Captain Amarinder Singh on Punjab politics: In an interview, former chief minister said he had gained “nothing, really” in four years with the BJP and had no plan to return to Congress. He said his days of contesting elections were “effectively over,” though he left the possibility open. He also called for Amritpal Singh to be allowed out to contest an election.
ਭਾਜਪਾ ‘ਚ 4 ਸਾਲਾਂ ‘ਚ ਅਸਲ ‘ਚ
ਕੁਝ ਨਹੀਂ ਹਾਸਲ ਹੋਇਆ’
‘ਕਾਂਗਰਸ ‘ਚ ਵਾਪਸੀ ਦੀ ਕੋਈ ਯੋਜਨਾ ਨਹੀਂ’
‘ਚੋਣਾਂ ਲੜਨ ਦੇ ਮੇਰੇ ਦਿਨ ਹੁਣ ਖ਼ਤਮ’
‘2027 ਦੀਆਂ ਚੋਣਾਂ ਵਿੱਚ ਫਿਲਹਾਲ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ’
‘ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਨਾ ਚਾਹੀਦਾ ਹੈ ਤਾਂ ਕਿ ਉਹ ਚੋਣ ਲੜਨ ਸਕਣ’
— ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ
‘ਕੁਝ ਨਹੀਂ ਖੱਟਿਆ’ ਮੈਂ ਭਾਜਪਾਈ ਬਣ ਕੇ
‘ਮੈਂ BJP ‘ਚ ਜਾ ਕੇ ਕੁੱਝ ਨਹੀਂ ਖੱਟਿਆ ਹੈ’
MP ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਨਿੱਤਰੇ ਕੈਪਟਨ ਅਮਰਿੰਦਰ ਸਿੰਘ
ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਾਜਪਾ ਨਾਲ ਚਾਰ ਸਾਲਾਂ ਵਿੱਚ ਉਨ੍ਹਾਂ ਨੂੰ ‘ਅਸਲ ’ਚ ਕੁਝ ਵੀ ਹਾਸਲ ਨਹੀਂ ਹੋਇਆ’ ਪਰ ਕਾਂਗਰਸ ਵਿੱਚ ਮੁੜ ਸ਼ਾਮਲ ਹੋਣ ਦੀ ਵੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਚੋਣਾਂ ਲੜਨ ਦੇ ਉਨ੍ਹਾਂ ਦੇ ਦਿਨ ਹੁਣ ‘ਅਸਰਦਾਰ ਢੰਗ ਨਾਲ ਖ਼ਤਮ’ ਹੋ ਚੁੱਕੇ ਹਨ।
2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟ੍ਰਿਬਿਊਨ ਪ੍ਰਕਾਸ਼ਨ ਸਮੂਹ ਨਾਲ ਵਿਆਪਕ ਇੰਟਰਵਿਊ ਵਿੱਚ 84 ਸਾਲਾ ਸੀਨੀਅਰ ਭਾਜਪਾ ਆਗੂ ਨੇ ਭਾਜਪਾ ਵਿੱਚ ਆਪਣੇ ਸਫ਼ਰ ਬਾਰੇ ਬੇਬਾਕੀ ਨਾਲ ਗੱਲ ਕੀਤੀ। ਉਹ ਸਤੰਬਰ 2022 ਵਿੱਚ ਭਾਜਪਾ ’ਚ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ, “ਜਿੱਥੋਂ ਤੱਕ ਇਸ ਗੱਲ ਦਾ ਸਵਾਲ ਹੈ ਕਿ ਮੈਂ ਚਾਰ ਸਾਲਾਂ ਵਿੱਚ ਕੀ ਖੱਟਿਆ ਹੈ, ਅਸਲ ਵਿੱਚ ਕੁਝ ਨਹੀਂ। ਜੇ ਤੁਸੀਂ ਕਿਸੇ ਪਾਰਟੀ ਵਿੱਚ ਸ਼ਾਮਲ ਹੁੰਦੇ ਹੋ, ਤਾਂ ਤੁਸੀਂ ਉਮੀਦ ਕਰਦੇ ਹੋ ਕਿ ਤੁਹਾਡੇ ਨਾਲ ਸਲਾਹ ਕੀਤੀ ਜਾਵੇਗੀ, ਖ਼ਾਸ ਕਰ ਕੇ ਉਸ ਵਿਅਕਤੀ ਨਾਲ ਜਿਸ ਨੇ ਪੰਜਾਬ ਨੂੰ ਸਮਝਣ ਵਿੱਚ ਲਗਪਗ 60 ਸਾਲ ਬਿਤਾਏ ਹਨ। ਮੈਂ ਇਹ ਦਾਅਵਾ ਨਹੀਂ ਕਰ ਰਿਹਾ ਕਿ ਪੰਜਾਬ ਬਾਰੇ ਮੇਰੇ ਕੋਲ ਸਾਰੇ ਜਵਾਬ ਹਨ, ਪਰ ਮੈਂ ਇਸ ਸੂਬੇ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ।”
ਇਹ ਪੁੱਛੇ ਜਾਣ ’ਤੇ ਕਿ ਕੀ ਉਨ੍ਹਾਂ ਨੂੰ ਇਸ ਫ਼ੈਸਲੇ ’ਤੇ ਅਫ਼ਸੋਸ ਹੈ, ਉਨ੍ਹਾਂ ਜਵਾਬ ਦਿੱਤਾ, “ਨਹੀਂ, ਮੈਨੂੰ ਕੋਈ ਅਫ਼ਸੋਸ ਨਹੀਂ ਹੈ।” ਇਹ ਪੁੱਛਣ ’ਤੇ ਕਿ ਕੀ ਉਹ ਭਾਜਪਾ ਵਿੱਚ ਹੀ ਰਹਿਣਗੇ, ਉਨ੍ਹਾਂ ਕਿਹਾ, “ਹੋਰ ਵਿਕਲਪ ਵੀ ਕੀ ਹੈ? ਮੈਂ ਅਕਾਲੀ ਦਲ ਵਿੱਚ ਨਹੀਂ ਜਾ ਸਕਦਾ ਅਤੇ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਵੀ ਮੈਨੂੰ ਵਾਪਸ ਲਵੇਗੀ।’’ ਉਨ੍ਹਾਂ ਕਿਹਾ ਕਿ ਉਹ ਖ਼ੁਦ ਆਪਣੇ ਤੌਰ ’ਤੇ ਉਲਝਣ ਵਿੱਚ ਹਨ ਅਤੇ ਪਹਿਲਾਂ ਉਨ੍ਹਾਂ ਨੂੰ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ। 2027 ਦੀ ਚੋਣ ਬਾਰੇ ਗੱਲ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਸਾਫ਼ ਨਹੀਂ ਹੈ ਕਿ ਇਸ ਸਮੇਂ ਕਿਹੜੀ ਪਾਰਟੀ ਮੋਹਰੀ ਹੈ।
ਆਮ ਆਦਮੀ ਪਾਰਟੀ (‘ਆਪ’) ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਭੁੱਲ ਗਈ ਹੈ ਕਿ ਉਹ ਇੱਕ ਸਰਕਾਰ ਹੈ ਅਤੇ ਹੁਣ ਇਸ ਦੀ ਕੋਈ ਭਰੋਸੇਯੋਗਤਾ ਨਹੀਂ ਬਚੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਈ ਧੜਿਆਂ ਵਿੱਚ ਵੰਡੇ ਜਾਣ ਕਾਰਨ ਤੇਜ਼ੀ ਨਾਲ ਆਪਣਾ ਵੱਕਾਰ ਗੁਆ ਰਿਹਾ ਹੈ ਜਦੋਂ ਕਿ ਕਾਂਗਰਸ ਵੀ ਵੰਡੀ ਹੋਈ ਹੈ। ਸਾਬਕਾ ਮੁੱਖ ਮੰਤਰੀ ਦਾ ਮੰਨਣਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਲਈ ਅਸਲ ਮੁਕਾਬਲਾ ‘ਆਪ’ ਅਤੇ ਕਾਂਗਰਸ ਵਿਚਕਾਰ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਭਾਜਪਾ ਆਪਣੀ ਰਣਨੀਤੀ ਵਿੱਚ ਸੁਧਾਰ ਨਹੀਂ ਕਰਦੀ, ਉਦੋਂ ਤੱਕ ਇਸ ਕੋਲ ਜ਼ਮੀਨੀ ਸਮਰਥਨ ਦੀ ਘਾਟ ਹੈ।
ਉਨ੍ਹਾਂ ਤਰਕ ਦਿੱਤਾ ਕਿ ਭਾਜਪਾ ਕੋਲ ਕੋਈ ਖ਼ਾਸ ਜ਼ਮੀਨੀ ਸਮਰਥਨ ਨਹੀਂ ਹੈ। ਭਾਜਪਾ-ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੀ ਜ਼ੋਰਦਾਰ ਵਕਾਲਤ ਕਰਦਿਆਂ ਉਨ੍ਹਾਂ ਕਿਹਾ, “ਮੈਂ ਇਹ ਕਹਿਣ ਵਾਲਾ ਪਹਿਲਾ ਵਿਅਕਤੀ ਸਾਂ ਕਿ ਦੋਵੇਂ ਪਾਰਟੀਆਂ ਦਾ ਗੱਠਜੋੜ ਹੋਣਾ ਚਾਹੀਦਾ ਹੈ। ਜੇ ਤੁਸੀਂ ਸਰਕਾਰ ਬਣਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਅਕਾਲੀਆਂ ਨਾਲ ਗੱਠਜੋੜ ਦੀ ਲੋੜ ਹੈ, ਜੋ ਤੁਹਾਡੇ ਪੁਰਾਣੇ ਭਾਈਵਾਲ ਹਨ। ਦੋਵੇਂ ਪਾਰਟੀਆਂ ਨੇ ਪਹਿਲਾਂ ਵੀ ਦੋ ਜਾਂ ਤਿੰਨ ਵਾਰ ਮਿਲ ਕੇ ਸਰਕਾਰਾਂ ਬਣਾਈਆਂ ਹਨ, ਤਾਂ ਹੁਣ ਅਚਾਨਕ ਕੀ ਗ਼ਲਤ ਹੋ ਗਿਆ ਹੈ?”
ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਵਕਾਲਤ ਕੀਤੀ
ਕੈਪਟਨ ਅਮਰਿੰਦਰ ਸਿੰਘ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ, “ਬਿਲਕੁਲ। ਉਸ ਨੂੰ ਬਾਹਰ ਆਉਣ ਦਿਓ ਤੇ ਚੋਣ ਲੜਨ ਦਿਓ ਅਤੇ ਜੇ ਉਹ ਕਰ ਸਕਦਾ ਹੈ ਤਾਂ ਉਸ ਨੂੰ ਜਿੱਤਣ ਦਿਓ। ਤੁਸੀਂ ਜਿੰਨਾ ਚਿਰ ਉਸ ਨੂੰ ਜੇਲ੍ਹ ਵਿੱਚ ਰੱਖੋਗੇ, ਉਹ ਉਂਨਾ ਹੀ ਪ੍ਰਸਿੱਧ ਹੁੰਦਾ ਜਾਵੇਗਾ।” ਉਨ੍ਹਾਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਕੈਦ ਕੱਟ ਰਹੇ ਜਗਤਾਰ ਸਿੰਘ ਹਵਾਰਾ ਸਣੇ ਲੰਮੇ ਸਮੇਂ ਤੋਂ ਜੇਲ੍ਹ ’ਚ ਬੰਦ ਬੰਦੀ ਸਿੱਖਾਂ ਦੀ ਰਿਹਾਈ ਦੀ ਹਮਾਇਤ ਵੀ ਕੀਤੀ।
#CaptainAmarinderSingh | #PunjabPolitics | #PunjabElections2027 | #BJP | #Congress | #AmritpalSingh | #PunjabNews | #PunjabSpectrum