Breaking News

Bollywood News ਨਹੀਂ ਰਹੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ! ਨੀਂਦ ”ਚ ਹੀ ਹੋਇਆ ਦਿਹਾਂਤ, ਸਿਨੇਮਾ ਜਗਤ ”ਚ ਸੋਗ ਦੀ ਲਹਿਰ

Bollywood News ਨਹੀਂ ਰਹੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ! ਨੀਂਦ ”ਚ ਹੀ ਹੋਇਆ ਦਿਹਾਂਤ, ਸਿਨੇਮਾ ਜਗਤ ”ਚ ਸੋਗ ਦੀ ਲਹਿਰ

 

 

 

 

ਬਾਲੀਵੁੱਡ ਇੰਡਸਟਰੀ ਤੋਂ ਇੱਕ ਦੁਖਦਾਈ ਖ਼ਬਰ ਆਈ ਹੈ, ਜਿਸ ਨਾਲ ਪੂਰੀ ਫਿਲਮ ਇੰਡਸਟਰੀ ਡੂੰਘੇ ਸਦਮੇ ਵਿੱਚ ਹੈ। ਉੱਭਰਦੀ ਹੋਈ ਸਟਾਰ ਅਨੰਨਿਆ ਰਾਜ ਦਾ ਸਿਰਫ਼ 27 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ।

 

 

 

 

 

 

 

ਅਦਾਕਾਰਾ ਅਨੰਨਿਆ ਰਾਜ ‘7 ਅਵਰਜ਼ ਟੂ ਗੋ’ ਅਤੇ ‘ਘੋਸਟ’ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਅਦਾਕਾਰਾ ਦਾ ਦਿਹਾਂਤ 15 ਜੁਲਾਈ ਨੂੰ ਹੋਇਆ ਸੀ ਪਰ ਉਨ੍ਹਾਂ ਦੇ ਪਰਿਵਾਰ ਨੇ ਇੱਕ ਮਹੀਨੇ ਬਾਅਦ ਹੁਣ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ।

 

 

 

 

 

 

 

 

ਪਰਿਵਾਰ ਵੱਲੋਂ ਅਨੰਨਿਆ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ ਇੱਕ ਪੋਸਟ ਅਨੁਸਾਰ ਅਨੰਨਿਆ ਨੇ 15 ਜੁਲਾਈ ਦੀ ਸਵੇਰ ਨੂੰ ਨੀਂਦ ਵਿੱਚ ਹੀ ਆਖਰੀ ਸਾਹ ਲਏ। ਪਰਿਵਾਰ ਨੇ ਦੱਸਿਆ ਕਿ ਉਹ ਬਹੁਤ ਸ਼ਾਂਤੀ ਨਾਲ ਇਸ ਦੁਨੀਆ ਤੋਂ ਰੁਖ਼ਸਤ ਹੋ ਗਈ।

 

 

 

 

 

 

 

 

 

ਪਰਿਵਾਰ ਨੇ ਖੁਲਾਸਾ ਕੀਤਾ ਕਿ ਅਨੰਨਿਆ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਸਰੀਰਕ ਅਤੇ ਮਾਨਸਿਕ ਤਕਲੀਫ਼ਾਂ ਨਾਲ ਜੂਝ ਰਹੀ ਸੀ। ਹਾਲਾਂਕਿ, ਪਰਿਵਾਰ ਨੇ ਮੌਤ ਦੇ ਅਸਲ ਕਾਰਨ ਜਾਂ ਬਿਮਾਰੀ ਦੇ ਨਾਮ ਬਾਰੇ ਸਪੱਸ਼ਟ ਰੂਪ ਵਿੱਚ ਕੁਝ ਨਹੀਂ ਦੱਸਿਆ, ਪਰ ਉਨ੍ਹਾਂ ਕਿਹਾ ਕਿ ਅਨੰਨਿਆ ਨੇ ਇਨ੍ਹਾਂ ਮੁਸ਼ਕਲਾਂ ਦਾ ਇੱਕ ‘ਯੋਧੇ’ ਵਾਂਗ ਸਾਹਮਣਾ ਕੀਤਾ।

 

 

 

 

 

ਅਨੰਨਿਆ ਰਾਜ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2016 ਵਿੱਚ ਬਾਲੀਵੁੱਡ ਫਿਲਮ ‘7 ਅਵਰਜ਼ ਟੂ ਗੋ’ ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ ‘ਦਿ ਫਾਈਨਲ ਐਗਜ਼ਿਟ’ ਅਤੇ ‘ਘੋਸਟ’ ਵਰਗੀਆਂ ਹਿੰਦੀ ਫਿਲਮਾਂ ਵਿੱਚ ਵੀ ਨਜ਼ਰ ਆਈ।

 

 

 

 

 

 

 

 

 

 

 

ਉਨ੍ਹਾਂ ਨੇ ਤੇਲਗੂ ਫਿਲਮ ‘ਠੱਗੜੇ’ ਵਿੱਚ ਅਦਾਕਾਰ ਨਵੀਨ ਚੰਦਰਾ ਦੇ ਉਲਟ ਕੰਮ ਕੀਤਾ ਅਤੇ ਤਿੰਨ ਭਾਸ਼ਾਵਾਂ ਵਿੱਚ ਬਣੀ ਫਿਲਮ ‘ਮਦਰਾਸੀ ਗੈਂਗ’ ਦਾ ਵੀ ਹਿੱਸਾ ਰਹੀ।

 

 

 

 

 

 

 

 

 

 

 

 

 

 

 

 

 

 

ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਮਿਊਜ਼ਿਕ ਵੀਡੀਓਜ਼ ਵਿੱਚ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਸਨ। ਅਨੰਨਿਆ ਦੇ ਅਚਾਨਕ ਚਲੇ ਜਾਣ ਨਾਲ ਫਿਲਮ ਇੰਡਸਟਰੀ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਹੈ।

 

 

 

 

 

 

 

 

 

 

 

 

 

 

 

 

 

 

Check Also

Salman Khan : ਮੇਰੀ ਸਿਹਤ ਨਹੀਂ ਵਿਗੜੀ, ਮੈਂ ਬਿਲਕੁੱਲ ਠੀਕ-ਠਾਕ ਹਾਂ: ਸਲਮਾਨ ਖਾਨ

Salman Khan Health: ਮੇਰੀ ਸਿਹਤ ਨਹੀਂ ਵਿਗੜੀ, ਮੈਂ ਬਿਲਕੁੱਲ ਠੀਕ-ਠਾਕ ਹਾਂ: ਸਲਮਾਨ ਖਾਨ Salman Khan …