Breaking News

Punjab News : ਕੈਪਟਨ ‘ਤੇ ਰਾਜਾ ਵੜਿੰਗ ਦਾ ਵੱਡਾ ਤੰਜ ਬੋਲੇ- 5 ਲੱਖ ਦੀ ਰੋਟੀ ਖਾਂਦੇ ਸੀ, ਸੌਣ ਲਈ ਚਾਹੀਦੇ ਸਨ 4 ਕਮਰੇ

Punjab News : ਕੈਪਟਨ ‘ਤੇ ਰਾਜਾ ਵੜਿੰਗ ਦਾ ਵੱਡਾ ਤੰਜ ਬੋਲੇ- 5 ਲੱਖ ਦੀ ਰੋਟੀ ਖਾਂਦੇ ਸੀ, ਸੌਣ ਲਈ ਚਾਹੀਦੇ ਸਨ 4 ਕਮਰੇ

 

 

 

 

 

 

 

 

 

 

 

 

 

 

 

 

 

Punjab News : ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਕੰਮ ਖਰਾਬ ਕਰਨ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਵੱਡੀ ਭੂਮਿਕਾ ਰਹੀ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਇਨਸਾਫ਼ ਯਾਤਰਾ ਦੌਰਾਨ ਬੋਲਦਿਆਂ ਰਾਜਾ ਵੜਿੰਗ ਨੇ ਕੈਪਟਨ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਨੂੰ ਲੈ ਕੇ ਕਈ ਦਾਅਵੇ ਕੀਤੇ। ਉਨ੍ਹਾਂ ਕਿਹਾ ਕਿ ਕੈਪਟਨ ਦੀ ਰੋਟੀ ਦਾ ਪ੍ਰਬੰਧ ਕਰਨ ਲਈ 5 ਲੱਖ ਰੁਪਏ ਤੱਕ ਦੀ ਲੋੜ ਪੈਂਦੀ ਸੀ। ਉਨ੍ਹਾਂ ਲਈ ਮੱਛੀ ਅਤੇ ਖਾਣ-ਪੀਣ ਦਾ ਹੋਰ ਸਾਮਾਨ ਚੰਡੀਗੜ੍ਹ ਅਤੇ ਲੁਧਿਆਣਾ ਸਮੇਤ ਵੱਖ-ਵੱਖ ਥਾਵਾਂ ਤੋਂ ਮੰਗਵਾਇਆ ਜਾਂਦਾ ਸੀ।

 

 

 

 

 

 

 

 

 

 

 

 

 

 

 

 

 

 

 

ਸੌਣ ਲਈ ਚਾਹੀਦੇ ਸਨ 3-4 ਕਮਰੇ

ਰਾਜਾ ਵੜਿੰਗ ਨੇ ਕਿਹਾ ਕਿ ਪਹਿਲਾਂ ਕਾਂਗਰਸ ਦੇ ਆਗੂ ਬਲਾਕ ਪ੍ਰਧਾਨ ਦੇ ਘਰ ਚਾਹ ਪੀਂਦੇ, ਉੱਥੇ ਹੀ ਰੋਟੀ ਖਾਂਦੇ ਅਤੇ ਜ਼ਿਲ੍ਹਾ ਪ੍ਰਧਾਨ ਦੇ ਘਰ ਰਾਤ ਗੁਜ਼ਾਰ ਲੈਂਦੇ ਸਨ ਪਰ ਕੈਪਟਨ ਦੇ ਆਉਣ ਤੋਂ ਬਾਅਦ ਹਾਲਾਤ ਬਦਲ ਗਏ। ਉਨ੍ਹਾਂ ਨੂੰ ਠਹਿਰਾਉਣ ਲਈ 3-4 ਕਮਰਿਆਂ ਦਾ ਪ੍ਰਬੰਧ ਕਰਨਾ ਪੈਂਦਾ ਸੀ। ਇਸ ਕਾਰਨ ਛੋਟੇ ਆਗੂਆਂ ਨੇ ਕੈਪਟਨ ਨੂੰ ਆਪਣੇ ਘਰ ਬੁਲਾਉਣਾ ਹੀ ਛੱਡ ਦਿੱਤਾ ਸੀ।

 

 

 

 

 

 

 

 

 

 

 

 

 

 

 

 

 

 

 

 

 

 

 

 

 

ਮਾਵੇ ਵਾਲਾ ਕੁੜਤਾ ਪਜਾਮਾ ਪਾ ਕੇ ਮਿਲਣ ਜਾਂਦੇ ਸਨ ਆਗੂ

ਵੜਿੰਗ ਨੇ ਤੰਜ ਕੱਸਦਿਆਂ ਕਿਹਾ ਕਿ ਕੈਪਟਨ ਨੂੰ ਮਿਲਣ ਜਾਣ ਲਈ ਵੀ ਖਾਸ ਤਿਆਰੀ ਕਰਨੀ ਪੈਂਦੀ ਸੀ। ਆਗੂਆਂ ਨੂੰ ਸੈਂਟ ਲਗਾ ਕੇ ਅਤੇ ਮਾਵੇ ਵਾਲਾ ਕੁੜਤਾ-ਪਜਾਮਾ ਪਾ ਕੇ ਜਾਣਾ ਪੈਂਦਾ ਸੀ। ਕੱਪੜਿਆਂ ‘ਤੇ ਕੋਈ ਵੱਟ ਨਹੀਂ ਹੋਣਾ ਚਾਹੀਦਾ ਸੀ, ਨਹੀਂ ਤਾਂ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲਦੀ ਸੀ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਰੰਧਾਵਾ ਦੇ ਬਿਆਨ ਤੋਂ ਬਾਅਦ ਵੜਿੰਗ ਦਾ ਜਵਾਬ?

ਰਾਜਾ ਵੜਿੰਗ ਦਾ ਇਹ ਬਿਆਨ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ 2021 ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਲਈ ਉਨ੍ਹਾਂ ਦੇ ਖਿਲਾਫ ਜਾਣਾ ਉਨ੍ਹਾਂ ਦੀ ਵੱਡੀ ਸਿਆਸੀ ਗਲਤੀ ਸੀ।

ਰੰਧਾਵਾ ਨੇ ਇਹ ਵੀ ਕਿਹਾ ਸੀ ਕਿ ਕੈਪਟਨ ਨਾਲ ਹੁਣ ਉਨ੍ਹਾਂ ਦੀਆਂ ਦੂਰੀਆਂ ਖਤਮ ਹੋ ਗਈਆਂ ਹਨ ਅਤੇ ਫਰਵਰੀ ਵਿੱਚ ਹੋਣ ਵਾਲੇ ਆਪਣੇ ਬੇਟੇ ਦੇ ਵਿਆਹ ਵਿੱਚ ਉਹ ਕੈਪਟਨ ਨੂੰ ਪਰਿਵਾਰ ਦੇ ਮੁਖੀ ਵਜੋਂ ਸੱਦਾ ਦੇਣਗੇ। ਰੰਧਾਵਾ ਨੇ ਇਹ ਵੀ ਦੱਸਿਆ ਸੀ ਕਿ ਜਦੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਉਨ੍ਹਾਂ ਨੂੰ ਧਮਕੀ ਮਿਲੀ ਸੀ ਤਾਂ ਕੈਪਟਨ ਨੇ ਉਨ੍ਹਾਂ ਦਾ ਸਾਥ ਦੇਣ ਦੀ ਗੱਲ ਕਹੀ ਸੀ। ਹੁਣ ਰਾਜਾ ਵੜਿੰਗ ਦੇ ਇਸ ਬਿਆਨ ਨੂੰ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

Check Also

Punjab Latest Updates

Punjab Latest Updates ਹੋਟਲ ‘ਚ ਆਪਣੀ ਧੀ ਨੂੰ ਦੇਖ ਫੁੱਟ-ਫੁੱਟ ਰੋਇਆ ਵਿਚਾਰਾ ਪਿਓ,ਘਰੋਂ ਕਾਲਜ ਦਾ …