾ ਜਦੋਂ ਗੁਰੂਦਾਆਰਾ ਸੀਸ ਗੰਜ ਸਾਹਿਬ ਦੇ ਬਾਹਰ ਤਿਰੰਗਾ ਯਾਤਰਾ ਕੱਢੀ ਗਈ।
ਹੋਰ ਵੀ ਬਹੁਤ ਮੌਕੇ ਸਨ ਜਦੋਂ ਸਮੁੱਚੀ ਕੌਮ ਨੂੰ ਕਿਸਾਨ ਬਿੱਲਾਂ ਕਰਕੇ ਨਿਸ਼ਾਨੇ ਤੇ ਲਿਆ ਗਿਆ। ਪਰ ਕਿਸਾਨ ਮੋਰਚੇ ਵਾਲੇ ਨਹੀਂ ਬੋਲੇ।

ਚੰਗੀ ਗੱਲ ਹੁੰਦੀ ਜੇ ਕਿਸਾਨ ਮੋਰਚੇ ਵਾਲੇ ਇਹਨਾਂ ਸਭ ਗੱਲਾਂ ਤੇ ਵੀ ਬੋਲਦੇ। ਚੱਲੋ, ਅੱਗੇ ਤੋਂ ਹੀ ਧਿਆਨ ਰੱਖ ਲੈਣ।
#ਮਹਿਕਮਾ_ਪੰਜਾਬੀ

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: