Breaking News

Govinda’s Wife Sunita Ahuja – ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ’

Govinda’s Wife Sunita Ahuja Slams Him Over Outings with Komal Rani: “Roaming with a Girl of His Daughter’s Age, He Should Be Ashamed”

ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ’ ; ਗੋਵਿੰਦਾ ‘ਤੇ ਪਤਨੀ ਸੁਨੀਤਾ ਦਾ ਬਿਆਨ

 

 

ਸੁਨੀਤਾ ਆਹੂਜਾ ਨੇ ਕੋਮਲ ਰਾਣੀ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਪਤੀ ਗੋਵਿੰਦਾ ਖਿਲਾਫ ਇੱਕ ਸਨਸਨੀਖੇਜ਼ ਬਿਆਨ ਦਿੰਦੇ ਹੋਏ ਕਿਹਾ, “ਧੀ ਦੀ ਉਮਰ ਦੀ ਕੁੜੀ ਨੂੰ ਲੈ ਕੇ ਘੁੰਮ ਰਿਹਾ ਹੈ, ਉਸਨੂੰ ਸ਼ਰਮ ਆਉਣੀ ਚਾਹੀਦੀ ਹੈ”।
ਗੋਵਿੰਦਾ ਨੂੰ ਹਾਲ ਹੀ ਵਿੱਚ ਆਪਣੀ ਕਥਿਤ ਪ੍ਰੇਮਿਕਾ ਅਤੇ ਅਦਾਕਾਰਾ ਕੋਮਲ ਰਾਣੀ ਸਵਰਨਕਰ ਨਾਲ ਹਵਾਈ ਅੱਡੇ ‘ਤੇ ਦੇਖਿਆ ਗਿਆ ਸੀ। ਜਦੋਂ ਸੁਨੀਤਾ ਨੂੰਇਸ ਬਾਰੇ ਪੁੱਛਿਆ ਗਿਆ, ਤਾਂ ਉਸਨੇ ਕਿਹਾ ਕਿ ਉਸਨੂੰ ਆਪਣੀ ਧੀ ਦੀ ਉਮਰ ਦੀ ਕੁੜੀ ਨਾਲ ਘੁੰਮਣ ਲਈ ਆਪਣੇ ਆਪ ‘ਤੇ ਸ਼ਰਮ ਆਉਣੀ ਚਾਹੀਦੀ ਹੈ। ਸੁਨੀਤਾ ਨੇ ਗੋਵਿੰਦਾ ‘ਤੇ ਇੱਕ ਹੋਰ ਚੁਟਕੀ ਲੈਂਦੇ ਹੋਏ ਉਸਨੂੰ ਸ਼ੂਗਰ ਡੈਡੀ ਕਿਹਾ। ਉਸ ਨੇ ਕਿਹਾ, “ਤੁਹਾਡਾ ਸ਼ੂਗਰ ਡੈਡੀ ਬਹੁਤ ਅਮੀਰ ਹੈ। ਸਹੀ ਢੰਗ ਦੇ ਕੱਪੜੇ ਪਾਓ। ਸਾਡਾ ਸਟਾਈਲ ਦੇਖੋ।” ਜਦੋਂ ਸੁਨੀਤਾ ਤੋਂ ਗੋਵਿੰਦਾ ਦੀ ਕੋਮਲ ਨਾਲ ਆਉਣ ਵਾਲੀ ਫਿਲਮ ‘ਰੂਪਾ’ ਦੇ ਪ੍ਰਮੋਸ਼ਨ ਬਾਰੇ ਪੁੱਛਿਆ ਤਾਂ ਉਸਨੇ ਕਿਹਾ, “ਸਭ ਤੋਂ ਪਹਿਲਾਂ, ਫਿਲਮ ਬਣਾਈ ਜਾਣੀ ਚਾਹੀਦੀ ਹੈ। ਪ੍ਰਮੋਸ਼ਨ ਫਿਲਮ ਪੂਰੀ ਹੋਣ ਤੋਂ ਬਾਅਦ ਹੁੰਦੀ ਹੈ।”

 

 

 

 

 

 

 

 

 

 

ਦੱਸ ਦੇਈਏ ਕਿ ਗੋਵਿੰਦਾ ਨੂੰ ਮੁੰਬਈ ਹਵਾਈ ਅੱਡੇ ‘ਤੇ ਉਨ੍ਹਾਂ ਦੀ ਆਉਣ ਵਾਲੀ ਫਿਲਮ “ਰੂਪਾ” ਦੀ ਸਹਿ-ਕਲਾਕਾਰ ਅਤੇ ਅਦਾਕਾਰਾ ਕੋਮਲ ਰਾਣੀ ਸਵਰਨਕਰ ਨਾਲ ਦੇਖਿਆ ਗਿਆ ਸੀ। ਕੁਝ ਸਮੇਂ ਤੋਂ ਅਫਵਾਹਾਂ ਫੈਲ ਰਹੀਆਂ ਸਨ ਕਿ ਗੋਵਿੰਦਾ ਅਭਿਨੇਤਰੀ ਨਾਲ ਰਿਸ਼ਤੇ ਵਿੱਚ ਹਨ। ਇਹ ਦਾਅਵੇ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੀ ਪਤਨੀ ਸੁਨੀਤਾ ਨੇ ਹੀ ਕੀਤੇ ਸਨ। ਜਦੋਂ ਪਾਪਰਾਜ਼ੀ ਨੇ ਸੁਨੀਤਾ ਆਹੂਜਾ ਤੋਂ ਗੋਵਿੰਦਾ ਨੂੰ ਕੋਮਲ ਦੇਖੇ ਜਾਣ ਸਬੰਧੀ ਸਵਾਲ ਕੀਤਾ ਤਾਂ ਉਸਨੇ ਸਖ਼ਤ ਲਹਿਜੇ ਵਿੱਚ ਜਵਾਬ ਦਿੱਤਾ।

 

 

 

 

 

 

 

 

 

 

 

 

ਸੁਨੀਤਾ ਨੇ ਕਿਹਾ ਸੀ, “ਕੀ ਤੁਸੀਂ ਕਦੇ ਇਹ ਕਹਾਵਤ ਸੁਣੀ ਹੈ, ‘ਵਿਨਾਸ਼ ਕਾਲੇ ਵਿਪ੍ਰੀਤ ਬੁੱਧੀ’। ਉਸ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ ਅਤੇ ਇਹ ਸਭ ਕਰ ਰਿਹੈ ਉਹ। ਫਿਰ ਜਦੋਂ ਇਹ ਪੁੱਛਿਆ ਗਿਆ ਕਿ ਲੋਕ ਕਮੈਂਟ ਕਰ ਰਹੇ ਹਨ ਕਿ ਹੀਰੋ ਨੰਬਰ 1, ਚੀਟਰ ਨੰਬਰ 1 ਬਣ ਗਿਆ ਹੈ ਤਾਂ, ਇਸ ‘ਤੇ ਸੁਨੀਤਾ ਨੇ ਕਿਹਾ, “ਇਹੀ ਸਵਾਲ ਮੈਂ ਗੋਵਿੰਦਾ ਦੇ ਪ੍ਰਸ਼ੰਸਕਾਂ ਤੋਂ ਪੁੱਛਣਾ ਚਾਹੁੰਦੀ ਹਾਂ। ਕਿਉਂਕਿ ਜਦੋਂ ਮੈਂ ਕੁਝ ਕਹਿੰਦੀ ਹਾਂ, ਤਾਂ ਹਰ ਕੋਈ ਮੈਨੂੰ ਟ੍ਰੋਲ ਕਰਦਾ ਹੈ। ਹੁਣ ਮੈਂ ਚਾਹੁੰਦੀ ਹਾਂ ਕਿ ਗੋਵਿੰਦਾ ਦੇ ਪ੍ਰਸ਼ੰਸਕ ਅਤੇ ਮੀਡੀਆ ਇਸ ਦਾ ਜਵਾਬ ਦੇਵੇ। ਮੈਨੂੰ ਨਾ ਪੁੱਛੋ, ਮੈਨੂੰ ਕੋਈ ਦਿਲਚਸਪੀ ਨਹੀਂ ਹੈ।”

 

 

 

 

 

 

 

 

 

#Govinda #SunitaAhuja #KomalRani #BollywoodNews #GovindaSunita #CelebrityDramaGovinda’s wife Sunita Ahuja has strongly criticised the actor after he was repeatedly spotted in public with debutante actress Komal Rani Swarnkar (also referred to as Komal Rani Swarnakar), his co-star in the upcoming film Roopa.Speaking to paparazzi in Mumbai on Friday (14 August 2026), Sunita questioned the nature of their appearances and said:“Beti ki umar ki ladki ko le kar ghoom raha hai, thoda sharam toh aana chahiye isko. Kuch standard toh hona chahiye.”

 

 

 

 

 

 

 

 

(He’s going around with a girl young enough to be his daughter… he ought to feel at least a little ashamed. There should be some standards.)She also took a dig at Komal’s appearance, calling Govinda a “sugar daddy” and remarking that if the “sugar daddy” is so rich, the girl should at least wear decent clothes, while contrasting it with their own style. Sunita further questioned the timing of the “promotions,” noting that a film needs to be made first.

 

Check Also

Breaking ਮਸ਼ਹੂਰ ਡਾਇਰੈਕਟਰ ਜਿਨਸੀ ਸ਼ੋਸ਼ਣ ਦੇ ਮਾਮਲੇ ”ਚ ਗ੍ਰਿਫ਼ਤਾਰ, 33 ਸਾਲ ਦੀ ਅਦਾਕਾਰਾ ਨੇ ਲਗਾਏ ਗੰਭੀਰ ਦੋਸ਼

Breaking ਮਸ਼ਹੂਰ ਡਾਇਰੈਕਟਰ ਜਿਨਸੀ ਸ਼ੋਸ਼ਣ ਦੇ ਮਾਮਲੇ ”ਚ ਗ੍ਰਿਫ਼ਤਾਰ, 33 ਸਾਲ ਦੀ ਅਦਾਕਾਰਾ ਨੇ ਲਗਾਏ …