Breaking News
Home / ਪੰਜਾਬ / ‘ਦੀਪ ਸਿੱਧੂ’ ਤੇ ‘ਲੱਖੇ ਸਿਧਾਣੇ’ ਨੂੰ ਲੈ ‘ਯੋਗੇਂਦਰ ਯਾਦਵ’ ਦੀ ਸੁਣ ਲਉ – “ਜੋ ਵੱਖਵਾਦ ਦੀ ਗੱਲ ਕਰੇਗਾ ਸਾਡਾ ਭਰਾ ਨਹੀਂ”

‘ਦੀਪ ਸਿੱਧੂ’ ਤੇ ‘ਲੱਖੇ ਸਿਧਾਣੇ’ ਨੂੰ ਲੈ ‘ਯੋਗੇਂਦਰ ਯਾਦਵ’ ਦੀ ਸੁਣ ਲਉ – “ਜੋ ਵੱਖਵਾਦ ਦੀ ਗੱਲ ਕਰੇਗਾ ਸਾਡਾ ਭਰਾ ਨਹੀਂ”

ਕਿਸਾਨ ਮੋਰਚੇ ‘ਚ ਸਭ ਦਾ ਮੁੱਦਾ ਖੇਤੀ ਬਿਲ ਰੱਦ ਕਰਾਉਣੇ ਹਨ, ਨਿੱਜੀ ਤੌਰ ‘ਤੇ ਬੇਸ਼ੱਕ ਕੋਈ ਖਾਲਿਸਤਾਨੀ ਹੋਵੇ, ਕਾਮਰੇਡ ਹੋਵੇ, ਮਾਓਵਾਦੀ ਹੋਵੇ ਜਾਂ ਕੋਈ ਹੋਰ ਪਰ ਬੀਤੇ ਕੁਝ ਦਿਨਾਂ ਤੋਂ ਖਾਲਿਸਤਾਨ ਵਾਲਾ ਮੁੱਦਾ ਉਭਾਰ ਕੇ ਇੱਕ ਨੈਰੇਟਵ ਸਿਰਜਿਆ ਜਾ ਰਿਹਾ ਹੈ।
ਹਾਲਾਂਕਿ ਕਿਸਾਨ ਮੋਰਚੇ ‘ਚ ਕਿਸੇ ਨੇ ਵੀ, ਇੱਥੋਂ ਤੱਕ ਕਿ ਦੀਪ ਸਿੱਧੂ ਜਾਂ ਲੱਖੇ ਸਿਧਾਣੇ ਨੇ ਵੀ ਖਾਲਿਸਤਾਨ ਨਹੀਂ ਮੰਗਿਆ ਪਰ ਯੋਗੇਂਦਰ ਯਾਦਵ ਵਰਗੇ ਰਾਸ਼ਟਰਵਾਦੀ ਇਹ ਗੱਲ ਕਰਕੇ ਕਈ ਪਹਿਲੂਆਂ ‘ਤੇ ਕੰਮ ਕਰ ਰਹੇ ਹਨ;

1. ਦੀਪ ਸਿੱਧੂ, ਲੱਖੇ ਸਿਧਾਣੇ ਅਤੇ ਗ੍ਰਿਫਤਾਰ ਹੋਰ ਨੌਜਵਾਨਾਂ ਨੂੰ ਖਾਲਿਸਤਾਨੀ ਸਿੱਧ ਕਰਕੇ ਲੰਮੇ ਸਮੇਂ ਲਈ ਜੇ ਲ੍ਹ ਭਿਜਵਾਉਣਾ।
2. ਮੋਰਚੇ ਦੀ ਅਸਫਲਤਾ ਲਈ ਖਾਲਿਸਤਾਨੀਆਂ ਨੂੰ ਦੋਸ਼ੀ ਠਹਿਰਾਉਣ ਲਈ ਜ਼ਮੀਨ ਪੱਧਰੀ ਕਰਨਾ।
3. ਮੋਰਚੇ ‘ਚ ਬੈਠੇ ਖਾਲਿਸਤਾਨੀਆਂ ਅਤੇ ਕਾਮਰੇਡਾਂ/ਰਾਸ਼ਟਰਵਾਦੀਆਂ ਨੂੰ ਆਪਸ ‘ਚ ਲੜਾਉਣਾ ਤਾਂ ਕਿ ਫਿਰ ਉਨ੍ਹਾਂ ਦੇ ਹਮਾਇਤੀ ਸੋਸ਼ਲ ਮੀਡੀਏ ‘ਤੇ ਲੜਾਈ ਤੇਜ਼ ਕਰ ਦੇਣ ਅਤੇ ਮੋਰਚਾ ਬੇਇਤਫਾਕੀ ਦੀ ਭੇਟ ਚੜ੍ਹ ਜਾਵੇ।

26 ਜਨਵਰੀ ਦੀ ਘਟਨਾ ਬਾਰੇ ਬਹੁਤ ਕੁਝ ਸਪੱਸ਼ਟ ਹੋ ਚੁੱਕਾ, ਕੁਝ ਕਿਸਾਨ ਆਗੂ ਵੀ ਇਸ ਬਾਰੇ ਪਹਿਲੇ ਸਟੈਂਡ ਤੋਂ ਮੁੜ ਆਏ ਹਨ ਪਰ ਯੋਗੇਂਦਰ ਯਾਦਵ, ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਉਸ ਵਰਗੇ ਕਈ ਹੋਰ ਪੁੱਛਦੇ ਰਹਿੰਦੇ ਹਨ ਕਿ ਛੱਬੀ ਜਨਵਰੀ ਨੂੰ ਝੰਡਾ ਝੁਲਾ ਕੇ ਕੀ ਪ੍ਰਾਪਤ ਹੋ ਗਿਆ? ………..ਤਾਂ ਸਵਾਲ ਬਣਦਾ ਹੈ ਕਿ 6 ਮਹੀਨੇ ਪੰਜਾਬ ‘ਚ ਸੰਘਰਸ਼ ਕੀਤਾ, 3 ਮਹੀਨੇ ਦਿੱਲੀ ਬੈਠਿਆਂ ਨੂੰ ਹੋ ਗਏ, ਕਰੋੜਾਂ ਦਾ ਖਰਚਾ ਆ ਗਿਆ, ਦੁਨੀਆ ਭਰ ਦੇ ਪੰਜਾਬੀਆਂ ਦਾ ਦਿਨ-ਰਾਤ ਜ਼ੋਰ ਲੱਗਾ ਪਿਆ, ਟਰੈਕਟਰ ਮਾਰਚ ਕੱਢਿਆ, ਚੱਕਾ ਜਾਮ ਕੀਤਾ, ਰੇਲਾਂ ਰੋਕੀਆਂ, ਭੁੱਖ ਹੜਤਾਲਾਂ ਰੱਖੀਆਂ, ਓਹਦੇ ਨਾਲ ਕੀ ਪ੍ਰਾਪਤੀ ਹੋ ਗਈ? ਸਰਕਾਰ ਅੱਗੇ ਮੀਟਿੰਗਾਂ ਕਰਦੀ ਸੀ, ਹੁਣ ਉਹ ਵੀ ਨਹੀਂ ਕਰਦੀ। ਸਮਾਂ ਇੱਕ ਦੂਜੇ ਨੂੰ ਦੋਸ਼ ਦੇਣ ਦਾ ਨਹੀਂ, ਤਰਕ ਤੇ ਦਲੀਲਾਂ ਸਭ ਕੋਲ ਹੈਗੇ। ਨਾਲੇ ਹੁਣ ਤਾਂ ਇਹ ਵੀ ਸਪੱਸ਼ਟ ਹੋ ਗਿਆ ਕਿ ਝੰਡਾ ਝੁਲਾਉਣ ਵਾਲਿਆਂ ‘ਚ ਰਾਜੇਵਾਲ ਸਾਹਿਬ ਦਾ ਇੱਕ ਆਗੂ ਵੀ ਪੋਲ ‘ਤੇ ਚੜ੍ਹਿਆ ਸੀ ਤੇ ਹੋਰ 8 ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰ ਵੀ ਉੱਥੇ ਮੌਜੂਦ ਸਨ।

ਨਾਲੇ ਸਰਕਾਰ ਦੇ ਭਰਾ ਯੋਗੇਂਦਰ ਯਾਦਵ ਵਰਗੇ ਸਾਡੇ ਭਰਾ ਹੋ ਵੀ ਕਿੱਦਾਂ ਸਕਦੇ ਹਨ, ਜਿਨ੍ਹਾਂ ਪਹਿਲਾਂ ਖੁਦ ਟਰੈਕਟਰ ਮਾਰਚ ਦਾ ਬੇਲੋੜਾ ਅਤੇ ਖੁਦ ਫਸਣ ਵਾਲਾ ਸੱਦਾ ਦਿੱਤਾ, ਫਿਰ ਕਿਸਾਨ ਆਗੂਆਂ ਦੇ ਰੋਕਣ ਦੇ ਬਾਵਜੂਦ ਪ੍ਰੈਸ ਕਾਨਫਰੰਸ ‘ਚ ਰਿੰਗ ਰੋਡ ‘ਤੇ ਜਾਣ ਦਾ ਐਲਾਨ ਕੀਤਾ, ਫਿਰ ਖੁਦ ਹੀ ਦਿੱਲੀ ਪੁਲਿਸ ਨਾਲ ਮੁਲਾਕਾਤਾਂ ਕਰਕੇ ਕਿਸਾਨਾਂ ਦੀਆਂ ਮੀਟਿੰਗਾਂ ਦੇ ਭੇਤ ਦਿੱਤੇ ਤੇ ਫਿਰ 26 ਜਨਵਰੀ ਨੂੰ ਸਭ ਤੋਂ ਪਹਿਲਾਂ ਨੈਰੇਟਿਵ ਸਿਰਜਣ ਲਈ ਬਿਆਨ ਦਿੱਤਾ ਕਿ ਲਾਲ ਕਿਲ੍ਹੇ ‘ਤੇ ਤਿਰੰਗੇ ਦਾ ਅਪਮਾਨ ਹੋ ਗਿਆ, ਜੋ ਕਿ ਕੋਰਾ ਝੂਠ ਸੀ। ਬਹੁਤੇ ਹਾਲੇ ਤੱਕ ਓਸੇ ਨੈਰੇਟਿਵ ‘ਚ ਉਲਝੇ ਫਿਰਦੇ ਹਨ।

ਜੇ ਮੋਰਚਾ ਬਚਾਉਣਾ ਤਾਂ ਇਹੋ ਜਿਹਿਆਂ ਨੂੰ ਦਬੱਲ ਦਿਓ ਕਿਸਾਨ ਆਗੂਓ, ਇਹ ਹੁਣ ਨੁਕਸਾਨ ਕਰਾਉਣ ਦਾ ਦੂਜਾ ਹੱਲਾ ਲੈ ਕੇ ਮੁੜਿਆ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

About admin

Check Also

‘ਲੱਖਾ ਸਿਧਾਣਾ ਸਾਡਾ ਬੱਚਾ ਪਰ ਦੀਪ ਸਿੱਧੂ ਸੰਘਰਸ਼ ਦਾ ਹਿੱਸਾ ਨਹੀਂ’ – ਜਗਜੀਤ ਡੱਲੇਵਾਲ

ਸ੍ਰੀ ਮੁਕਤਸਰ ਸਾਹਿਬ: ਇੱਥੋਂ ਦੇ ਪਿੰਡ ਦੋਦਾ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਸਮਾਗਮ ਕੀਤਾ …

%d bloggers like this: