ਕੈਨੇਡਾ ਪੜਨ ਆਏ ਨੋਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਕੈਨੇਡਾ ਦੇ ਸੂਬੇ ਉਨਟਾਰੀਓ ਦੇ ਸ਼ਹਿਰ ਕਿਚਨਰ ਵਿਖੇ ਪੜ੍ਹਾਈ ਕਰਨ ਆਏ ਨੋਜਵਾਨ ਕੁਲਜੀਤ ਸਿੰਘ ਦੀ ਬੀਤੇ ਮੰਗਲਵਾਰ ਰਾਤ ਕੰਮ ਤੋਂ ਘਰ ਆਉਂਣ ਤੋਂ ਬਾਅਦ ਸੁੱਤੇ ਪਏ ਦੀ ਦਿਲ ਦਾ ਦੌਰਾ ਪੈਣ (Silent Attack) ਕਾਰਨ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਨੋਜਵਾਨ ਡੇੜ ਸਾਲ ਪਹਿਲਾਂ ਹੀ ਪੜਨ ਵਾਸਤੇ ਕੈਨੇਡਾ ਆਇਆਂ ਸੀ ‌‌ਤੇ ਕਾਨੇਸਟੋਗਾ ਕਾਲਜ਼ ਵਿਖੇ ਪੜ੍ਹਾਈ ਕਰ ਰਿਹਾ ਸੀ। ਨੋਜਵਾਨ ਪੰਜਾਬ ਤੋਂ ਕਪੂਰਥਲੇ ਜ਼ਿਲ੍ਹੇ ਨਾਲ ਸਬੰਧਤ ਸੀ ।
ਕੁਲਤਰਨ ਸਿੰਘ ਪਧਿਆਣਾ

ਰਿਸ਼ਤੇਦਾਰਾਂ ਨੂੰ ਕੈਨੇਡਾ ਜਾਣ ਤੋਂ ਪਹਿਲਾਂ ਇਜਾਜ਼ਤ ਲੈਣ ਦੀ ਲੋੜ
ਟੋਰਾਂਟੋ, 15 ਅਕਤੂਬਰ (ਸਤਪਾਲ ਸਿੰਘ ਜੌਹਲ)- ਕੈਨੇਡਾ ਸਰਕਾਰ ਨੇ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਦਾਖਲਾ ਪਾਬੰਦੀਆਂ ਨੂੰ ਨਰਮ ਕਰਦਿਆਂ ਕੈਨੇਡੀਅਨ ਨਾਗਰਿਕਾਂ ਤੇ ਪੱਕੇ ਵਸਨੀਕਾਂ ਦੇ ਨਜ਼ਦੀਕੀ (ਸ਼ਰੀਕਾ) ਪਰਿਵਾਰਾਂ ‘ਚੋਂ ਜੀਆਂ (ਮੰਗੇਤਰ, ਭੈਣ, ਭਰਾ, ਬਾਲਗ ਔਲਾਦ, ਦਾਦਾ, ਦਾਦੀ, ਨਾਨਾ, ਨਾਨੀ) ਨੂੰ ਕੈਨੇਡਾ ਜਾਣ ਦੀ ਖੁਲ੍ਹ ਦਿੱਤੀ ਸੀ ਪਰ ਉਸ ਵਾਸਤੇ ਕਾਨੂੰਨੀ ਪਰਕਿ੍ਆ ਪੂਰੀ ਕਰਨਾ ਜ਼ਰੂਰੀ ਹੈ¢ ਇਮੀਗ੍ਰੇਸ਼ਨ ਮੰਤਰਾਲੇ ਦੀਆਂ ਹਦਾਇਤਾਂ ਮੁਤਾਬਕ ਕੈਨੇਡਾ ਸਰਕਾਰ ਦੀ ਅਗਾਊਾ ਲਿਖਤੀ ਇਜਾਜਤ ਤੋਂ ਬਿਨਾ ਇਸ ਮਾਮਲੇ ‘ਚ ਕਿਸੇ ਨੂੰ ਕੈਨੇਡਾ ਜਾਣ ਦੀ ਤਿਆਰੀ ਨਹੀਂ ਕਰਨੀ ਚਾਹੀਦੀ¢ ਇਜਾਜਤ ਲੈਣ ਦੀ ਪ੍ਰਕਿਰਿਆ ਉਨ੍ਹਾਂ ਲੋਕਾਂ ਨੂੰ ਵੀ ਪੂਰੀ ਕਰਨੀ ਪੈਂਦੀ ਹੈ, ਜਿਨ੍ਹਾਂ ਦੇ ਪਾਸਪੋਰਟਾਂ ‘ਚ ਕੈਨੇਡਾ ਦਾ ਵੈਲਿਡ ਵੀਜਾ ਲੱਗਾ ਹੋਇਆ ਹੈ¢ ਇਸ ਪ੍ਰਕਿਰਿਆ ਰਾਹੀਂ ਇਹ ਪਤਾ ਲਗਾਇਆ ਜਾਣਾ ਹੁੰਦਾ ਹੈ ਕਿ ਵਿਅਕਤੀ ਦਾ ਕੈਨੇਡਾ ਜਾਣਾ ਕਿਉਂ ਜ਼ਰੂਰੀ ਹੈ ਤੇ ਇਹ ਪ੍ਰਕਿਰਿਆ ਪੂਰੀ ਹੋਣ ਨੂੰ ਦੋ ਹਫਤੇ ਤੱਕ ਦਾ ਸਮਾਂ ਆਮ ਲੱਗ ਜਾਂਦਾ ਹੈ¢ ਇਸ ਵਾਸਤੇ ਜਿਹੜੇ ਰਿਸ਼ਤੇਦਾਰ ਕੋਲ ਕੈਨੇਡਾ ਜਾਣਾ ਹੋਵੇ, ਉਸ ਵਲੋਂ ਵਕੀਲ ਰਾਹੀਂ ਤਸਦੀਕ ਕਰਵਾਏ ਫਾਰਮ (ਰਿਸ਼ਤੇਦਾਰੀ ਦੇ ਪ੍ਰਮਾਣ) ਦੀ ਵੀ ਲੋੜ ਪੈਂਦੀ ਹੈ¢ ਉਹ ਫਾਰਮ ਇਮੀਗ੍ਰੇਸ਼ਨ ਮੰਤਰਾਲੇ ਨੇ ਉਪਲੱਬਧ ਕਰਵਾਇਆ ਹੋਇਆ ਹੈ¢ ਕੈਨੇਡਾ ਸਰਕਾਰ ਨੇ ਇਹ ਸਹੂਲਤ ਮੁੱਖ ਤੌਰ ‘ਤੇ ਤਰਸ ਦੇ ਅਧਾਰ ‘ਤੇ ਦਿੱਤੀ ਹੈ, ਜਿਸ ‘ਚ ਕੈਨੇਡਾ ਵਿਖੇ ਕਿਸੇ ਵਿਅਹ ਸਮਾਗਮ ‘ਚ ਸ਼ਾਮਿਲ ਹੋਣਾ, ਅੰਤਿਮ ਸਸਕਾਰ ਮੌਕੇ ਜਾਣਾ, ਗੰਭੀਰ ਬਿਮਾਰ ਪਰਿਵਾਰਕ ਜੀਅ ਨੂੰ ਆਖਰੀ ਵਾਰੀ ਦੇਖ ਸਕਣਾ ਜਾਂ ਉਸ ਦੀ ਸੇਵਾ ਕਰਨਾ ਆਦਿ ਮੰਨੇ ਜਾਣ ਵਾਲੇ ਕਾਰਨ ਹੋ ਸਕਦੇ ਹਨ¢ ਇਸ ਤੋਂ ਇਲਾਵਾ ਕੈਨੇਡਾ ‘ਚ ਜਾ ਕੇ 14 ਦਿਨ ਇਕਾਂਤਵਾਸ ਕਰਨ ਦਾ ਪ੍ਰੋਗਰਾਮ ਹੋਣਾ ਵੀ ਜ਼ਰੂਰੀ ਹੈ¢