ਜਥੇਦਾਰ ਹਰਪ੍ਰੀਤ ਸਿੰਘ ਦਾ ਮੋਦੀ ਸਰਕਾਰ ਤੇ ਤਵਾ

ਕਿਉਂਕਿ ਸ਼੍ਰੌਮਣੀ ਕਮੇਟੀ ਨੂੰ ਤੋੜਨਾ ਚਾਹੁੰਦੀ ਹੈ ਹਿੰਦੋਸੰਤਾਨੀ ਸਰਕਾਰ, ਕਿਉਂਕਿ ਸ਼੍ਰੌਮਣੀ ਕਮੇਟੀ ਸਟੇਟ ਵਿਚ ਹੀ ਸਟੇਟ ਹੈ…ਹਿੰਦੁਸਤਾਨ ਤੇ ਕਾਬਜ਼ ਸਰਕਾਰ ਲੋਕਤਾਂਤ੍ਰਿਕ ਸਰਕਾਰ ਨਹੀਂ, evm ਰਾਹੀਂ ਚੁਣੀ ਸਰਕਾਰ ਹੈ। ਇਹ ਸਰਕਾਰ EVM ਰਾਹੀਂ ਹੋਰ ਪਤਾ ਨਹੀਂ ਕਿੰਨਾ ਚਿਰ ਕਾਬਜ਼ ਰਹਿਣੀ ਹੈ – ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਅਕਾਲ ਤਖ਼ਤ ਸਾਹਿਬ, ਨੇ SGPC ਦੇ 100 ਸਾਲਾ ਸਮਾਗਮ ਤੇ ਕੀਤਾ ਕੇਂਦਰ ਸਰਕਾਰ ਤੇ ਵਾਰ

ਸ਼੍ਰੋਮਣੀ ਕਮੇਟੀ ਦੇ ਸ਼ਤਾਬਦੀ ਸਮਾਗਮ ਮੌਕੇ ਮੁੱਖ ਸਟੇਜ ‘ਤੇ ਬਿਰਾਜਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ, ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਬਾਬਾ ਅਵਤਾਰ ਸਿੰਘ ਸੁਰਸਿੰਘ, ਬਾਬਾ ਹਰਨਾਮ ਸਿੰਘ ਖ਼ਾਲਸਾ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨਜ਼ਰ ਆ ਰਹੀਆਂ ਹਨ।

ਸ਼੍ਰੋਮਣੀ ਕਮੇਟੀ ਦੇ ਚੱਲ ਰਹੇ ਸੌ ਸਾਲਾ ਸ਼ਤਾਬਦੀ ਸਮਾਗਮ ਮੌਕੇ ਜਿੱਥੇ ਵੱਖ-ਵੱਖ ਸ਼ਖ਼ਸੀਅਤਾਂ ‘ਤੇ ਲੀਡਰ ਸਾਹਿਬਾਨ ਸਟੇਜਾਂ ‘ਤੇ ਬਿਰਾਜਮਾਨ ਹਨ, ਉੱਥੇ ਹੀ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਹੇਠਾਂ ਸੰਗਤਾਂ ‘ਚ ਬੈਠ ਕੇ ਸਮਾਗਮ ਵਿਚ ਹਾਜ਼ਰੀ ਭਰ ਰਹੇ ਹਨ।