ਘਟੀਆ ਮੀਡੀਆ ਨੇ ਕੀਤੇ ਲੱੱਖਾ ਸਿਧਾਣਾ ਤੇ ਦੀਪ ਸਿੱੱਧੂ ਨੂੰ ਪੁੱਠੇ ਸਵਾਲ

ਫਿਰ ਲੱੱਖਾ ਸਿਧਾਣਾ ਹੋਇਆ ਤੱੱਤਾ, ਦਿੱੱਤੇ ਠੋਕਵੇਂ ਜਵਾਬ-ਜੇ ਮੋਦੀ ਹਿੰਦੂ ਰਾਸ਼ਟਰ ਦੀ ਗਲ ਕਰ ਸਕਦਾ ਹੈ ਤਾਂ ਪੰਜਾਬੀ ਖਾਲਿਸਤਾਨ ਦੀ ਗੱਲ ਕਿਉਂ ਨਹੀਂ ਕਰ ਸਕਦਾ?
ਲੱਖਾ ਸਿਧਾਣਾ ਠੋਕ ਕੇ ਗਲ ਕਰਦਾ-ਚੰਡੀਗੜ- ਪੰਜਾਬੀ ਕਲਾਕਾਰਾਂ ਦੀਪ ਸਿੱਧੂ , ਲੱਖਾ ਸਿਧਾਣਾ , ਜੱਸ ਬਾਜਵਾ , ਰੁਪਿੰਦਰ ਹਾਂਡਾ ਅਤੇ ਕਿਸਾਨ ਜਥੇਬੰਦੀਆਂ ਦੀ ਸਾਂਝੀ ਪ੍ਰੈਸ ਕਾਨਫਾਰੰਸ, ਦੇਖੋ ਅਗਲੀ ਲੜਾਈ ਦੀ ਕੀ ਵਿਉਂਤਬੰਦੀ ਕੀਤੀ ਗਈ ਹੈ। ਸੰਘਰਸ਼ ਵਿੱਢਣ ਦਾ ਐਲਾਨ

ਪੰਜਾਬ ਦੇ ਕਿਸਾਨਾਂ ਅਤੇ ਕਲਾਕਾਰਾਂ ਵਿਚਾਲੇ ਚੰਡੀਗੜ੍ਹ ਵਿਖੇ ਬੈਠਕ ਤੋਂ ਬਾਅਦ ਕਿਸਾਨ ਨੇਤਾ ਡਾ. ਦਰਸ਼ਨ ਸਿੰਘ ਨੇ ਦੱਸਿਆ ਕਿ ਬੈਠਕ ‘ਚ ਇਹ ਗੱਲ ਤੈਅ ਹੋਈ ਕਿ ਕਿਸਾਨਾਂ ਦੀ ਇਹ ਲੜਾਈ ਮਿਲ ਕੇ ਲੜੀ ਜਾਵੇਗੀ। ਇਸ ਸੰਬੰਧੀ ਦੀਪ ਸਿੱਧੂ ਨੇ ਦੱਸਿਆ ਕਿ ਇੱਕ 14 ਮੈਂਬਰ ਕਮੇਟੀ ਬਣਾਈ ਜਾਵੇਗੀ, ਜਿਸ ‘ਚ 7 ਗਾਇਕ ਅਤੇ 7 ਕਿਸਾਨ ਹੋਣਗੇ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਆਪਣੇ ਫ਼ਾਇਦੇ ‘ਚ ਲੱਗੀਆਂ ਹੋਈਆਂ ਹਨ ਅਤੇ ਉਨ੍ਹਾਂ ਨੂੰ ਕਿਸਾਨ ਯੂਨੀਅਨ ਦੇ ਬੈਨਰ ਹੇਠਾਂ ਇਹ ਲੜਾਈ ਲੜਨੀ ਚਾਹੀਦੀ ਹੈ। ਪੰਜਾਬੀ ਗਾਇਕ ਸਿੱਪੀ ਗਿੱਲ ਨੇ ਦੱਸਿਆ ਕਿ ਹੁਣ ਸੰਘਰਸ਼ ਵੱਖ ਹੋ ਕੇ ਨਹੀਂ, ਬਲਕਿ ਇੱਕ ਹੋ ਕੇ ਲੜਿਆ ਜਾਵੇਗਾ।


ਕੱਲ ਤੱਕ ਕਲਾਕਾਰਾਂ ਮਗਰ ਆ ਰਹੀ ਭੀੜ ਨੂੰ ਅਵਾਰਾਗਰਦ ਮੰਡੀਰ ਕਹਿਣ ਵਾਲੀਆਂ ਕਿਸਾਨ ਯੂਨੀਅਨਾਂ ਨੇ ਅੱਜ ਯੂ-ਟਰਨ ਲ਼ੈ ਲਿਆ।ਕੱਲ ਤੱਕ ਕਿਸਾਨ ਯੂਨੀਅਨਾਂ ਹਰਭਜਨ ਮਾਨ, ਰਣਜੀਤ ਬਾਵਾ ਅਤੇ ਹੋਰ ਕਲਾਕਾਰਾਂ ਨੂੰ ਧਰਨੇ ‘ਚ ਆਉਣ ‘ਤੇ ਬੇਇਜਤ ਕਰਦੀਆਂ ਰਹੀਆਂ।‌ਅੱਕ ਚੱਬ ਕੇ ਕਲਾਕਾਰਾਂ ਨੇ ਆਵਦੇ ਵੱਖਰੇ ਇਕੱਠ ਕੀਤੇ। ਕੱਲ੍ਹ ਬਟਾਲਾ ਵਿੱਚ ਹੋਏ ਇਕੱਠ ਵਿੱਚ ਕਲਾਕਾਰਾਂ ਨੇ ਉਮੀਦ ਤੋਂ ਕਿਤੇ ਸਿਆਣੀਆਂ ਅਤੇ ਵਡੀਆਂ ਗੱਲਾਂ ਕੀਤੀਆਂ।ਦੀਪ ਸਿੱਧੂ ਤੇ ਲੱਖਾ ਸਿਧਾਣਾ ਇਹ ਗੱਲ ਵਾਰ ਵਾਰ ਕਹਿੰਦੇ ਰਹੇ ਨੇ ਕਿ ਇਹ ਲੜਾਈ ‘ਐਮ ਐਸ ਪੀ’ ਤਕ ਸੀਮਤ ਨਹੀਂ ਅਤੇ ਲੜਾਈ ਦਾ ਘੇਰਾ ਵੱਡਾ ਹੈ। ਹੁਣ ਡਰ ਇਹ ਹੈ ਕਿ ਕਿਸਾਨ ਯੂਨੀਅਨਾਂ ਕਲਾਕਾਰਾਂ ਨੂੰ ਆਵਦੇ ਗਲਬੇ ‘ਚ ਕਰ ਕੇ ਇਕ ਵਾਰ ਫੇਰ ਉਸ ਘੇਰੇ ਨੂੰ ਸੀਮਤ ਨਾ ਕਰ ਦੇਣ।ਕਲਾਕਾਰਾਂ ਅਤੇ ਕਿਸਾਨ ਯੂਨੀਅਨਾਂ ਨੇ ਅੱਜ ਤਾਲਮੇਲ ਕਮੇਟੀ ਬਣਾਉਣ ਵਾਸਤੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕੀਤੀ। ਇਥੇ ਗੱਲ ਪੱਤਰਕਾਰਾਂ ਨੇ ਵੀ ਪੁੱਛੀ ਕਿ ਕਿਉਂ ਕਿਸਾਨਾਂ ਨੂੰ ਕਿਸਾਨ ਯੂਨੀਅਨਾਂ ਦੇ ਲੀਡਰਾਂ ‘ਤੇ ਭਰੋਸਾ ਨਹੀਂ!