Breaking News
Home / ਦੇਸ਼ / ਦੀਪ ਸਿੱਧੂ ਦੇ ਮਾਮਲੇ ‘ਚ ਮਨਜੀਤ ਸਿੰਘ ਜੀ.ਕੇ. ਨੇ ਸਿਰਸਾ ਦੀ ਨੀਅਤ ‘ਤੇ ਚੁੱਕੇ ਸਵਾਲ

ਦੀਪ ਸਿੱਧੂ ਦੇ ਮਾਮਲੇ ‘ਚ ਮਨਜੀਤ ਸਿੰਘ ਜੀ.ਕੇ. ਨੇ ਸਿਰਸਾ ਦੀ ਨੀਅਤ ‘ਤੇ ਚੁੱਕੇ ਸਵਾਲ

ਸਿਰਸਾ ਨੇ ਨੌਜਵਾਨਾਂ ਨੂੰ ਉਕਸਾ ਕੇ ਆਪਣੇ ਕਦਮ ਪਿੱਛੇ ਖਿੱਚ ਲਏ : ਜੀਕੇ
6 ਹਜਾਰ ਸਿੱਖ ਨੌਜਵਾਨਾਂ ਦਾ ਭਵਿੱਖ ਗੰਦਲਾ ਕਰਨ ਦੀ ਜਿੰਮੇਦਾਰੀ ਕੀ ਸਿਰਸਾ ਲੈਣਗੇ ?
ਨਵੀਂ ਦਿੱਲੀ ( 2 ਮਾਰਚ 2021) : 26 ਜਨਵਰੀ ਦੀ ਟਰੈਕਟਰ ਪਰੇਡ ਤੋਂ ਬਾਅਦ ਗ੍ਰਿਫ਼ਤਾਰਰੀ ਤੋਂ ਪਹਿਲਾਂ ਨੋਟਿਸ ਭੇਜ ਕੇ ਪੁਲਿਸ ਜਾਂਚ ‘ਚ ਸ਼ਾਮਿਲ ਹੋਣ ਦੇ ਬਹਾਨੇ ਦਿੱਲੀ ਪੁਲਿਸ ਵੱਲੋਂ ਹਜ਼ਾਰਾਂ ਸਿੱਖ ਨੌਜਵਾਨਾਂ ਨਾਲ ਕੀਤੇ ਜਾ ਰਹੇ ਧੱਕੇ ਦਾ ਜਿੰਮੇਦਾਰ ਜਾਗੋ ਪਾਰਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ ਦੱਸਿਆ ਹੈ। ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪਾਰਟੀ ਉਮੀਦਵਾਰ ਹਰਜੀਤ ਸਿੰਘ ਜੀਕੇ ਦੇ ਪੱਖ ‘ਚ ਗੁਰਦੁਆਰਾ ਗ੍ਰੇਟਰ ਕੈਲਾਸ਼ ਪਾਰਟ-2 ਵਿਖੇ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਸਿੱਖ ਨੌਜਵਾਨਾਂ ਦੇ ਭਵਿੱਖ ਨਾਲ ਖੇਡਣ ਦਾ ਕਮੇਟੀ ਆਗੂਆਂ ‘ਤੇ ਦੋਸ਼ ਲਗਾਇਆ ਹੈ। ਜੀਕੇ ਨੇ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਨਾਂ ਲਏ ਬਿਨਾਂ 25 ਜਨਵਰੀ ਨੂੰ ਸਿਰਸਾ ਵੱਲੋਂ ਆਪਣੇ ਫੇਸਬੁੱਕ ਪੇਜ ‘ਤੇ ਟਰੈਕਟਰ ਚਲਾਉਣ ਦੀ ਪੋਸਟ ਪਾ ਕੇ ਨੌਜਵਾਨਾਂ ਨੂੰ ਟਰੈਕਟਰ ਪਰੇਡ ‘ਚ 26 ਜਨਵਰੀ ਨੂੰ ਖੁੱਦ ਦੇ ਟਰੈਕਟਰ ਸਣੇ ਪਰੇਡ ‘ਚ ਸ਼ਾਮਿਲ ਹੋਣ ਦੇ ਕੀਤੇ ਗਏ ਐਲਾਨ ‘ਤੇ ਸਵਾਲ ਚੁੱਕੇ। ਜੀਕੇ ਨੇ ਕਿਹਾ ਕਿ ਸਿਰਸਾ ਨੇ ਨੌਜਵਾਨਾਂ ਨੂੰ ਉਕਸਾ ਕੇ ਆਪਣੇ ਕਦਮ ਪਿੱਛੇ ਖਿੱਚ ਲਏ। ਇਹ ਦਿੱਲੀ ਕਮੇਟੀ ਦਾ ਪਹਿਲਾ ਪ੍ਰਧਾਨ ਹੈ ਜਿਹੜਾ ਆਪਣੇ ਦਿੱਤੇ ਸੱਦੇ ‘ਤੇ ਕੌਮ ਦੀ ਅਗਵਾਈ ਕਰਨ ਤੋਂ ਭਗੌੜਾ ਹੋ ਗਿਆ। ਅੱਜ ਤਕ ਸਾਰੇ ਪ੍ਰਧਾਨਾਂ ਨੇ ਕੌਮ ਦੀ ਅਗਵਾਈ ਅੱਗੇ ਹੋ ਕੇ ਕੀਤੀ ਹੈ। ਪਰ ਸਿਰਸਾ ਟਰੈਕਟਰ ਪਰੇਡ ਤਾਂ ਛੱਡ ਦਿਓ, 27 ਅਤੇ 28 ਤਰੀਖ਼ ਨੂੰ ਵੀ ਘਰ ਤੋਂ ਬਾਹਰ ਨਹੀਂ ਨਿਕਲਿਆ।

ਜੀਕੇ ਨੇ ਕਿਹਾ ਕਿ ਸਿਰਸਾ ਦੇ ਉਕਸਾਵੇ ਕਰਕੇ ਲੱਗਭੱਗ 6 ਹਜਾਰ ਸਿੱਖ ਨੌਜਵਾਨਾਂ ਨੂੰ ਦਿੱਲੀ ਪੁਲਿਸ ਮਾਨਸਿਕ ਅਤੇ ਸ਼ਰੀਰਿਕ ਤੌਰ ‘ਤੇ ਪਰੇਸ਼ਾਨ ਕਰਨ ਦਾ ਰੋਡ ਮੈਪ ਤਿਆਰ ਕਰ ਚੁੱਕੀ ਹੈ। ਇਸ ਲਈ ਕੌਮ ਨੂੰ ਇਹ ਸੋਚ ਕੇ ਖੁਸ਼ ਨਹੀਂ ਹੋਣਾ ਚਾਹੀਦਾ ਹੈ ਕਿ ਇਹਨਾਂ ਕੇਸ਼ਾਂ ‘ਚ ਕਥਿਤ ਆਰੋਪਿਆਂ ਨੂੰ ਅਦਾਲਤਾਂ ਜਮਾਨਤਾਂ ਦੇ ਰਹੀਆਂ ਹਨ। ਸਗੋਂ ਇਸ ਗੱਲ ਦੇ ਘੋੋਖ਼ ਕਰਨੀ ਚਾਹੀਦੀ ਹੈ ਕਿ ਗ੍ਰਿਫ਼ਤਾਰ ਅਤੇ ਤਲਾਸ਼ ਅਧੀਨ 6 ਹਜਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ, ਮਲਟੀਨੈਸ਼ਨਲ ਕੰਪਨੀ ‘ਚ ਨੌਕਰੀ ਆਪਣੇ ਕਿਰਦਾਰ ਪ੍ਰਮਾਣ ਪੱਤਰ ‘ਚ ਅਪਰਾਧਿਕ ਕੇਸ ਦਰਜ ਹੋਣ ਨਾਲ ਨਾ ਮਿਲਣ ਦਾ ਰਾਹ ਤਿਆਰ ਹੋ ਗਿਆ ਹੈ। ਨੌਜਵਾਨਾਂ ਦੀ ਭਾਵਨਾਵਾਂ ਨੂੰ ਭੜਕਾ ਕੇ ਉਹਨਾਂ ਦਾ ਭਵਿੱਖ ਖ਼ਰਾਬ ਕਰਨ ਦੀ ਜਿੰਮੇਦਾਰੀ ਲੈਂਦੇ ਹੋਏ ਕੀ ਸਿਰਸਾ ਦੱਸਣਗੇ ਕਿ 3 ਦਿਨਾਂ ਤਕ ਉਹ ਕਿਹੜੀ ਗੁਫ਼ਾ ‘ਚ ਛੁੱਪੇ ਹੋਏ ਸਨ ?

About admin

Check Also

ਯੋਗੀ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ ਨੇ ਕਿਹਾ ਫੇਕ ਹੈ ਵੀਡੀਉ, ਜਾਂਚ ਦੇ ਹੁਕਮ

ਯੋਗੀ ਅਦਿਤਿਆਨਾਥ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ …

%d bloggers like this: