ਲੰਡਨ ਸਕੇਲ ਤੇ ਦੋ ਟਰੱਕ ਡਰਾਈਵਰਾਂ ਦੇ ਲਾਈਸੈਂਸ ਸਸਪੈਂਡ

ਬੀਤੇ ਬੁੱਧਵਾਰ ਉਨਟਾਰੀਓ ਦੇ ਹਾਈਵੇ 401 ਦੀ ਲੰਡਨ ਸਕੇਲ ਤੇ ੳਪੀਪੀ (OPP) ਨੇ 314 ਟਰੱਕ ਡਰਾਈਵਰਾਂ ਦੇ ਐਲਕੋਹਲ ਟੈਸਟ ਕੀਤੇ ਸਨ ਤੇ ਵੱਡੀ ਗਿਣਤੀ ਵਿੱਚ ਟਰੱਕਾਂ ਦੀ ਇੰਸਪੈਕਸ਼ਨ ਹੋਈ ਹੈ, ਇਸ ਸਭ ਕਾਸੇ ਵਿੱਚ 2 ਟਰੱਕ ਡਰਾਈਵਰਾਂ ਦੇ ਲਾਈਸੈਂਸ ਤਿੰਨ ਦਿਨਾਂ ਲਈ ਸਸਪੈਂਡ ਕੀਤੇ ਗਏ ਹਨ ਤੇ ਵਾਰਨਿੰਗਾ ਵੀ ਦਿੱਤੀਆਂ ਗਈਆਂ ਹਨ। ਇਹੋ ਜਿਹੀਆਂ ਹੀ ਇੰਸਪੈਕਸ਼ਨਾ ਹੋਰ ਸਕੇਲਾ ਤੇ ਵੀ ਹੋਈਆਂ ਹਨ। ਪੁਲਿਸ ਦੀ ਇਹ ਕਾਰਵਾਈ ਚੰਗੀ ਕਹੀ ਜਾ ਸਕਦੀ ਹੈ ਤੇ ਡਰਾਈਵਰ ਵੀਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਪ੍ਰੋਫੈਸ਼ਨਲ ਬਣਨ ਕਿਉਂਕਿ ਤੁਹਾਡੇ ਪਿੱਛੇ ਤੁਹਾਡੇ ਪਰਿਵਾਰ ਵੀ ਹਨ ਤੇ ਹਾਦਸੇ ਦੀ ਸੂਰਤ ਵਿੱਚ ਹਰਜਾਨਾ ਕਿਸੇ ਨਿਰਦੋਸ਼ ਨੂੰ ਹੀ ਚੁਕਾਉਣਾ ਪੈਂਦਾ ਹੈ ..!!

ਕੈਨੇਡਾ ਦੇ ਸੂਬੇ ਉਨਟਾਰੀਓ ਦੀਆਂ ਕੁੱਝ ਸਕੇਲਾ ਬਾਰੇ ਜਾਣਕਾਰੀ ਮਿਲ ਰਹੀ ਹੈ ਕਿ ਉੱਥੇ ਟਰੱਕ ਡਰਾਈਵਰਾਂ ਦੇ ਐਲਕੋਹਲ ਟੈਸਟ ਲਏ ਜਾ ਰਹੇ ਹਨ, ਸਵੇਰ ਵੇਲੇ ਵੀ ਇਹ ਟੈਸਟ ਲਏ ਜਾ ਰਹੇ ਹਨ ਕਿ ਕਿਤੇ ਰਾਤ ਦੀ ਪੀਤੀ ਨਾ ਹੋਵੇ। ਟਰੱਕ ਡਰਾਈਵਰ ਵੀਰ ਇਸ ਪਾਸੇ ਧਿਆਨ ਦੇਣ ਤੇ ਡਰਾਈਵਿੰਗ ਕਰਨ ਤੋਂ ਪਹਿਲਾਂ ਇਹੋ ਜਿਹਾ ਕੁੱਝ ਨਾ ਕੀਤਾ ਜਾਵੇ ਕਿ ਬਾਅਦ ਵਿੱਚ ਪਛਤਾਵਾ ਹੀ ਪੱਲੇ ਰਹਿ ਜਾਵੇ, ਸ਼ਰਾਬ ਤੇ ਡਰਾਈਵਿੰਗ ਦਾ ਕੋਈ ਮੇਲ ਨਹੀਂ ਹੈ

ਬਰੈਂਪਟਨ ਦੀ ਸਿਟੀ ਕੌਂਸਲ ਨੇ ਘਰਾਂ ਅੱਗੇ ਬਣੇ ਡਰਾਈਵੇ ਲੋੜ ਤੋਂ ਘੱਟ ਹੋਣ ਅਤੇ ਕਾਰ ਪਾਰਕਿੰਗ ਲਈ ਜਗ੍ਹਾ ਨਾ ਛੱਡਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਿਆਂ ਹੈ ਤੇ ਮਜੂਦਾ ਮੇਅਰ ਪੈਟ੍ਰਿਕ ਬਰਾਊਨ ਨੇ ਕਿਹਾ ਹੈ ਕਿ ਇਹ ਸਭ ਉਨਾਂ ਦੇ ਸਮੇਂ ਨਹੀਂ ਹੋਇਆ ਬਲਕਿ ਉਨਾਂ ਤੋਂ ਪਹਿਲਾਂ ਦੇ ਮੇਅਰ ਦੇ ਸਮੇਂ ਇਹੋ ਜਿਹੇ ਇਕਰਾਰ ਹੋਏ ਹਨ , ਪਰ ਉਨਾਂ ਭਵਿੱਖ ਵਿੱਚ ਇਸ ਬਾਬਤ ਵਿਚਾਰ ਚਰਚਾ ਕਰਨ ਤੇ ਡਰਾਈਵੇ ਨੂੰ ਸਹੀ ਢੰਗ ਨਾਲ ਬਣਾਉਣ ਤੇ ਪਾਸ ਕਰਨ ਦੀ ਹਾਮੀ ਭਰੀ ਹੈ ,ਉਨਾਂ ਤੇ ਰੀਜਨਲ ਕੌਂਸਲਰ ਗੁਰਪ੍ਰੀਤ ਢਿੱਲੋਂ ਵੱਲੋਂ ਮੀਡੀਏ ਦਾ ਇਸ ਮੁੱਦੇ ਨੂੰ ਅੱਗੇ ਰੱਖਣ ਲਈ ਧੰਨਵਾਦ ਵੀ ਕੀਤਾ ਹੈ
ਕੁਲਤਰਨ ਸਿੰਘ ਪਧਿਆਣਾ