Breaking News
Home / ਦੇਸ਼ / ਯੁਵਰਾਜ ਸਿੰਘ ਨੂੰ ਗ੍ਰਿਫਤਾਰ ਕਰ ਸਕਦੀ ਹੈ ਹਰਿਆਣਾ ਪੁਲਿਸ

ਯੁਵਰਾਜ ਸਿੰਘ ਨੂੰ ਗ੍ਰਿਫਤਾਰ ਕਰ ਸਕਦੀ ਹੈ ਹਰਿਆਣਾ ਪੁਲਿਸ

ਕ੍ਰਿਕਟਰ ਯੁਵਰਾਜ ਸਿੰਘ (Yuvraj Singh) ਵੱਲੋਂ ਪਿਛਲੇ ਸਾਲ ਅਪਮਾਨਜਨਕ ਜਾਤੀਸੂਚਕ ਟਿੱਪਣੀ ਕੀਤੇ ਜਾਣ ਦੇ ਮਾਮਲੇ ਵਿਚ ਹਰਿਆਣਾ ਪੁਲਿਸ ਨੇ ਆਈਪੀਸੀ ਅਤੇ ਐਸਸੀ / ਐਸਟੀ ਐਕਟ (SC/ST Act) ਤਹਿਤ ਐਫਆਈਆਰ ਦਰਜ ਕੀਤੀ ਸੀ, ਜਿਸ ਤੋਂ ਬਾਅਦ ਹੁਣ ਸਾਬਕਾ ਕ੍ਰਿਕਟਰ ਲਈ ਮੁਸ਼ਕਲ ਖੜ੍ਹੀ ਹੋ ਗਈ ਹੈ।

ਐਫਆਈਆਰ ਦਰਜ ਹੋਣ ਤੋਂ ਬਾਅਦ ਹੁਣ ਯੁਵਰਾਜ ਨੂੰ ਜਲਦੀ ਹੀ ਜਾਂਚ ਵਿਚ ਸ਼ਾਮਲ ਹੋਣ ਲਈ ਇਕ ਨੋਟਿਸ ਜਾਰੀ ਕੀਤਾ ਜਾਵੇਗਾ। ਕਾਨੂੰਨੀ ਮਾਹਰਾਂ ਦੀ ਰਾਏ ਵਿੱਚ ਯੁਵਰਾਜ ਨੂੰ ਐਸਸੀ / ਐਸਟੀ ਐਕਟ ਤਹਿਤ ਕੇਸ ਹੋਣ ਕਰਕੇ ਜਾਂਚ ਅਧਿਕਾਰੀ ਵੱਲੋਂ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ।

ਪੁਲਿਸ ਸੁਪਰਡੈਂਟ (ਹਾਂਸੀ) ਨਿਕਿਤਾ ਗਹਿਲੋਤ ਨੇ ਕਿਹਾ ਕਿ ਸ਼ਿਕਾਇਤ ਦੇ ਅਧਾਰ ਉਤੇ ਐਤਵਾਰ ਨੂੰ ਹੀ ਐਫਆਈਆਰ ਦਰਜ ਕੀਤੀ ਗਈ ਹੈ। ਜੋ ਵੀ ਆਮ ਕਾਨੂੰਨੀ ਪ੍ਰਕਿਰਿਆ ਹੈ, ਅਸੀਂ ਉਸ ਦੀ ਪਾਲਣਾ ਕਰਾਂਗੇ।

ਯੁਵਰਾਜ ਸਿੰਘ ਨੂੰ ਇਕ ਨੋਟਿਸ ਜਾਰੀ ਕਰਕੇ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਜਾਵੇਗਾ। ਇਕ ਸਵਾਲ-ਕਿ ਕੀ ਯੁਵਰਾਜ ਸਿੰਘ ਨੂੰ ਇਸ ਕੇਸ ਵਿਚ ਗੈਰ ਜ਼ਮਾਨਤੀ ਧਾਰਾਵਾਂ ਕਾਰਨ ਗ੍ਰਿਫਤਾਰ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਇਹ ਅੱਗੇ ਜਾਂਚ ਦਾ ਵਿਸ਼ਾ ਹੈ ਕਿ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਜਾਂ ਨਹੀਂ।


ਇਸ ਦੇ ਨਾਲ ਹੀ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਦੇ ਵਕੀਲ ਰਜਤ ਕਲਸਨ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਯੁਵਰਾਜ ਸਿੰਘ ਖ਼ਿਲਾਫ਼ ਕੇਸ ਦਰਜ ਕਰਨ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਹਾਂ। ਪੁਲਿਸ ਨੇ ਅਦਾਲਤ ਦਾ ਰੁਖ ਕਰਨ ਤੋਂ ਬਾਅਦ ਹੀ ਕੇਸ ਦਰਜ ਕੀਤਾ ਹੈ। ਜੇ ਪੁਲਿਸ ਅਜੇ ਵੀ ਯੁਵਰਾਜ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਅਸੀਂ ਅਗਲੀ ਕਾਨੂੰਨੀ ਕਾਰਵਾਈ ਕਰਾਂਗੇ।

About admin

Check Also

ਦਿਸ਼ਾ ਰਾਵੀ ਦੀ ਜ਼ਮਾਨਤ ਮਨਜ਼ੂਰ ਕਰਨ ਮੌਕੇ ਜੱਜ ਵੱਲੋਂ ਪੁਲਿਸ ਖਿਲਾਫ ਕੀਤੀਆਂ ਅਹਿਮ ਟਿੱਪਣੀਆਂ ਪੜ੍ਹੋ

ਵਾਤਾਵਰਨ ਕਾਰਕੁੰਨ ‘ਦਿਸ਼ਾ ਰਾਵੀ’ (22), ਜਿਸ ਨੂੰ ਕਿਸਾਨ ਅੰਦੋਲਨ ਨਾਲ ਸੰਬੰਧਿਤ ਇੰਟਰਨੈਟ ‘ਟੂਲ ਕਿੱਟ’ ਸਾਂਝੀ …

%d bloggers like this: