ਪਿੰਡਾਂ/ਮੁਹੱਲਿਆਂ ‘ਚ ਨਹੀਂ ਵੜਨ ਦਿੱਤੇ ਜਾਣਗੇ ਭਾਜਪਾ ਆਗੂ

ਅਕਾਲੀ ਦਲ ਦੇ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਇਆਲੀ ਨੇ ਕਿਹਾ ਹੈ ਕਿ ਅਕਾਲੀ ਦਲ ਦਾ ਸਟੈਂਡ ਸਾਫ ਹੈ, ਉਨ੍ਹਾਂ ਕਿਹਾ ਕਿ ਸੀ ਕਿਸਾਨਾਂ ਨਾਲ ਖੜੇ ਹਨ ਅਤੇ ਖੜੇ ਰਹਾਂਗੇ। ਵਿਧਾਇਕ ਮਨਪ੍ਰੀਤ ਇਆਲੀ ਨੇ ਕਿਹਾ ਕਿ ਪਾਰਟੀ ਦੀ ਅਗਲੀ ਰਣਨੀਤੀ ਤਾਂ ਕੋਰ ਕਮੇਟੀ ਦੀ ਤੈਅ ਕਰੇਗੀ। ਪਰ ਉਨ੍ਹਾਂ ਕਿਹਾ ਫਿਲਹਾਲ ਅਕਾਲੀ ਦਲ ਦਾ ਸਟੈਂਡ ਸਾਫ ਹੈ, ਉਨ੍ਹਾਂ ਕਿਹਾ ਆਉਦੇ ਸਮੇਂ ਅਜਿਹੇ ਹਾਲਾਤ ਹੋ ਜਾਣਗੇ ਭਾਜਪਾ ਵਰਕਰਾਂ ਨੂੰ ਪਿੰਡਾ ਚ ਲੋਕ ਵੜਨ ਨਹੀਂ ਦੇਣਗੇ। ਉਨ੍ਹਾਂ ਕਿਹਾ ਭਾਜਪਾ ਨੇ ਸੀਨੀਅਰ ਆਗੂ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਰਹੇ ਨੇ।


ਬੀਜੇਪੀ(BJP) ਵਿਚ ਬਗਾਵਤ ਸ਼ੁਰੂ…… ਕਿੱਕਰ ਸਿੰਘ ਕੁਤਬੇਵਾਲਾ ਜਿਲਾ ਪ੍ਰਧਾਨ ਕਿਸਾਨ ਮੋਰਚਾ ਭਾਜਪਾ(BJP) ਫਿਰੋਜ਼ਪੁਰ ਵਲੋ ਦਿਤਾ ਅਸਤੀਫ਼ਾ, ਕਿਸਾਨਾਂ ਨਾਲ ਭਾਜਪਾ(BJP) ਤੇ ਮੋਦੀ ਨੇ ਕੀਤਾ ਧੋਖਾ…

ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਅਕਾਲੀ-ਭਾਜਪਾ ਗਠਜੋੜ ਟੁੱਟਣ ਨੂੰ ਲੈ ਕੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਹੈ ਕਿ ਇਹ ਸਿਰਫ ਇੱਕ ਸਿਆਸੀ ਸਟੰਟ ਹੈ ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਖ ਤ ਮ ਹੋਣ ਨਾਲ ਕਿਸਾਨਾਂ ਦਾ ਦਰਦ ਘੱਟ ਨਹੀਂ ਜਾਂਦਾ, ਉਨ੍ਹਾਂ ਮੁੜ ਕੇ ਆਪਣੀ ਗੱਲ ਦਹੁਰਾਉਂਦਿਆ ਗਿਆ ਕਿ ਅੱਜ ਲੋੜ ਹੈ ਕਿਸਾਨਾਂ ਦੇ ਨਾਲ ਖੜਨ ਦੀ ਜਿਸ ਲਈ ਦਿੱਲੀ ਜਾ ਕੇ ਧਰਨੇ ਲਾਉਣੇ ਪੈਣਗੇ

ਕਿਸਾਨੀ ਮੁਦੇ ਨੂੰ ਲੈਕੇ ਭਾਜਪਾ ਨੂੰ ਪਿੰਡਾ ਵਿੱਚ ਨਾ ਵੜਨ ਤੇ ਕਿ ਬੋਲੇ ਜਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਟਵਾਲ