Breaking News

Canada  ਬਰੈਂਪਟਨ ਦੇ ਰੈਸਟੋਰੈਂਟ ਵਿੱਚ ਹੋਈ ਗੋਲੀਬਾਰੀ ਮਾਮਲੇ ‘ਚ ਦੋ ਜਣੇ ਗ੍ਰਿਫ਼ਤਾਰ, ਪੰਜਾਬੀ ਮੂਲ ਦੇ ਦੋਵੇਂ ਮੁਲਜ਼ਮਾਂ ‘ਤੇ ਲੱਗੇ ਗੰਭੀਰ ਦੋਸ਼

Canada  ਬਰੈਂਪਟਨ ਦੇ ਰੈਸਟੋਰੈਂਟ ਵਿੱਚ ਹੋਈ ਗੋਲੀਬਾਰੀ ਮਾਮਲੇ ‘ਚ ਦੋ ਜਣੇ ਗ੍ਰਿਫ਼ਤਾਰ, ਪੰਜਾਬੀ ਮੂਲ ਦੇ ਦੋਵੇਂ ਮੁਲਜ਼ਮਾਂ ‘ਤੇ ਲੱਗੇ ਗੰਭੀਰ ਦੋਸ਼

 

 

 

ਬਰੈਂਪਟਨ ਵਿੱਚ ਇੱਕ ਰੈਸਟੋਰੈਂਟ ਅੰਦਰ ਹੋਈ ਗੋਲੀਬਾਰੀ ਅਤੇ ਹਮਲੇ ਦੇ ਮਾਮਲੇ ਵਿੱਚ ਪੀਲ ਰੀਜਨਲ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਚਾਰਜ ਕੀਤਾ ਹੈ।

 

 

 

ਪੁਲਿਸ ਮੁਤਾਬਕ ਇਹ ਘਟਨਾ 10 ਅਕਤੂਬਰ 2026 ਨੂੰ ਤੜਕੇ ਲਗਭਗ 1:27 ਵਜੇ ਏਅਰਪੋਰਟ ਰੋਡ ਅਤੇ ਕੋਟਰੈਲ ਬੁਲੇਵਾਰਡ ਦੇ ਇਲਾਕੇ ਵਿੱਚ ਸਥਿਤ ਇੱਕ ਰੈਸਟੋਰੈਂਟ ਵਿੱਚ ਵਾਪਰੀ ਸੀ।

 

 

ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਇੱਕ ਵਿਅਕਤੀ ਦੇ ਸਿਰ ਵਿੱਚ ਕਥਿਤ ਤੌਰ ‘ਤੇ ਪਿਸਤੌਲ ਮਾਰਿਆ ਗਿਆ ਅਤੇ ਇਸ ਦੌਰਾਨ ਰੈਸਟੋਰੈਂਟ ਦੇ ਅੰਦਰ ਗੋਲੀ ਵੀ ਚੱਲੀ। ਜ਼ਖ਼ਮੀ ਵਿਅਕਤੀ ਨੂੰ ਗੰਭੀਰ ਖ਼ਤਰੇ ਤੋਂ ਬਾਹਰ ਦੱਸਿਆ ਗਿਆ ਹੈ।

 

 

ਇਸ ਮਾਮਲੇ ਵਿੱਚ ਪੁਲਿਸ ਨੇ 5 ਨਵੰਬਰ ਨੂੰ ਬਰੈਂਪਟਨ ਦੇ 29 ਸਾਲਾ ਪ੍ਰਭਜੋਤ ਨਾਗਰਾ ਨੂੰ ਗ੍ਰਿਫ਼ਤਾਰ ਕੀਤਾ। ਉਸ ਖ਼ਿਲਾਫ਼ ਇਰਾਦਤਨ ਗੋਲੀ ਚਲਾਉਣ, ਹਥਿਆਰ ਦੀ ਲਾਪਰਵਾਹੀ ਨਾਲ ਵਰਤੋਂ, ਖ਼ਤਰਨਾਕ ਮਕਸਦ ਲਈ ਹਥਿਆਰ ਰੱਖਣ, ਹਥਿਆਰ ਨਾਲ ਹਮਲਾ ਕਰਨ ਸਮੇਤ ਛੇ ਦੋਸ਼ ਲਗਾਏ ਗਏ ਹਨ।

 

 

 

ਇਸੇ ਮਾਮਲੇ ਵਿੱਚ 11 ਨਵੰਬਰ ਨੂੰ ਬਰੈਂਪਟਨ ਦੇ 34 ਸਾਲਾ ਗੁਰਵਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਉਸ ਖ਼ਿਲਾਫ਼ ਹਮਲਾ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਗਾਏ ਗਏ ਹਨ। ਉਸ ਨੂੰ ਪੁਲਿਸ ਵੱਲੋਂ ਸ਼ਰਤਾਂ ਤਹਿਤ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਅਦਾਲਤ ਵਿੱਚ ਪੇਸ਼ੀ ਹੋਣੀ ਬਾਕੀ ਹੈ।

Check Also

International News ਈਰਾਨੀ ਗਾਇਕਾ ਨੂੰ ਮਾਰੇ ਗਏ 74 ਕੋੜੇ, ਗਾਉਣ ”ਤੇ ਲੱਗਾ 2 ਸਾਲ ਦਾ ਬੈਨ

International News Iranian authorities flog singer who performed without hijab ਈਰਾਨੀ ਗਾਇਕਾ ਨੂੰ ਮਾਰੇ ਗਏ …