Breaking News
Home / ਵਿਦੇਸ਼ / ਟਰੂਡੋ ਨੇ ਮੋਦੀ ਨਾਲ ਵੈਕਸੀਨ ਅਤੇ ਕਿਸਾਨ ਪ੍ਰਦਰਸ਼ਨਾਂ ਬਾਰੇ ਗੱਲ ਕੀਤੀ

ਟਰੂਡੋ ਨੇ ਮੋਦੀ ਨਾਲ ਵੈਕਸੀਨ ਅਤੇ ਕਿਸਾਨ ਪ੍ਰਦਰਸ਼ਨਾਂ ਬਾਰੇ ਗੱਲ ਕੀਤੀ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਕਈ ਮਹੱਤਵਪੂਰਨ ਮੁੱਦਿਆਂ ’ਤੇ ਵਿਸਥਾਰ ਨਾਲ ਗੱਲਬਾਤ ਕੀਤੀ, ਜਿਸ ਵਿੱਚ ਦੋਵਾਂ ਦੇਸ਼ਾਂ ਦੇ ਲੋਕਤੰਤਰੀ ਸਿਧਾਂਤਾਂ ਪ੍ਰਤੀ ਵਚਨਬੱਧਤਾ, ਤਾਜ਼ਾ ਵਿਰੋਧ ਪ੍ਰਦਰਸ਼ਨ(ਕਿਸਾਨ ਪ੍ਰਦਰਸ਼ਨ) ਅਤੇ ਗੱਲਬਾਤ ਰਾਹੀਂ ਮੁੱਦਿਆਂ ਨੂੰ ਸੁਲਝਾਉਣ ਦੀ ਮਹੱਤਤਾ ਸ਼ਾਮਲ ਹੈ। ਟਰੂਡੋ ਨੇ ਬੁੱਧਵਾਰ ਨੂੰ ਮੋਦੀ ਨੂੰ ਟੈਲੀਫੋਨ ਕੀਤਾ।


ਟਰੂਡੋ ਨੇ ਟਵੀਟ ਕੀਤਾ, ” ਮੈਂ ਪ੍ਰਧਾਨ ਮੰਤਰੀ @ ਨਰਿੰਦਰ ਮੋਦੀ ਨਾਲ ਕਈ ਮਹੱਤਵਪੂਰਨ ਮੁੱਦਿਆਂ ‘ਤੇ ਚੰਗੀ ਗੱਲਬਾਤ ਕੀਤੀ ਸੀ ਅਤੇ ਅਸੀਂ ਸੰਪਰਕ ਵਿਚ ਰਹਿਣ’ ਤੇ ਸਹਿਮਤ ਹੋਏ ਹਾਂ। ”


ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ ‌। ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਉਨਾਂ ਵਲੋਂ ਭਾਰਤ ਵਿੱਚ ਬਣਾਈ ਜਾ ਰਹੀ ਕਰੋਨਾ ਵੈਕਸੀਨ ਦੀਆਂ ਡੋਜਾਂ ਜੋਕਿ ਐਸਟਰਾ ਜੈਨੇਕਾ (AstraZeneka) ਅਤੇ ਸੀਰਮ ਇੰਸਟੀਚਿਊਟ ਵੱਲੋਂ ਰੱਲਕੇ ਤਿਆਰ ਕੀਤੀਆਂ ਜਾ ਰਹੀਆਂ ਹਨ ਨੂੰ ਕੈਨੇਡਾ ਵਿੱਚ ਮੁਹੱਈਆ ਕਰਵਾਉਣ ਲਈ ਮੱਦਦ ਕੀਤੀ ਜਾਵੇਗੀ।


ਕੈਨੇਡਾ ਵਿਖੇ ਫਾਈਜਰ ਅਤੇ ਮੋਡਰਨਾ ਦੀਆਂ ਵੈਕਸੀਨਾਂ ਦੀ ਡਿਲੀਵਰੀ ਤੈਅ ਮਾਤਰਾ ਵਿੱਚ ਨਾ ਹੋਣ ਕਰਕੇ ਕੈਨੇਡਾ ਐਸਟਰਾ ਜੈਨੇਕਾ (AstraZeneka) ਦੀ ਵੈਕਸੀਨ ਨੂੰ ਵੀ ਜਲਦ ਹੀ ਹਰੀ ਝੰਡੀ ਦੇ ਸਕਦਾ ਹੈ ਜਿਸ ਨਾਲ ਕੈਨੇਡਾ ਦਾ 20 ਮਿਲੀਅਨ ਡੋਜਾਂ ਦਾ ਇਕਰਾਰ ਹੋਇਆ ਹੈ ‌। ਇਸਦੇ ਨਾਲ ਹੀ ਗਲੋਬਲ ਆਰਥਿਕ ਰਿਕਵਰੀ , ਕਿਸਾਨੀ ਅੰਦੋਲਨ ਤੇ ਜੀ – 7 ਦੇ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਕਰੋਨਾ ਵੈਕਸੀਨ ਦੀ ਕੈਨੇਡਾ ਵਿੱਚ ਆ ਰਹੀ ਕਮੀ ਕਾਰਨ ਜਸਟਿਨ ਟਰੂਡੋ ਦੀ ਆਲੋਚਨਾ ਵੀ ਹੋ ਰਹੀ ਸੀ ਕਿ ਉਨਾਂ ਵਲੋਂ ਕੀਤਾ ਗਿਆ ਵਾਇਦਾ ਪੂਰਾ ਨਹੀਂ ਹੋ ਪਾ ਰਿਹਾ ਤੇ ਕੈਨੇਡਾ ਵੈਕਸੀਨ ਲਾਉਣ ਦੇ ਮਾਮਲੇ ਵਿੱਚ ਪਿਛੜਦਾ ਜਾ ਰਿਹਾ ਸੀ ।

About admin

Check Also

ਵੀਡੀਉ – ਅਮਰੀਕਾ ‘ਚ ਬਰਫੀਲੇ ਤੂਫਾਨ ਨਾਲ 21 ਮੌਤਾਂ

-ਵੈਨਕੂਵਰ-ਟਰਾਂਟੋ ‘ਚ ਘਰਾਂ ਦੀ ਮਾਰਕੀਟ ਬਹੁਤੀ ਤੱਤੀ -ਅਮਰੀਕਾ ‘ਚ ਬਰਫੀਲੇ ਤੂਫਾਨ ਨਾਲ 21 ਮੌਤਾਂ -ਗ੍ਰਿਫਤਾਰ …

%d bloggers like this: