Breaking News

5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਪਹਿਲੀ ਪਤਨੀ ਤੋਂ 8 ਸਾਲ ਤੇ ਦੂਜੀ ਤੋਂ 5 ਮਹੀਨੇ ਬਾਅਦ ਹੀ ਵੱਖ ਹੋਏ ਬਾਦਸ਼ਾਹ, ਜਾਣੋ ਰੈਪਰ ਦੀ ਰਿਲੇਸ਼ਨਸ਼ਿਪ ਹਿਸਟਰੀ

ਮਸ਼ਹੂਰ ਰੈਪਰ ਅਤੇ ਸੰਗੀਤਕਾਰ ਬਾਦਸ਼ਾਹ ਨੂੰ ਲੈ ਕੇ ਇਸ ਸਮੇਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਰੈਪਰ ਬਾਦਸ਼ਾਹ ਅਤੇ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਆਪਣੇ ਵਿਆਹ ਦੇ ਸਿਰਫ਼ ਪੰਜ ਮਹੀਨੇ ਬਾਅਦ ਵੱਖ ਹੋ ਗਏ ਹਨ। ਰੈਪਰ ਬਾਦਸ਼ਾਹ ਨੇ ਆਪਣੀ ਦੂਜੀ ਪਤਨੀ ਤੋਂ ਤਲਾਕ ਲੈਣ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਆਪਣੇ ਤਲਾਕ ਦੀ ਪੁਸ਼ਟੀ ਕਰ ਦਿੱਤੀ ਹੈ।

ਦੱਸ ਦੇਈਏ ਕਿ ਪਿਛਲੇ ਕੁਝ ਮਹੀਨਿਆਂ ਤੋਂ ਸੋਸ਼ਲ ਮੀਡੀਆ ‘ਤੇ ਦੋਵਾਂ ਬਾਰੇ ਕਾਫ਼ੀ ਚਰਚਾ ਹੋ ਰਹੀ ਹੈ ਅਤੇ ਹੁਣ ਆਖਰਕਾਰ ਦੋਵਾਂ ਨੇ ਇਨ੍ਹਾਂ ਖ਼ਬਰਾਂ ਦੀ ਪੁਸ਼ਟੀ ਕਰ ਦਿੱਤੀ ਹੈ। ਬਾਦਸ਼ਾਹ ਅਤੇ ਈਸ਼ਾ ਨੇ ਸੋਮਵਾਰ ਰਾਤ ਨੂੰ ਆਪਣੀਆਂ-ਆਪਣੀਆਂ ਇੰਸਟਾਗ੍ਰਾਮ ਪੋਸਟਾਂ ਵਿੱਚ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ।

ਰੈਪਰ ਬਾਦਸ਼ਾਹ ਅਤੇ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਨੇ ਆਪਣੇ ਵਿਆਹ ਦੇ 5 ਮਹੀਨਿਆਂ ਬਾਅਦ ਆਪਣੇ ਤਲਾਕ ਦਾ ਐਲਾਨ ਕਰ ਦਿੱਤਾ ਹੈ। ਇਸ ਜੋੜੇ ਨੇ 2021 ਵਿੱਚ ਡੇਟਿੰਗ ਸ਼ੁਰੂ ਕੀਤੀ ਸੀ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ।

ਉਨ੍ਹਾਂ ਨੇ ਪੋਸਟ ਵਿਚ ਕਿਹਾ, “ਮੈਂ ਅਤੇ ਈਸ਼ਾ ਰਿਖੀ ਨੇ ਆਪਸੀ ਸਹਿਮਤੀ ਨਾਲ ਆਪਣੇ ਰਾਸਤੇ ਵੱਖ ਕਰਨ ਅਤੇ ਜ਼ਿੰਦਗੀ ਵਿਚ ਅਗੇ ਵੱਧਣ ਦਾ ਫੈਸਲਾ ਲਿਆ ਹੈ। ਇਹ ਫੈਸਲਾ ਅਸੀਂ ਆਪਸੀ ਸੂਝ-ਬੂਝ ਅਤੇ ਸਤਿਕਾਰ ਨਾਲ ਲਿਆ ਗਿਆ ਹੈ। ਅਸੀਂ ਇਸ ਮੁਸ਼ਕਲ ਸਮੇਂ ਵਿਚ ਤੁਹਾਡੇ ਸਾਰਿਆਂ ਤੋਂ ਸਾਡੀ ਪ੍ਰਾਈਵੇਸੀ ਦਾ ਸਨਮਾਨ ਕਰਨ ਦੀ ਅਪੀਲ ਕਰਦੇ ਹਾਂ। ਇਸ ਪੂਰੇ ਮਾਮਲੇ ‘ਤੇ ਇਹ ਸਾਡਾ ਇਕਲੌਤਾ ਅਤੇ ਆਖਿਰੀ ਬਿਆਨ ਹੋਵੇਗਾ। ਅਸੀਂ ਦਿਲੋਂ ਬੇਨਤੀ ਕਰਦੇ ਹਾਂ ਕਿ ਸਾਡੇ ਰਿਸ਼ਤੇ ਬਾਰੇ ਕੋਈ ਵੀ ਮਨਘੜਤ ਕਹਾਣੀਆਂ ਜਾਂ ਅੰਦਾਜ਼ੇ ਨਾ ਲਗਾਏ ਜਾਣ।”

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਾਦਸ਼ਾਹ ਦਾ ਵਿਆਹ ਜੈਸਮੀਨ ਮਸੀਹ ਨਾਲ ਹੋਇਆ ਸੀ। ਦੋਹਾਂ ਦੀ ਪਹਿਲੀ ਮੁਲਾਕਾਤ ਫੇਸਬੁੱਕ ਰਾਹੀਂ ਹੋਈ ਸੀ, ਜਿਸ ਤੋਂ ਬਾਅਦ ਉਹ ਇਕ ਕਾਮਨ ਫਰੈਂਡ ਰਾਹੀਂ ਚੰਡੀਗੜ੍ਹ ਵਿੱਚ ਇੱਕ-ਦੂਜੇ ਨੂੰ ਮਿਲੇ ਅਤੇ ਕਰੀਬ ਡੇਢ ਸਾਲ ਤੱਕ ਡੇਟ ਕਰਨ ਮਗਰੋਂ ਦੋਹਾਂ ਨੇ ਸਾਲ 2012 ਵਿੱਚ ਵਿਆਹ ਕਰਵਾ ਲਿਆ। ਇਸ ਤੋਂ ਬਾਅਦ 2017 ਵਿੱਚ ਉਨ੍ਹਾਂ ਦੇ ਘਰ ਧੀ ਜੈਸੀਮੀ ਗ੍ਰੇਸ ਮਸੀਹ ਸਿੰਘ ਨੇ ਜਨਮ ਲਿਆ ਅਤੇ 2020 ਵਿੱਚ ਦੋਹਾਂ ਨੇ ਤਲਾਕ ਲੈ ਲਿਆ। ਜੈਸਮੀਨ ਆਪਣੀ ਧੀ ਨਾਲ ਲੰਡਨ ਵਿੱਚ ਰਹਿੰਦੀ ਹੈ। ਹਾਲਾਂਕਿ ਬਾਦਸ਼ਾਹ ਅਤੇ ਜੈਸਮੀਨ ਮਿਲ ਕੇ ਧੀ ਦਾ ਪਾਲਣ-ਪੋਸ਼ਣ ਕਰ ਰਹੇ ਹਨ।

Check Also

Parmish Verma News : ਪਰਮੀਸ਼ ਵਰਮਾ ਦਾ ਪਤਨੀ ਨਾਲ ਤਲਾਕ , 2021 ‘ਚ ਹੋਇਆ ਸੀ ਵਿਆਹ , ਆਖੀ ਵੱਡੀ ਗੱਲ

Punjabi singer and actor Parmish Verma has finally broken his silence over his divorce and …