ਬਿਹਾਰ ਚੋਣਾਂ ‘ਚ ਘਪਲੇ ਦੇ ਦੋਸ਼

ਰਾਸ਼ਟਰੀ ਜਨਤਾ ਦਲ ਦਾ ਦੋਸ਼ ਹੈ ਕਿ ਸਾਡੇ ਉਮੀਦਵਾਰਾਂ ਨੂੰ ਚੋਣ ਅਧਿਕਾਰੀਆਂ ਨੇ ਜਿੱਤ ਦੀਆਂ ਵਧਾਈਆਂ ਵੀ ਦੇ ਦਿੱਤੀਆਂ ਸਨ ਤੇ ਹੁਣ ਕਹਿੰਦੇ ਤੁਸੀਂ ਹਾਰ ਗਏ!

ਪਟਨਾ: ਬਿਹਾਰ ਅਸੈਂਬਲੀ ਲਈ ਵੋਟਾਂ ਦੀ ਗਿਣਤੀ ਦੌਰਾਨ ਪਲ ਪਲ ਬਦਲਦੇ ਅੰਕੜਿਆਂ ਦਰਮਿਆਨ ਕੁਝ ਆਗੂਆਂ ਵੱਲੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਨੂੰ ਲੈ ਕੇ ਉਜਰ ਜਤਾਏ ਜਾਣ ਮਗਰੋਂ ਚੋਣ ਕਮਿਸ਼ਨ ਨੇ ਜ਼ੋਰ ਦੇ ਕੇ ਆਖਿਆ ਹੈ ਕਿ ਈਵੀਐੱਮਜ਼ ‘ਪੂਰੀ ਤਰ੍ਹਾਂ ਮਜ਼ਬੂਤ ਹਨ ਤੇ ਇਨ੍ਹਾਂ ਨਾਲ ਕੋਈ ਛੇ ੜ ਛਾ ੜ ਨਹੀਂ’ ਕੀਤੀ ਜਾ ਸਕਦੀ।

ਗੌਰਤਲਬ ਹੈ ਕਿ ਕਾਂਗਰਸ ਦੇ ਤਰਜਮਾਨ ਉਦਿਤ ਰਾਜ ਨੇ ਬਿਹਾਰ ਅਸੈਂਬਲੀ ਚੋਣਾਂ ਵਿਚ ਮਹਾਗੱਠਜੋੜ ਦੇ ਰੁਝਾਨਾਂ ਵਿੱਚ ਪਿੱਛੇ ਰਹਿਣ ਤੋਂ ਬਾਅਦ ਈਵੀਐੱਮਜ਼ ਦੀ ਭਰੋਸੇਯੋਗਤਾ ’ਤੇ ਸਵਾਲ ਉਠਾਉਂਦਿਆਂ ਪੁੱਛਿਆ ਸੀ ਕਿ ਜਦੋਂ ਉਪਗ੍ਰਹਿ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਤਾਂ ਈਵੀਐੱਮ ਕਿਉਂ ਨਹੀਂ ਹੈਕ ਕੀਤੇ ਜਾ ਸਕਦੇ।

ਬਿਹਾਰ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸੁਸਤੀ ਨਾਲ ਹੋਣ ਦੀਆਂ ਰਿਪੋਰਟਾਂ ਨੂੰ ਖਾਰਜ ਕਰਦਿਆਂ ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਇਸ ਵਾਰ ਕਰੋਨਾ ਮਹਾਮਾਰੀ ਕਾਰਨ ਵਧੇਰੇ ਈਵੀਐੱਮ ਦੀ ਵਰਤੋਂ ਕੀਤੀ ਗਈ ਹੈ, ਜਿਸ ਕਾਰਨ ਵੋਟਾਂ ਦੀ ਗਿਣਤੀ ਕਰਨ ਵਿਚ ਸਮਾਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਡਾਕ ਬੈਲਟ ਵੀ ਵੱਡੀ ਗਿਣਤੀ ਵਿੱਚ ਹੋਈ ਹੈ, ਜਿਸ ਦੀ ਗਿਣਤੀ ਕਰਨ ਵਿੱਚ ਵੀ ਸਮਾਂ ਲੱਗ ਸਕਦਾ ਹੈ। ਕਮਿਸ਼ਨ ਨੇ ਕਿਹਾ ਕਿ ਰਜਾਜ ਵਿੱਚ ਵੋਟਾਂ ਦੀ ਗਿਣਤੀ ਦੇਰ ਰਾਤ ਤੱਕ ਚੱਲਗੀ ਤੇ ਹਾਲੇ ਤੱਕ ਇਕ ਕਰੋੜ ਤੋਂ ਵੱਧ ਵੋਟਾਂ ਦੀ ਗਿਣਤੀ ਹੋਈ ਹੈ।