Breaking News
Home / ਪੰਜਾਬ / ਲੱਖਾ ਸਿਧਾਣਾ ਦੇ ਹੱਕ ਵਿਚ ਨਿੱਤਰਿਆ ਵਾਟਰ ਕੈਨਨ ਵਾਲਾ ਨਵਦੀਪ

ਲੱਖਾ ਸਿਧਾਣਾ ਦੇ ਹੱਕ ਵਿਚ ਨਿੱਤਰਿਆ ਵਾਟਰ ਕੈਨਨ ਵਾਲਾ ਨਵਦੀਪ

ਜਦੋਂ ਅਸੀਂ ਅਮ੍ਰਿਤਸਰ ਤੋਂ ਮੋਗੇ ਤੱਕ ਅਪੜੇ ਤਾਂ ਸਾਨੂੰ ਲਗੀ ਜਾਂਦਾ ਸੀ ਕਿ ਰੈਲੀ ਵਲ ਨੂੰ ਜਾਂਦੀਆਂ ਗੱਡੀਆਂ ਏਨੀਆਂ ਨਹੀਂ ਦਿਖ ਰਹੀਆਂ ਜਿੰਨੀਆਂ ਦਿਖਣੀਆਂ ਚਾਹੀਦੀਆਂ ਨੇ….ਪਰ ਅਖੀਰਲੇ ਦਸ ਕੁ ਕਿਲੋਮੀਟਰ ਪੂਰੇ ਜਾਮ ਵਾਲੇ ਸੀ….ਤੇ ਰੈਲੀ ਵਲ ਨੂੰ ਜਾਂਦੀਆਂ ਕਾਰਾਂ ਬੱਸਾਂ ਅਤੇ ਟਰਾਲੀਆਂ ਦੀ ਭੀੜ ਨਜ਼ਰ ਆ ਰਹੀ ਸੀ….
– ਪਿੰਡ ਨੂੰ ਜਾਂਦੇ ਰਾਹਾਂ ਤੇ ਵੀ ਲੋਕ ਸਾਡੇ ਆਉਂਦਿਆਂ ਦੇ ਵੀਡਿਓ ਬਣਾਉਂਦੇ ਨਜ਼ਰ ਆ ਰਹੇ ਸੀ ਤੇ ਜਦੋਂ ਅਸੀਂ ਪਿੰਡ ਅੰਦਰ ਦਾਖਲ ਹੋਏ ਤਾਂ ਲੋਕਾਂ ਵਲੋਂ ਕੀਤਾ ਸੁਆਗਤ ਬੜਾ ਨਿੱਘ ਦੇਣ ਵਾਲਾ ਸੀ….ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਲੱਗੇ ਵੱਡੇ ਗੇਟ ਖੋਲ ਦਿਤੇ ਸੀ ਤਾਂ ਜੋ ਅਸੀਂ ਆਪਣੀਆਂ ਗੱਡੀਆਂ ਨੂੰ ਉਹਨਾਂ ਦੇ ਵਿਹੜਿਆਂ ਚ ਖੜੇ ਕਰ ਸਕੀਏ….
– ਗੱਡੀਆਂ ਲਗਾ ਕੇ ਸਟੇਜ ਵਲ ਨੂੰ ਜਦੋਂ ਤੁਰਨਾ ਸ਼ੁਰੂ ਕੀਤਾ ਤਾਂ ਸੰਗਤ ਕਾਫੀ ਜ਼ਿਆਦਾ ਹੋ ਗਈ ਸੀ….ਇਹ ਏਦਾਂ ਹੀ ਸੀ ਜਿਦਾਂ ਅਸੀਂ ਸਿੰਘੁ ਬਾਰਡਰ ਤੇ ਤੁਰਦੇ ਹੋਏ ਵੇਖਦੇ ਹਾਂ…

– ਪੰਡਾਲ ਚ ਸਟੇਜ ਦੇ ਅੱਗੇ ਕਾਫੀ ਲੋਕ ਬੈਠੇ ਸੀ ਤੇ ਏਨੇ ਹੀ ਲੋਕ ਖੜੇ ਵੀ ਨਜ਼ਰ ਆ ਰਹੇ ਸੀ…ਜਿੰਨਾ ਨੂੰ ਬੈਠ ਜਾਣ ਲਈ ਸਟੇਜ ਤੋਂ ਬਹੁਤ ਵਾਰ ਬੇਨਤੀਆਂ ਵੀ ਕੀਤੀਆਂ ਜਾਂਦੀਆਂ ਰਹੀਆਂ ਪਰ ਏਨਾ ਬੇਨਤੀਆਂ ਦਾ ਕੋਈ ਘਟ ਹੀ ਅਸਰ ਨਜ਼ਰ ਆਇਆ…
– ਪੰਡਾਲ ਦੇ ਇਕ ਪਾਸੇ ਲਗਾਤਾਰ ਸਾਰਾ ਸਮਾਂ ਹੀ ਚਾਹ ਪਾਣੀ ਸਮੇਤ ਪ੍ਰਸ਼ਾਦੇ ਦਾ ਲੰਗਰ ਚਲਦਾ ਰਿਹਾ….
– ਲੋਕ ਨਾ ਸਿਰਫ ਪੰਡਾਲ ਚ ਸੀ ਸਗੋਂ ਆਲੇ ਦੁਆਲੇ ਬਣੀਆਂ ਇਮਾਰਤਾਂ ਉਪਰ ਵੀ ਚੜ ਕੇ ਬੈਠੇ ਰਹੇ….ਮੈਂ ਵੀ ਇਕ ਉੱਚੀ ਇਮਾਰਤ ਉਪਰ ਚੜਨ ਦੀ ਕੋਸ਼ਿਸ਼ ਕੀਤੀ ਕਿ ਉਪਰ ਚੜ ਕੇ ਸਾਰੇ ਇਕੱਠ ਦਾ ਵੀਡਿਓ ਬਣਾਵਾਂਗਾ ਪਰ ਮੇਰੇ ਕੋਲੋਂ ਚੜਿਆ ਹੀ ਨਹੀਂ ਗਿਆ…ਤੇ ਮੈਂ ਕਪੜੇ ਗੰਦੇ ਕਰਵਾ ਕੇ ਵਾਪਸ ਮੁੜ ਆਇਆ…
– ਪੰਡਾਲ ਚ ਇੰਟਰਨੇਟ ਬਿਲਕੁਲ ਹੀ ਬੰਦ ਸੀ….ਏਥੋਂ ਤੱਕ ਕਿ ਮੋਬਾਈਲ ਤੇ ਕਾਲ ਵੀ ਚੱਜ ਨਾਲ ਨਹੀਂ ਸੀ ਆ ਰਹੀ….ਇਸ ਕਰਕੇ ਬੜੇ ਫੇਸਬੁੱਕ ਵਾਲੇ ਮਿੱਤਰ ਜੋ ਏਥੇ ਆਏ ਹੋਏ ਸੀ ਉਹਨਾਂ ਨਾਲ ਰਾਬਤਾ ਹੀ ਨਹੀਂ ਬਣ ਸਕਿਆ…

– ਸਟੇਜ ਉਪਰ ਆਉਣ ਵਾਲੇ ਬੁਲਾਰੇ ਬੇਸ਼ਕ ਬਹੁਤ ਵੱਡੇ ਬੁਲਾਰੇ ਨਹੀਂ ਸੀ ਪਰ ਸਭ ਨੂੰ ਜਿੰਨਾ ਵੀ ਮੌਕਾ ਮਿਲਿਆ ਬੋਲਣ ਦਾ ਸਭ ਨੇ ਸੋਹਣੀ ਗੱਲਬਾਤ ਹੀ ਕੀਤੀ….ਤੇ ਇਕ ਚੀਜ਼ ਜੋ ਚੰਗੀ ਲੱਗੀ ਕਿ ਇਸ ਸਟੇਜ ਤੋਂ ਸੰਯੁਕਤ ਮੋਰਚੇ ਦੀ ਸਟੇਜ ਵਾਂਗ ਕੁਛ ਵੀ ਜਹਿਰੀਲੀ ਤਕਰੀਰ ਨਹੀਂ ਕਰੀ ਗਈ….ਕਿਸੇ ਦਾ ਵਿਰੋਧ ਵੀ ਜੇ ਕੀਤਾ ਗਿਆ ਤਾਂ ਉਸਨੂੰ ਨਾਰਾਜ਼ਗੀ ਵਾਂਗ ਦਿਖਾਇਆ ਗਿਆ ਨਾ ਕਿ ਭੜਾਸ ਕੱਢਣ ਵਾਂਗ ਕੁਛ ਵੀ ਬੋਲਿਆ ਗਿਆ…
– ਪੱਤਰਕਾਰ ਮਨਦੀਪ ਪੂਨੀਆ ਦੇ ਕਹੇ ਸ਼ਬਦ ਮੈਨੂੰ ਏਨਾ ਸਭ ਤਕਰੀਰਾਂ ਚੋਂ ਸਭ ਤੋਂ ਮਹੱਤਵਪੂਰਨ ਲੱਗੇ ਜਿਸ ਵਿਚ ਉਸਨੇ ਆਖਿਆ ਕਿ ਡਰਿਆ ਹੋਇਆ ਆਗੂ ਮਰਿਆ ਹੋਇਆ ਅੰਦੋਲਨ ਪੈਦਾ ਕਰਦਾ ਹੈ…ਉਸਦੇ ਕਹੇ ਇਸ ਸ਼ਬਦ ਅੱਜ ਦੇ ਕਿਸਾਨ ਆਗੂਆਂ ਲਈ ਬਹੁਤ ਸਟੀਕ ਸਨ…

– ਰੈਲੀ ਚ ਆਏ ਨੌਜਵਾਨਾਂ ਨੇ ਦੀਪ ਸਿੱਧੂ ਅਤੇ ਲੱਖੇ ਸਿਧਾਨੇ ਦੇ ਹੱਕ ਚ ਇਕੋ ਜਿਹਾ ਸਮਰਥਣ ਦਿਖਾਇਆ ਹੋਇਆ ਸੀ ਪਰ ਸਟੇਜ ਉਪਰੋਂ ਇਕ ਅੱਧੇ ਬੁਲਾਰੇ ਨੂੰ ਛੱਡ ਕੇ ਦੀਪ ਸਿੱਧੂ ਬਾਰੇ ਕੋਈ ਵੀ ਜਿਆਦਾ ਖੁਲ ਕੇ ਨਹੀਂ ਬੋਲਿਆ…ਤੇ ਇਕ ਤਰ੍ਹਾਂ ਨਾਲ ਇਹ ਰੈਲੀ ਨੂੰ ਸਟੇਜ ਤੋਂ ਲੱਖੇ ਸਿਧਾਨੇ ਦੇ ਸ਼ਕਤੀ ਪ੍ਰਦਰਸ਼ਨ ਵਾਂਗ ਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਜੋ ਕਾਮਯਾਬ ਵੀ ਰਹੀ…ਪਰ ਸਟੇਜ ਤੋਂ ਥੱਲੇ ਬੈਠੇ ਮੁੰਡੇ ਦੀਪ ਸਿੱਧੂ ਦੇ ਹੱਕ ਚ ਖੁਲ ਕੇ ਬੋਲਦੇ ਰਹੇ…
– ਮੋਰਚੇ ਚ ਆਇਆ ਸਾਰਾ ਯੂਥ ਸਿਰਫ ਫੇਸਬੁੱਕ ਪੋਸਟਾਂ ਪੜ੍ਹ ਕੇ ਹੀ ਆਇਆ ਸੀ….ਆਪਣੇ ਆਪ ਆਇਆ ਸੀ….ਬਿਨਾਂ ਸ਼ੱਕ ਇਹ ਨੌਜਵਾਨ ਕਿਸਾਨ ਆਗੂਆਂ ਨਾਲ ਨਾਰਾਜ਼ ਵੀ ਨਜ਼ਰ ਆਏ ਤੇ ਉਹਨਾਂ ਵਲੋਂ ਕਹੇ ਗਏ ਗੱਦਾਰ ਗੱਦਾਰ ਦੇ ਨਾਹਰਿਆਂ ਨੂੰ ਲੈ ਕੇ ਗੁੱਸੇ ਚ ਵੀ ਰਹੇ…ਇਹ ਨੌਜਵਾਨ ਆਏ ਚੰਗਾ ਲਗਿਆ…ਏਨਾ ਦਾ ਜੋਸ਼ ਵੀ ਚੰਗਾ ਸੀ ਪਰ ਇਕੋ ਗੱਲ ਖਟਕਦੀ ਰਹੀ ਕਿ ਇਹ ਜਥੇਬੰਦ ਨਹੀਂ ਨੇ…ਏਨਾ ਕੋਲ ਸਪਸ਼ਟ ਟੀਚਾ ਨਹੀਂ ਹੈ…ਕੋਈ ਇਕ ਆਗੂ ਨਹੀਂ ਹੈ ਜੋ ਏਨਾ ਨੂੰ ਦਸ ਸਕੇ ਕਿ ਕਿਸ ਰਾਹ ਤੁਰਨਾ ਹੈ….ਲੱਖੇ ਵਲੋਂ ਸਟੇਜ ਤੋਂ ਕਿਸਾਨ ਆਗੂਆਂ ਨਾਲ ਏਕਤਾ ਰੱਖਣ ਦੀ ਗੱਲ ਨਾਲ ਕੁਛ ਜਣੇ ਨਾਰਾਜ਼ ਵੀ ਨਜ਼ਰ ਆਏ…ਪਰ ਮੇਰੇ ਖਿਆਲ ਚ ਉਸਦਾ ਏਕਤਾ ਬਣਾਈ ਰੱਖਣ ਲਈ ਕਹਿਣਾ ਕੋਈ ਖਰਾਬ ਨਹੀਂ ਸੀ ਪਰ ਜੇ ਅਜੇ ਵੀ ਕਿਸਾਨ ਆਗੂ ਆਪਣੀ ਆਕੜ ਨਹੀਂ ਛੱਡਦੇ ਤਾਂ ਫੇਰ ਇਕ ਤਰਫਾ ਏਕਤਾ ਦੀਆਂ ਅਪੀਲਾਂ ਬੇਅਸਰ ਹੋਣਗੀਆਂ….ਤੇ ਇਕ ਹੱਦ ਤੋਂ ਬਾਦ ਇਹ ਫਾਰਮਲ ਜਾਪਣ ਲੱਗ ਜਾਣਗੀਆਂ…

– ਜਿੰਨੇ ਲੋਕ ਪੰਡਾਲ ਚ ਬੈਠੇ ਸੀ ਉਨੇ ਹੀ ਪਿੰਡ ਦੀਆਂ ਗਲੀਆਂ ਚ ਵੀ ਘੁੰਮਦੇ ਨਜ਼ਰ ਆ ਰਹੇ ਸੀ….ਸਾਉੰਡ ਸਿਸਟਮ ਔਸਤ ਸੀ…ਜੋ ਦੂਰ ਤੱਕ ਤਾਂ ਆਵਾਜ਼ ਨੂੰ ਸਾਫ ਸਪਸ਼ਟ ਪਹੁੰਚਾ ਰਿਹਾ ਸੀ ਪਰ ਪੰਡਾਲ ਦੇ ਅੰਦਰ ਹੀ ਸਭ ਥਾਵਾਂ ਤੇ ਆਵਾਜ਼ ਇਕੋ ਜਹੀ ਸਾਫ ਨਹੀਂ ਸੀ…ਫੇਰ ਵੀ ਜਿੰਨਾ ਵੀ ਬੰਦੋਬਸਤ ਕੀਤਾ ਗਿਆ ਸੀ ਸਭ ਬਹੁਤ ਵਧੀਆ ਸੀ….ਤੇ ਸਭ ਕੁਛ ਦਿਲੋਂ ਕੀਤਾ ਗਿਆ ਮਹਿਸੂਸ ਹੋ ਰਿਹਾ ਸੀ…
– ਜਿੰਨਾ ਲੋਕਾਂ ਨੂੰ ਸਭ ਜਣੇ ਸਿਰਫ ਫੇਸਬੁੱਕ ਤੇ ਲਿਖਣ ਵਾਲੇ ਵਿਦਵਾਨ ਆਖ ਕੇ ਭੰਡਦੇ ਰਹੇ ਸੀ ਉਹ ਸਾਰੇ ਲੋਕ ਏਥੇ ਮਜੂਦ ਨਜ਼ਰ ਆ ਰਹੇ ਸੀ…ਹਰ ਕੋਈ ਕਿਵ਼ੇਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਔਖੇ ਸੌਖੇ ਹੋ ਕੇ ਹੀ ਚਾਹੇ ਏਥੇ ਪੁੱਜੇ ਹੋਏ ਸੀ….

– ਇਸ ਰੈਲੀ ਨਾਲ ਕਿਸੇ ਨੂੰ ਕੁਛ ਹਾਸਲ ਹੋਣਾ ਹੈ ਕਿ ਨਹੀਂ ਇਹ ਨਹੀਂ ਪਤਾ ਪਰ ਏਨੀ ਗੱਲ ਸਾਬਤ ਹੋ ਗਈ ਹੈ ਕਿ ਨੌਜਵਾਨ ਕਿਸਾਨ ਆਗੂਆਂ ਨਾਲ ਵੱਡੀ ਪੱਧਰ ਤੇ ਨਾਰਾਜ਼ ਨੇ…ਤੇ ਖੁਦ ਨੂੰ ਇਗਨੋਰ ਹੋਇਆ ਮਹਿਸੂਸ ਕਰਦੇ ਨੇ….ਏਨਾ ਵੱਡਾ ਇਕੱਠ ਇਸ ਗੱਲ ਦਾ ਜਿਉਂਦਾ ਜਾਗਦਾ ਸਬੂਤ ਸੀ….ਤੇ ਜਿਹੜੇ ਲੋਕ ਇਹ ਪ੍ਰਚਾਰ ਕਰ ਰਹੇ ਸੀ ਕਿ ਮੋਰਚੇ ਚ ਸਭ ਠੀਕ ਹੈ…ਤੇ ਵਿਰੋਧ ਸਿਰਫ ਫੇਸਬੁੱਕ ਪੋਸਟਾਂ ਤੱਕ ਹੀ ਸੀਮਤ ਹੈ ਉਹਨਾਂ ਨੂੰ ਜਰੂਰ ਆਪਣੀਆਂ ਅੱਖਾਂ ਖੋਲਣ ਦੀ ਲੋੜ ਹੈ….
– ਲੱਖੇ ਦੀ ਸਟੇਜ ਉਪਰ ਐਂਟਰੀ ਦਮੱਦਾਰ ਰਹੀ….ਉਸਦਾ ਆਉਣਾ ਇਸ ਗੱਲ ਦੀ ਗਵਾਹੀ ਭਰਦਾ ਸੀ ਕਿ ਉਸਨੂੰ ਯਕੀਨ ਸੀ ਕਿ ਏਨੇ ਵੱਡੇ ਇਕੱਠ ਚ ਪੁਲਿਸ ਉਸਦੇ ਉਪਰ ਹੱਥ ਨਹੀਂ ਪਾ ਸਕਦੀ….ਭਾਵੇਂ ਲੋਕਾਂ ਚ ਇਹ ਚਰਚਾ ਵੀ ਚਲਦੀ ਰਹੀ ਕਿ ਸ਼ਾਇਦ ਲੱਖਾ ਅੱਜ ਗਿਰਫਤਾਰੀ ਦੇ ਦਵੇਗਾ…ਪਰ ਏਦਾਂ ਦਾ ਕੁਛ ਨਹੀਂ ਹੋਇਆ…
– ਸਟੇਜ ਦੇ ਥੱਲੇ ਖੜੇ ਮੁੰਡਿਆਂ ਚ ਅਨੁਸ਼ਸਨ ਦੀ ਵੱਡੀ ਕਮੀ ਨਜ਼ਰ ਆਉਂਦੀ ਰਹੀ…ਬਹੁਤ ਵਾਰ ਉਹਨਾਂ ਦੀ ਘੁਸਰ ਮੁਸਰ ਤੇਜ਼ ਸ਼ੋਰ ਸ਼ਰਾਬੇ ਚ ਬਦਲ ਜਾਂਦੀ ਸੀ ਜਿਸਦੇ ਕਰਕੇ ਬਹੁਤ ਸਾਰੇ ਬੁਲਾਰੇ ਬੋਲਦੇ ਬੋਲਦੇ ਭਟਕ ਜਾਂਦੇ ਰਹੇ….ਤੇ ਉਹਨਾਂ ਦੀਆਂ ਗੱਲਾਂ ਉਸ ਅੰਦਾਜ਼ ਜਾਂ ਜੋਸ਼ ਚ ਸੰਗਤ ਤੱਕ ਨਹੀਂ ਸੀ ਪੁੱਜ ਪਾਉਂਦੀਆਂ ਜਿਦਾਂ ਪੁੱਜਨੀਆਂ ਚਾਹੀਦੀਆਂ ਸੀ..

– ਰੈਲੀ ਵਾਲਾ ਇਹ ਦਿਨ ਇਕ ਗਰਮ ਦਿਨ ਸੀ….ਲੋਕਾਂ ਦੀਆਂ ਜੈਕਟਾਂ ਉਤਰ ਗਈਆਂ ਸੀ….ਫੇਰ ਵੀ ਸੰਗਤ ਬੈਠੀ ਰਹੀ….
– ਆਖਰੀ ਚ ਮੈਂ ਜੇ ਆਪਣਾ ਨਿਰਪੱਖ ਨਜ਼ਰੀਆ ਦਸਾਂ ਤਾਂ ਇਕੱਠ ਵਜੋਂ ਕੋਈ ਕਮੀ ਨਹੀਂ ਸੀ…ਸਗੋਂ ਇਹ ਇਕੱਠ ਉਮੀਦ ਨਾਲੋਂ ਵੱਧ ਹੀ ਸੀ….ਪਰ ਤਕੜੇ ਅਤੇ ਪੱਕੇ ਬੁਲਾਰਿਆਂ ਦੀ ਕਮੀ ਖਟਕੀ….ਪਰ ਇਸ ਰੈਲੀ ਨੇ ਜੋ ਕੰਮ ਕਰਨਾ ਸੀ ਉਹ ਕੀਤਾ ਹੈ….ਨੌਜਵਾਨਾਂ ਨੇ ਕਿਸਾਨ ਆਗੂਆਂ ਵਲੋਂ ਮਿਲੀ ਨਿਰਾਸ਼ਾ ਨੂੰ ਦਿਖਾਨਾ ਸੀ ਜੋ ਉਹਨਾਂ ਨੇ ਆਪਣਾ ਇਕੱਠ ਕਰਕੇ ਵਿਖਾਇਆ….ਪਰ ਏਨਾ ਦਾ ਜਥੇਬੰਦਕ ਢਾਂਚਾ ਨਾ ਹੋਣਾ ਇਕ ਵੱਡੀ ਕਮੀ ਹੈ…ਜਦੋਂ ਤੱਕ ਇਹ ਨੌਜਵਾਨ ਕਿਸੇ ਇਕ ਆਗੂ ਵਲੋਂ ਸਾਂਭੇ ਨਹੀਂ ਜਾਂਦੇ ਇਹ ਭਟਕਦੇ ਰਹਿਣਗੇ….ਕਦੀ ਇਹ ਸਰਬਤ ਖਾਲਸੇ ਚ ਮੌਜੂਦ ਹੋਣਗੇ ਤੇ ਕਦੀ ਬਰਗਾੜੀ…ਤੇ ਕਦੀ ਸਿੰਘੁ ਤੇ ਕਦੀ ਲਾਲ ਕਿਲ੍ਹੇ…ਤੇ ਕਦੀ ਮਹਿਰਾਜ…ਇਹ ਓਹ ਨੌਜਵਾਨੀ ਹੈ ਜਿਹੜੀ ਕਿਸੇ ਕੁਰਸੀ ਦੇ ਲਾਲਚ ਲਈ ਨਹੀਂ ਆਉਂਦੀ…ਏਨਾ ਨੂੰ ਕਿਸੇ ਅਹੁਦੇ ਦਾ ਲਾਲਚ ਵੀ ਨਹੀਂ..ਇਹ ਬਸ ਦਿਲ ਦੀ ਸੁਣ ਕੇ ਆਉਣ ਵਾਲੇ ਮੁੰਡੇ ਨੇ…ਜਿਨਾਂ ਨੂੰ ਹਰ ਕਿਸੇ ਉਪਰ ਬਹੁਤ ਜਲਦੀ ਭਰੋਸਾ ਹੋ ਜਾਂਦਾ ਹੈ….ਤੇ ਇਹ ਆਪਣਾ ਆਪ ਇਮਨਾਦਰੀ ਨਾਲ ਅਗਲੇ ਦੇ ਹਵਾਲੇ ਕਰ ਦਿੰਦੇ ਨੇ….ਜਿਥੇ ਅੱਗੇ ਲਗਣ ਵਾਲੇ ਸਰਕਾਰੀ ਬੋਲੀ ਬੋਲਣ ਲੱਗ ਜਾਂਦੇ ਨੇ ਉਥੇ ਏਹੀ ਨੌਜਵਾਨ ਜੇਲਾਂ ਤੱਕ ਦਾ ਸਫ਼ਰ ਤੈਅ ਕਰਕੇ ਵੀ ਕੁਛ ਨਹੀਂ ਖੱਟਦੇ… ਪਰ ਅਰਦਾਸ ਹੈ ਹੁਣ ਪਰਮਾਤਮਾ ਅੱਗੇ…ਕਿ ਇਹ ਬਿੱਲ ਵੀ ਰੱਦ ਹੋਣ ਤੇ ਇਹ ਨੌਜਵਾਨ ਇਸ ਵਾਰ ਠੱਗੇ ਨਾ ਜਾਣ…ਕਿਸਾਨ ਆਗੂਆਂ ਨੇ ਤਾਂ ਏਨਾ ਨੂੰ ਛਡਿਆ ਹੀ ਹੈ ਪਰ ਜੋ ਲੋਕ ਹੁਣ ਏਨਾ ਦੇ ਨਾਲ ਨੇ…ਏਨਾ ਨਾਲ ਅਖੀਰ ਤੱਕ ਨਿਭਾਉਣ ਵੀ…
#ਹਰਪਾਲਸਿੰਘ

About admin

Check Also

‘ਲੱਖਾ ਸਿਧਾਣਾ ਸਾਡਾ ਬੱਚਾ ਪਰ ਦੀਪ ਸਿੱਧੂ ਸੰਘਰਸ਼ ਦਾ ਹਿੱਸਾ ਨਹੀਂ’ – ਜਗਜੀਤ ਡੱਲੇਵਾਲ

ਸ੍ਰੀ ਮੁਕਤਸਰ ਸਾਹਿਬ: ਇੱਥੋਂ ਦੇ ਪਿੰਡ ਦੋਦਾ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਸਮਾਗਮ ਕੀਤਾ …

%d bloggers like this: