Breaking News
Home / ਪੰਜਾਬ / ਕਿਸਾਨ ਯੂਨੀਅਨਾਂ ਦਾ ਕਲਾਕਾਰਾਂ ‘ਤੇ ਯੂ ਟਰਨ ਕਿਤੇ ਅਸਲੀ ਗੱਲ ਨਾ ਰੋਲ ਦੇਵੇ

ਕਿਸਾਨ ਯੂਨੀਅਨਾਂ ਦਾ ਕਲਾਕਾਰਾਂ ‘ਤੇ ਯੂ ਟਰਨ ਕਿਤੇ ਅਸਲੀ ਗੱਲ ਨਾ ਰੋਲ ਦੇਵੇ

ਕੱਲ ਤੱਕ ਕਲਾਕਾਰਾਂ ਮਗਰ ਆ ਰਹੀ ਭੀੜ ਨੂੰ ਅਵਾਰਾਗਰਦ ਮੰਡੀਰ ਕਹਿਣ ਵਾਲੀਆਂ ਕਿਸਾਨ ਯੂਨੀਅਨਾਂ ਨੇ ਅੱਜ ਯੂ-ਟਰਨ ਲ਼ੈ ਲਿਆ।ਕੱਲ ਤੱਕ ਕਿਸਾਨ ਯੂਨੀਅਨਾਂ ਹਰਭਜਨ ਮਾਨ, ਰਣਜੀਤ ਬਾਵਾ ਅਤੇ ਹੋਰ ਕਲਾਕਾਰਾਂ ਨੂੰ ਧਰਨੇ ‘ਚ ਆਉਣ ‘ਤੇ ਬੇਇਜਤ ਕਰਦੀਆਂ ਰਹੀਆਂ।‌

ਅੱਕ ਚੱਬ ਕੇ ਕਲਾਕਾਰਾਂ ਨੇ ਆਵਦੇ ਵੱਖਰੇ ਇਕੱਠ ਕੀਤੇ। ਕੱਲ੍ਹ ਬਟਾਲਾ ਵਿੱਚ ਹੋਏ ਇਕੱਠ ਵਿੱਚ ਕਲਾਕਾਰਾਂ ਨੇ ਉਮੀਦ ਤੋਂ ਕਿਤੇ ਸਿਆਣੀਆਂ ਅਤੇ ਵਡੀਆਂ ਗੱਲਾਂ ਕੀਤੀਆਂ।

ਦੀਪ ਸਿੱਧੂ ਤੇ ਲੱਖਾ ਸਿਧਾਣਾ ਇਹ ਗੱਲ ਵਾਰ ਵਾਰ ਕਹਿੰਦੇ ਰਹੇ ਨੇ ਕਿ ਇਹ ਲੜਾਈ ‘ਐਮ ਐਸ ਪੀ’ ਤਕ ਸੀਮਤ ਨਹੀਂ ਅਤੇ ਲੜਾਈ ਦਾ ਘੇਰਾ ਵੱਡਾ ਹੈ। ਹੁਣ ਡਰ ਇਹ ਹੈ ਕਿ ਕਿਸਾਨ ਯੂਨੀਅਨਾਂ ਕਲਾਕਾਰਾਂ ਨੂੰ ਆਵਦੇ ਗਲਬੇ ‘ਚ ਕਰ ਕੇ ਇਕ ਵਾਰ ਫੇਰ ਉਸ ਘੇਰੇ ਨੂੰ ਸੀਮਤ ਨਾ ਕਰ ਦੇਣ।

ਕਲਾਕਾਰਾਂ ਅਤੇ ਕਿਸਾਨ ਯੂਨੀਅਨਾਂ ਨੇ ਅੱਜ ਤਾਲਮੇਲ ਕਮੇਟੀ ਬਣਾਉਣ ਵਾਸਤੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕੀਤੀ। ਇਥੇ ਗੱਲ ਪੱਤਰਕਾਰਾਂ ਨੇ ਵੀ ਪੁੱਛੀ ਕਿ ਕਿਉਂ ਕਿਸਾਨਾਂ ਨੂੰ ਕਿਸਾਨ ਯੂਨੀਅਨਾਂ ਦੇ ਲੀਡਰਾਂ ‘ਤੇ ਭਰੋਸਾ ਨਹੀਂ!
ਇਸ ਕਰਕੇ ਕਲਾਕਾਰਾਂ ਨੂੰ ਚੌਕੰਨਾ ਰਹਿਣਾ ਪਵੇਗਾ ਕਿ ਕਿਤੇ ਉਨ੍ਹਾਂ ਦੀ ਪ੍ਰਸਿੱਧੀ ਨੂੰ ਕੋਈ ਹੋਰ ਹੀ ਕੈਸ਼ ਨਾ ਕਰ ਜਾਵੇ।

ਨਾਲ ਹੀ ਲੱਖਾ ਸਿਧਾਣਾ, ਦੀਪ ਸਿੱਧੂ ਅਤੇ ਖਾਲਸਾ ਕਾਲਜ ਤੋਂ ਰਾਜਨੀਤਕ ਸ਼ਾਸਤਰ ਦੀ ਐਮ.ਏ ਕਰਨ ਵਾਲੇ ਰਣਜੀਤ ਬਾਵੇ ਵਰਗੇ ਗੰਭੀਰ ਗੱਲ ਕਰਨ ਵਾਲਿਆਂ ਨੂੰ ਧਿਆਨ ‘ਚ ਰੱਖਣਾ‌ ਪਵੇਗਾ ਕਿ ਕਿਤੇ ਮੂਲ ਮੁੱਦਾ ਹੀ ਨਾ ਰੁਲ ਜਾਵੇ।

ਜੇ ਐਨਾ ਜੋਰ ਲਾ ਕੇ ਵੀ ਕਿਸਾਨ ਯੂਨੀਅਨਾਂ ਮਗਰ ਲੱਗ ਕੇ ਸਿਰਫ ਐਮ ਐਸ ਪੀ ਦੀ ਮੰਗ ਤੱਕ ਹੀ ਘੋਲ ਨੂੰ ਸੀਮਤ ਕਰਨਾ ਤਾਂ ਲੋਕਾਂ ਦਾ ਜ਼ੋਰ ਲਵਾਉਣ ਦਾ ਕੋਈ ਫਾਇਦਾ ਨਹੀਂ।

ਅਜਿਹਾ ਵੀ ਨਹੀਂ ਹੈ ਕਿ ਕਲਾਕਾਰ ਪੰਜਾਬ ਦੇ ਦਾਰਸ਼ਨਿਕ ਨੇ ਅਤੇ ਅੰਤਮ ਸੱਚ ਕਲਾਕਾਰਾਂ ਕੋਲ ਹੈ। ਪਰ ਇਹ ਨਾ ਹੋਵੇ ਕਿ ਚੜ੍ਹਦੀ ਕਲ੍ਹਾ ਦਾ ਮੁਜਾਹਰਾ ਕਰ ਰਹੀ ਪੰਜਾਬ ਦੀ ਜਵਾਨੀ ਕਲਾਕਾਰਾਂ ਮਗਰ ਲੱਗ ਕੇ ਕਿਸਾਨ ਯੂਨੀਅਨਾਂ ਦੇ ਧਰਨਿਆਂ ਦੇ ਨੀਰਸ ਅਤੇ ਢਹਿੰਦੀ ਕਲਾ ਵਾਲੇ ਭਾਸ਼ਣਾ ਦੀ ਸ਼ਿਕਾਰ ਹੋ ਜਾਵੇ। ਇਹ ਨੀਰਸਤਾ ਜਾਂ ਤਾਂ ਜਵਾਨੀ ਨੂੰ ਵਾਪਸ ਘਰ ਨੂੰ ਤੋਰ ਦੇਵੇਗੀ ਜਾਂ ਫਿਰ ਬੰਦਸ਼ਾਂ ਲਗਾ ਦੇਵੇਗੀ। ਉਹ ਬੰਦਸ਼ਾਂ ਜਿਸ ਤਹਿਤ ਤੁਸੀਂ ਸਿਰਫ ਇਕ ਸਿਆਸੀ ਵਿਚਾਰਧਾਰਾ ਦੇ ਨਾਅਰੇ ਦਾ ਸਕਦੇ ਹੋ। ਉਹ ਨਾਅਰੇ ਜੋ ਦੁਨੀਆਂ ‘ਚ ਕਿਤੇ ਵੀ ਸੱਚ ਨਹੀਂ ਹੋਏ।

ਇਸ ਤੋਂ ਇਲਾਵਾ ਕਿਸਾਨ ਯੂਨੀਅਨਾਂ ਨੂੰ ਇਹ ਦੱਸਦਿਆਂ ਵੀ ਝਿਝਕ ਹੁੰਦੀ ਹੈ ਕਿ ਪੰਜਾਬ ਨਾਲ ਦਿੱਲੀ ਮਿਥ ਕੇ ਧੱਕਾ ਕਰਦੀ ਆ। ਕਿਉਂ ਕਿ ਕਿਸਾਨ ਯੂਨੀਅਨਾਂ ਮੰਨਦੀਆਂ ਕਿ ਜਿਨਾਂ ਕੁ ਧੱਕਾ ਮੱਧ ਪ੍ਰਦੇਸ਼ ਜਾਂ ਦੂਜੇ ਰਾਜਾਂ ਦੇ ਕਿਸਾਨ ਨਾਲ ਹੁੰਦਾ ਉਨ੍ਹਾਂ ਕੁ ਹੀ ਪੰਜਾਬ ਦੇ ਕਿਸਾਨ ਨਾਲ ਹੁੰਦਾ। ਜੇ ਇਹ ਸੱਚ ਹੁੰਦਾ ਤਾਂ ਅੱਜ ਭਾਰਤ ਦੇ ਦੂਜੇ ਰਾਜਾਂ ‘ਚ ਵੀ ਚੱਕਾ ਜਾਮ‌ ਹੁੰਦਾ।

ਘੱਟੋ ਘੱਟ ਕਿਸਾਨ ਯੂਨੀਅਨਾਂ ਦੇ ਮਗਰ ਲੱਗਣ ਤੋਂ ਪਹਿਲਾਂ ਕਲਾਕਾਰਾਂ ਨੂੰ ਐਨੀ ਮੰਗ ਤਾਂ ਜਰੂਰ ਕਰਨੀ ਚਾਹੀਦੀ ਸੀ ਕਿ ਸਾਰੀਆਂ ਯੂਨੀਅਨਾਂ ਪੰਜਾਬ ਦੇ ਝੰਡੇ ਅਤੇ ਲੋਗੋ ਥੱਲੇ ਕੰਮ ਕਰਨ ਅਤੇ ਉਸ ਝੰਡੇ ਅਤੇ ਲੋਗੋ ‘ਤੇ ਘੱਟੋ ਘੱਟ ਹਿੰਦੀ ਨਾ ਲਿਖੀ ਹੋਵੇ।‌

ਕਿਸਾਨ ਯੂਨੀਅਨਾਂ ਦੇ ਇਕੱਠਾਂ ਅਤੇ ਕਿਸਾਨ ਯੂਨੀਅਨਾਂ ਦੇ ਘੇਰੇ ਤੋਂ ਬਾਹਰ ਹੋਏ ਇਕੱਠਾਂ ਦਾ ਫ਼ਰਕ ਹੇਠਲੀਆਂ ਦੋ ਫੋਟੋਆਂ ਤੋਂ ਸਮਝਿਆ ਜਾ ਸਕਦਾ

#ਮਹਿਕਮਾ_ਪੰਜਾਬੀ

About admin

Check Also

ਜਦੋਂ ਕਾਮਰੇਡ ਸਾਬ੍ਹ ਨੂੰ ਨੌਜੁਆਨਾਂ ਨੇ ਪੁੱਛੇ ਸਵਾਲ – ਫਿਰ ਦੇਖੋ ਕੀ ਹੋਇਆ

ਨੌਜਵਾਨਾਂ ਨੇ ਬੜੇ ਹੀ ਸੰਜਮ ਵਿੱਚ ਰਹਿਕੇ ਸੱਭਿਅਕ ਤਰੀਕੇ ਨਾਲ ਕਾਮਰੇਡ ਪ੍ਰੋਫੈਸਰ ਨੂੰ ਸਵਾਲ ਪੁੱਛੇ …

%d bloggers like this: