ਲੱਖਾ ਸਿਧਾਣਾ ਅਤੇ ਦੀਪ ਸਿੱਧੂ ਦੇ ਪਿੰਡਾਂ ਸਿਧਾਣਾ ਅਤੇ ਉਦੇਕਰਨ ਦੀਆਂ ਪੰਚਾਇਤਾਂ ਅਤੇ ਪਿੰਡ ਨਿਵਾਸੀਆਂ ਨੇ ਦੋਹਾਂ ਨਾਲ ਡੱਟ ਕੇ ਖੜਨ ਦਾ ਕੀਤਾ ਐਲਾਨ, ਕਿਹਾ ਕਿਸਾਨ ਯੂਨੀਅਨਾਂ ਨੂੰ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਉਹਨਾਂ ਦਾ ਪੱਖ ਸੁਣਨਾ ਚਾਹਿਦਾ ਸੀ।
ਦੀਪ ਸਿੱਧੂ ਅਤੇ ਲੱਖਾ ਸਿਧਾਣਾ ਜਿਨ੍ਹਾਂ ਦਾ ਸੰਯੁਕਤ ਮੋਰਚੇ ਦੀ ਸਟੇਜ ਤੋਂ ਬਾਈਕਾਟ ਦਾ ਐਲਾਨ ਕੀਤਾ ਸੀ ਇਹਨਾਂ ਦੋਵੇਂ ਨੌਜਵਾਨ ਆਗੂਆਂ ਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਕਿਸਾਨ ਯੂਨੀਅਨ ਵੱਲੋੰ ਸੁਣਾਏ ਸਮਾਜਿਕ ਬਾਈਕਾਟ ਦੇ ਫੁਰਮਾਨ ਨੂੰ “ਰੱਦ” ਕੀਤਾ ਹੈ।
ਲੱਖੇ ਦੇ ਪਿੰਡ “ਸਿਧਾਣਾ”ਅਤੇ ਦੀਪ ਸਿੱਧੂ ਦੇ ਪਿੰਡ ਉਦੈਕਰਨ ਦੀਆਂ ਪੰਚਾਇਤਾਂ ਨੇ ਇਹਨਾਂ ਨੌਜਵਾਨਾਂ ਨਾਲ ਖੜਨ ਦਾ ਫੈਸਲਾ ਕੀਤਾ। ਸੰਯੁਕਤ ਮੋਰਚੇ ਦੇ ਕੁਝ ਆਗੂ ਖਾਸਕਰ ਰਜਿੰਦਰ ਸਿੰਘ ਦੀਪਸਿੰਘਵਾਲਾ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣਾ ਫੁੱਟ ਪਾਊ ਪ੍ਰਚਾਰ ਬੰਦ ਕਰੇ।
ਇਹਨਾਂ ਦੋਵੇਂ ਨੌਜਵਾਨ ਆਗੂਆਂ ਦਾ ਪੱਖ ਸੁਣੇ ਬਿਨਾਂ ਸੰਯੁਕਤ ਮੋਰਚੇ ਦੇ ਆਗੂਆਂ ਵੱਲੋੰ ਆਪਣੀ ਨਾਕਾਮੀ ਲੁਕਾਉਣ ਲਈ ਇਹਨਾਂ ਦੇ ਸਮਾਜਿਕ ਬਾਈਕਾਟ ਦਾ ਸੱਦਾ ਦਿੱਤਾ ਗਿਆ ਸੀ ਜਿਸ ਨੂੰ ਕਿਸੇ ਪਾਸੇ ਵੀ ਸਮੂਹਿਕ ਰੂਪ’ਚ ਪ੍ਰਵਾਨ ਨਹੀੰ ਕੀਤਾ ਜਾ ਰਿਹਾ।
– ਸਤਵੰਤ ਸਿੰਘ