Breaking News
Home / ਅੰਤਰ ਰਾਸ਼ਟਰੀ / ਕਨੇਡਾ – ਤੰਦੂਰੀ ਹਵੇਲੀ ਭੰਨਤੋੜ ਮਾਮਲੇ ਚ ਤਿੰਨ ਗ੍ਰਿਫਤਾਰ,ਦੋ ਦੀ ਭਾਲ ਜਾਰੀ

ਕਨੇਡਾ – ਤੰਦੂਰੀ ਹਵੇਲੀ ਭੰਨਤੋੜ ਮਾਮਲੇ ਚ ਤਿੰਨ ਗ੍ਰਿਫਤਾਰ,ਦੋ ਦੀ ਭਾਲ ਜਾਰੀ

ਕਨੇਡਾ – ਤੰਦੂਰੀ ਹਵੇਲੀ ਭੰਨਤੋੜ ਮਾਮਲੇ ਚ ਤਿੰਨ ਗ੍ਰਿਫਤਾਰ,ਦੋ ਦੀ ਭਾਲ ਜਾਰੀ

ਬਰੈੰਪਟਨ, ੳਨਟਾਰੀਉ: ਬਰੈਂਪਟਨ ਵਿਖ ਸਥਿਤ ਤੰਦੂਰੀ ਹਵੇਲੀ ਰੈਸਟੋਰੈਂਟ ਵਿਖੇ ਲੰਘੇ ਦਿਨਾਂ ਦੌਰਾਨ ਹੋਈ ਭੰਨਤੋੜ ਦੇ ਮਾਮਲੇ ਵਿੱਚ ਪੀਲ ਰੀਜ਼ਨਲ ਪੁਲਿਸ ਵੱਲੋ ਤਿੰਨ ਸ਼ਕੀ ਦੋਸ਼ੀਆ ਨੂੰ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ ਜਦੋਕਿ ਦੋ ਸ਼ਕੀ ਦੋਸ਼ੀ ਹਾਲੇ ਵੀ ਫਰਾਰ ਦੱਸੇ ਜਾ ਰਹੇ ਹਨ ।

ਗ੍ਰਿਫਤਾਰ ਅਤੇ ਚਾਰਜ ਹੋਣ ਵਾਲਿਆ ਵਿੱਚ ਬਰੈਂਪਟਨ ਤੋਂ ਰਜਿੰਦਰ ਸਿੰਘ(27) ਤੇ ਅਨਮੋਲ ਸੈਣੀ (25) ਅਤੇ ਕਿਚਨਰ ਤੋਂ ਪਰਮਵੀਰ ਸਿੰਘ (26) ਦੇ ਨਾਮ ਸ਼ਾਮਿਲ ਹਨ । ਇੰਨਾ ਤਿੰਨਾ ਸ਼ਕੀ ਦੋਸ਼ੀਆ ਦੀਆਂ ਬਰੈਂਪਟਨ ਕਚਿਹਰੀ ਵਿਖੇ ਪੇਸ਼ੀਆ ਪੈਣਗੀਆਂ । ਜਦੋ ਹ ਮ ਲਾ ਵ ਰਾਂ ਵੱਲੋ ਰੈਸਟੋਰੈਂਟ ਦੀ ਭੰਨਤੋੜ ਕੀਤੀ ਗਈ ਸੀ ਉਸ ਸਮੇਂ ਰੈਸਟੋਰੈਂਟ ਖਚਾਖਚ ਭਰਿਆ ਹੋਇਆ ਸੀ , ਇਸ ਹਮਲੇ ਚ ਦੋ ਜਣਿਆ ਦੇ ਮਾਮੂਲੀ ਸੱਟਾ ਵੀ ਲੱਗੀਆ ਹਨ ।
ਕੁਲਤਰਨ ਸਿੰਘ ਪਧਿਆਣਾ

ਉਨਟਾਰੀਓ ਸਰਕਾਰ ਡਿਲਵਰੀ ਡਰਾਈਵਰਾ ਲਈ ਲਿਆ ਰਹੀ ਹੈ ਨਵਾ ਕਾਨੂੰਨ, ਕੰਪਨੀਆ ਨੂੰ ਵਾਸ਼ਰੂਮ ਦੀ ਸੁਵਿਧਾ ਕਾਨੂੰਨਨ ਲਾਜਮੀ ਦੇਣੀ ਪਵੇਗੀ
ਟਰਾਂਟੋ ,ੳਨਟਾਰੀਉ: ਉਨਟਾਰੀਓ ਦੀ ਪ੍ਰੋਵਿਨਸ਼ਨਿਲ ਕੰਜਰਵੇਟਿਵ ਸਰਕਾਰ ਡਿਲਵਰੀ ਡਰਾਈਵਰਾ ਲਈ ਨਵਾਂ ਕਾਨੂੰਨ ਲੈਕੇ ਆ ਰਹੀ ਹੈ ਜਿਸਦੇ ਤਹਿਤ ਉਨਟਾਰੀਓ ਵਿਖੇ ਡਿਲਵਰੀ ਜਾ ਪਿਕ ਅਪ ਕਰਨ ਵਾਲੇ ਡਰਾਈਵਰਾ ਲਈ ਬਿਜ਼ਨਸ ਅਦਾਰਿਆ ਨੂੰ ਵਾਸ਼ਰੂਮ ਦੀ ਸੁਵਿਧਾ ਦੇਣ ਨੂੰ ਕਾਨੂੰਨੀ ਤੌਰ ਤੇ ਯਕੀਨੀ ਬਣਾਇਆ ਜਾਵੇਗਾ। ਵਾਸ਼ਰੂਮ ਦੀ ਸੁਵਿਧਾ ਨਾ ਦੇਣ ਵਾਲੇ ਬਿਜਨਸ ਅਦਾਰਿਆ ਲਈ ਜੁਰਮਾਨੇ ਦੀ ਤਜਵੀਜ ਵੀ ਹੋਵੇਗੀ । ਡਿਲਵਰੀ ਡਰਾਈਵਰਾ ਚ ਟਰੱਕ ਡਰਾਈਵਰ, ਕੈਨੇਡਾ ਪੋਸਟ ਡਿਲਵਰੀ ਵਰਕਰ, ਫੂਡ ਡਿਲਵਰੀ ਵਰਕਰ ਅਤੇ ਕੋਰਿਅਰ ਵਰਕਰ ਸ਼ਾਮਲ ਹਨ । ਉਨਟਾਰੀਓ ਦੇ ਲੇਬਰ ਮਨਿਸਟਰ ਮੌੰਟੇ ਮੈਕਨੌਟਨ ਵੱਲੋ ਇਸ ਬਾਬਤ ਐਲਾਨ ਕੀਤਾ ਗਿਆ ਹੈ।
ਕੁਲਤਰਨ ਸਿੰਘ ਪਧਿਆਣਾ

Check Also

ਅਨੋਖਾ ਇਤਿਹਾਸ ਰਚਣ ਲਈ ਬਿ੍ਟਿਸ਼ ਸਿੱਖ ਫੌਜੀ ਅਧਿਕਾਰੀ ਸਾਊਥ ਪੋਲ ਲਈ ਰਵਾਨਾ

ਲੰਡਨ, 8 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-32 ਸਾਲਾ ਬਿ੍ਟਿਸ਼ ਸਿੱਖ ਆਰਮੀ ਅਫ਼ਸਰ ਅਤੇ ਫਿਜ਼ੀਓਥੈਰੇਪਿਸਟ ਸਾਊਥ …

%d bloggers like this: