US Plane Crash: ਅਮਰੀਕਾ ’ਚ ਜਹਾਜ਼ ਹਾਦਸਾ; ਪਾਇਲਟ ਸਣੇ ਛੇ ਹਲਾਕ
ਤੂਫ਼ਾਨ ਦੌਰਾਨ ਜਹਾਜ਼ ਦੇ ਖੰਭਾਂ ’ਤੇ ਜੰਮੀ ਬਰਫ਼; 24 ਹਜ਼ਾਰ ਫੁੱਟ ਦੀ ਉਚਾਈ ’ਤੇ ਉਡ ਰਿਹਾ ਸੀ ਇਕ ਇੰਜਣ ਵਾਲਾ ਜਹਾਜ਼
US Plane Crash: ਅਮਰੀਕਾ ਦੇ ਵਿਸਕਾਨਸਿਨ ਸੂਬੇ ਵਿੱਚ ਤੂਫ਼ਾਨ ਦੌਰਾਨ ਜਹਾਜ਼ ਦੇ ਖੰਭਾਂ ’ਤੇ ਬਰਫ਼ ਜੰਮਣ ਕਾਰਨ ਹਾਦਸਾ ਵਾਪਰਿਆ ਜਿਸ ਕਾਰਨ ਪਾਇਲਟ ਸਣੇ ਛੇ ਜਣਿਆਂ ਦੀ ਮੌਤ ਹੋ ਗਈ। ਹਾਦਸੇ ਵਿੱਚ ਮਾਰੇ ਗਏ ਪਾਇਲਟ ਦੀ ਪਛਾਣ ਰੌਨ ਰੀਕ ਵਜੋਂ ਹੋਈ ਹੈ ਜੋ ਉੱਘਾ ਕਾਰੋਬਾਰੀ ਅਤੇ ਵੇਅਰਹਾਊਸ ਤੇ ਮਾਲ ਢੋਆ-ਢੁਆਈ ਦੀ ਕੰਪਨੀ ਦਾ ਮਾਲਕ ਸੀ। ਅਧਿਕਾਰੀਆਂ ਨੇ ਬਾਕੀ ਪੰਜ ਮ੍ਰਿਤਕਾਂ ਦੇ ਨਾਂ ਜਨਤਕ ਨਹੀਂ ਕੀਤੇ।
ਮੇਨੋਮੋਨੀ ਹਵਾਈ ਅੱਡਾ ਕਮਿਸ਼ਨ ਦੇ ਚੇਅਰਮੈਨ ਡੈਨੀਅਲ ਜੌਹਨਸਨ ਨੇ ਜਨਤਕ ਮੀਟਿੰਗ ਦੌਰਾਨ ਰੀਕ ਦੀ ਮੌਤ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਰੀਕ ਕਈ ਦਹਾਕਿਆਂ ਤੋਂ ਉਨ੍ਹਾਂ ਦੇ ਜਾਣਕਾਰ ਸਨ ਅਤੇ ਬਹੁਤ ਤਜਰਬੇਕਾਰ ਪਾਇਲਟ ਸਨ। ਉਹ ਹਵਾਈ ਅੱਡੇ ਦੀਆਂ ਸਰਗਰਮੀਆਂ ਵਿੱਚ ਵੀ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ।
🚨 BREAKING: A B-52 Stratofortress bomber has CRASHED at Edwards Air Force base in California
No word on casualties at this time, but its not looking good.
PLEASE pray for some sort of miracle for our service members 🙏🏻
Follow @mr_pool001 https://t.co/HLZezwJ2KH
— Mr pool (@mr_pool001) October 15, 2026
ਪਾਇਲਟ ਨੇ ਖੰਭਾਂ ’ਤੇ ਬਰਫ਼ ਜੰਮਣ ਬਾਰੇ ਦੱਸਿਆ ਸੀ
ਅਮਰੀਕੀ ਕੌਮੀ ਆਵਾਜਾਈ ਸੁਰੱਖਿਆ ਬੋਰਡ (ਐੱਨਟੀਐੱਸਬੀ) ਮੁਤਾਬਕ ਹਾਦਸੇ ਤੋਂ ਪਹਿਲਾਂ ਪਾਇਲਟ ਨੇ ਹਵਾਈ ਆਵਾਜਾਈ ਕੰਟਰੋਲਰ ਨੂੰ ਦੱਸਿਆ ਸੀ ਕਿ ਪਾਈਪਰ ਪੀਏ-46 ਮਾਲਿਬੂ ਜਹਾਜ਼ ਦੇ ਖੰਭਾਂ ’ਤੇ ਬਰਫ਼ ਜੰਮ ਰਹੀ ਹੈ। ਉਸ ਸਮੇਂ ਜਹਾਜ਼ ਲਗਪਗ 24 ਹਜ਼ਾਰ ਫੁੱਟ ਦੀ ਉਚਾਈ ’ਤੇ ਉੱਡ ਰਿਹਾ ਸੀ। ਪਾਇਲਟ ਨੇ ਹੇਠਾਂ ਉਤਰਨ ਦੀ ਇਜਾਜ਼ਤ ਮੰਗੀ ਜਿਸ ਨੂੰ ਮਨਜ਼ੂਰੀ ਦੇ ਦਿੱਤੀ ਗਈ।
ਇਸ ਤੋਂ ਬਾਅਦ ਜਹਾਜ਼ ਸੱਜੇ ਪਾਸੇ ਵੱਲ ਹੇਠਾਂ ਉਤਰਨ ਲੱਗਾ ਪਰ ਕੁਝ ਸਮੇਂ ਬਾਅਦ ਉਸ ਦੇ ਘੁੰਮਣ ਅਤੇ ਹੇਠਾਂ ਜਾਣ ਦੀ ਰਫ਼ਤਾਰ ਤੇਜ਼ ਹੋ ਗਈ ਅਤੇ ਰਾਤ ਕਰੀਬ 10 ਵਜੇ ਤੋਂ ਥੋੜ੍ਹਾ ਪਹਿਲਾਂ ਜਹਾਜ਼ ਨਾਲ ਸੰਚਾਰ ਅਤੇ ਉਸ ਦੀ ਸਥਿਤੀ ਬਾਰੇ ਜਾਣਕਾਰੀ ਮਿਲਣੀ ਬੰਦ ਹੋ ਗਈ।
ਛੇ ਸੀਟਾਂ ਵਾਲਾ ਇਹ ਇਕ ਇੰਜਣ ਵਾਲਾ ਜਹਾਜ਼ ਕੇਨੋਸ਼ਾ ਤੋਂ ਮੇਨੋਮੋਨੀ ਜਾ ਰਿਹਾ ਸੀ। ਇਹ ਵਿਸਕਾਨਸਿਨ ਡੈਲਜ਼ ਦੇ ਸੈਲਾਨੀ ਇਲਾਕੇ ਨੇੜੇ ਮਿਰਰ ਲੇਕ ਸਟੇਟ ਪਾਰਕ ਕੋਲ ਜੰਗਲ ਵਿੱਚ ਡਿੱਗ ਪਿਆ। ਹਾਦਸੇ ਵਿੱਚ ਜ਼ਮੀਨ ’ਤੇ ਮੌਜੂਦ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।
ਹਾਦਸੇ ਦੀ ਜਾਂਚ ਕਰੇਗਾ ਸੁਰੱਖਿਆ ਬੋਰਡ
ਐੱਨਟੀਐੱਸਬੀ ਹਾਦਸੇ ਦੀ ਜਾਂਚ ਕਰ ਰਿਹਾ ਹੈ। ਜਾਂਚ ਦੌਰਾਨ ਪਾਈਪਰ ਪੀਏ-46 ਮਾਲਿਬੂ ਜਹਾਜ਼ਾਂ ਨਾਲ ਪਹਿਲਾਂ ਵਾਪਰੇ ਬਰਫ਼ ਜੰਮਣ ਨਾਲ ਜੁੜੇ ਹਾਦਸਿਆਂ ਦਾ ਵੀ ਅਧਿਐਨ ਕੀਤਾ ਜਾ ਸਕਦਾ ਹੈ। ਜੌਹਨਸਨ ਨੇ ਕਿਹਾ ਕਿ ਇਸ ਜਹਾਜ਼ ਦੀ ਤੂਫ਼ਾਨ ਦੌਰਾਨ ਉਡਾਣ ਬਾਰੇ ਚਿੰਤਾਵਾਂ ਰਹੀਆਂ ਹਨ।
ਰੀਕ ਨੇ ਟਰੱਕ ਚਲਾਉਣ ਤੋਂ ਆਪਣੇ ਕਾਰੋਬਾਰੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਅਤੇ ਬਾਅਦ ਵਿੱਚ ਵੁੱਡਵਿਲ ਵੇਅਰਹਾਊਸਿੰਗ ਐਂਡ ਡਿਸਟ੍ਰੀਬਿਊਟਿੰਗ ਕੰਪਨੀ ਸਥਾਪਤ ਕੀਤੀ। ਉਹ ਆਪਣੇ ਜਹਾਜ਼ ਰਾਹੀਂ ਗਾਹਕਾਂ ਨੂੰ ਮਿਲਣ ਵੀ ਜਾਂਦੇ ਸਨ। ਪਿਛਲੇ ਸਾਲ ਇਲਾਕੇ ਵਿੱਚ ਇਕ ਹੋਰ ਜਹਾਜ਼ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਉਸ ਹਾਦਸੇ ਵਿੱਚ ਮਾਰੇ ਗਏ ਇਕ ਜੋੜੇ ਦੇ ਤਿੰਨ ਬੱਚਿਆਂ ਦੀ ਮਦਦ ਲਈ ਰੀਕ ਨੇ ਫੰਡ ਇਕੱਠਾ ਕਰਨ ਵਿੱਚ ਵੀ ਭੂਮਿਕਾ ਨਿਭਾਈ ਸੀ।
ਜੌਹਨਸਨ ਨੇ ਕਿਹਾ ਕਿ 18 ਮਹੀਨਿਆਂ ਵਿੱਚ ਦੋ ਹਵਾਈ ਹਾਦਸਿਆਂ ਨੇ ਸਥਾਨਕ ਹਵਾਬਾਜ਼ੀ ਭਾਈਚਾਰੇ ਨੂੰ ਸਦਮੇ ਵਿਚ ਪਾ ਦਿੱਤਾ ਹੈ ਅਤੇ ਉਨ੍ਹਾਂ ਨੇ ਕਈ ਦੋਸਤ ਗੁਆ ਦਿੱਤੇ ਹਨ।