ਰਾਮਦੇਵ ਨੇ ਅੱਜ ਕੋਰੋਨਾ ਵਾਇਰਸ ਦੀ ਨਵੀਂ ਦਵਾਈ ਲਾਂਚ ਕੀਤੀ। ਰਾਮਦੇਵ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਦਵਾਈ ਦਾ ਐਲਾਨ ਕੀਤਾ। ਅਹਿਮ ਗੱਲ ਹੈ ਕਿ ਇਸ ਪ੍ਰੈੱਸ ਕਾਨਫਰੰਸ ਵਿੱਚ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਤੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ।
ਰਾਮਦੇਵ ਨੇ ਕਿਹਾ ਹੈ ਕਿ ਪਤੰਜਲੀ ਦੀ ਕੋਰੋਨਿਲ ਗੋਲੀ ਹੁਣ ਕੋਵਿਡ ਦਾ ਇਲਾਜ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਆਯੂਸ਼ ਮੰਤਰਾਲੇ ਨੇ ਕਰੋਨੀਲ ਟੈਬਲੇਟ ਨੂੰ ਕੋਰੋਨਾ ਡਰੱਗ ਵਜੋਂ ਸਵੀਕਾਰ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਪਤੰਜਲੀ ਦੀ ਇਸ ਦਵਾਈ ਦੇ ਖੋਜ ਪੱਤਰ ਵੀ ਜਾਰੀ ਕੀਤੇ।
ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 13,193 ਨਵੇਂ ਕੇਸ ਸਾਹਮਣੇ ਆਏ ਹਨ। 97 ਨਵੀਆਂ ਮੌਤਾਂ ਤੋਂ ਬਾਅਦ ਹੁਣ ਕੁੱਲ ਮਰੀਜ਼ਾਂ ਦੀਆਂ ਮੌਤਾਂ ਦੀ ਗਿਣਤੀ 1,56,111 ਹੋ ਗਈ ਹੈ। ਦੇਸ਼ ਵਿਚ ਸਕਾਰਾਤਮਿਕ ਕੇਸਾਂ ਦੀ ਕੁਲ ਗਿਣਤੀ 1,09,63,394 ਸੀ । ਦੇਸ਼ ਵਿਚ ਹੁਣ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 1,39,542 ਹੈ ਅਤੇ ਛੁੱਟੀ ਵਾਲੇ ਕੇਸਾਂ ਦੀ ਕੁੱਲ ਗਿਣਤੀ 1,06,67,741 ਹੈ ।