ਕਾਮਰੇਡ ਬਲਵਿੰਦਰ ਕੇਸ ‘ਚ ਪੁਲਿਸ ਨੇ ਹਿਰਾਸਤ ‘ਚ ਲਏ 4 ਜਾਣੇ

-ਤਰਨ ਤਾਰਨ ਪੁਲਿਸ ਨੇ 16 ਅਕਤੂਬਰ ਨੂੰ ਭਿੱਖੀਵਿੰਡ ‘ਚ ਕਾ. ਬਲਵਿੰਦਰ ਭਿੱਖੀਵਿੰਡ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਭਾਵੇਂ ਪੁਲਿਸ ਦਾ ਕੋਈ ਵੀ ਉੱਚ ਅਧਿਕਾਰੀ ਇਸ ਸਬੰਧੀ ਕੋਈ ਵੀ ਸੂਚਨਾ ਦੇਣ ਨੂੰ ਤਿਆਰ ਨਹੀਂ ਹੈ, ਪਰ ਪੁਲਿਸ ਸੂਤਰਾਂ ਅਨੁਸਾਰ ਇਸ ਅਹਿਮ ਮਾਮਲੇ ਨੂੰ ਸੁਲਝਾਉਂਦਿਆਂ ਪੁਲਿਸ ਨੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿਚ ਵੀ ਲਿਆ ਹੈ ਅਤੇ ਉਨ੍ਹਾਂ ਦੀ ਨਿ ਸ਼ਾ ਨ ਦੇ ਹੀ ‘ਤੇ ਪੁਲਿਸ ਨੇ ਵਾਰਦਾਤ ਸਮੇਂ ਵਿਅਕਤੀਆਂ ਵਲੋਂ ਵਰਤੇ ਗਏ ਮੋਟਰਸਾਈਕਲ ਦੇ ਵੱਖ-ਵੱਖ ਪੁਰਜ਼ੇ ਬਰਾਮਦ ਕਰ ਲਏ ਹਨ ਜੋ ਉਨ੍ਹਾਂ ਮੋਟਰਸਾਈਕਲ ਨੂੰ ਤੋੜ ਕੇ ਸਤਲੁਜ ਦਰਿਆ ਵਿਚ ਸੁੱ ਟ ਦਿੱਤੇ ਸਨ।

ਤਰਨਤਾਰਨ ਜਿਲੇ ਦੇ ਭਿਖੀਵਿੰਡ ‘ਚ ਦੋ ਹਫਤੇ ਪਹਿਲਾਂ 16 ਅਕਤੂਬਰ ਨੂੰ ਹੋਏ ਕਾਮਰੇਡ ਬਲਵਿੰਦਰ ਸਿੰਘ ਮਾਮਲੇ ‘ਚ ਪੁਲਸ ਨੂੰ ਸੀਸੀਟੀਵੀ ਫੁਟੇਜ ਤੋਂ ਠੋਸ ਸੁਰਾਗ ਮਿਲੇ ਹਨ ਤੇ ਪੁਲਸ ਦੀ ਜਾਂਚ ਪੰਜਾਬ ਦੇ ਵੱਡੇ ਮਹਾਨਗਰ ਤਕ ਪੁੱਜ ਗਈ ਹੈ। ਤਰਨਤਾਰਨ ਦੇ ਅੇੈਸਅੇੈਸਪੀ ਧਰੁੰਮਨ ਨਿੰਭਾਲੇ ਨੇ ਦਾਵਾ ਕੀਤਾ ਹੈ ਕਿ ਪੁਲਸ ਨੇ ਪੰਜਾਬ ‘ਚ ਵੱਡੇ ਪੱਧਰ ਤੇ ਸੀਸੀਟੀਵੀ ਖੰਗਾਲੇ ਨੇ ਤੇ ਇਸ ਤੋੰ ਕੇਸ ਚ ਮਹੱਤਵਪੂਰਣ ਸੁਰਾਗ ਪੁਲਸ ਹੱਥ ਲੱਗੇ ਨੇ।

ਤਰਨ ਤਾਰਨ ਦੇ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਅਹਿਮ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ।