Breaking News

CM ਦੇ ‘ਮਾਸਕ’ ਵਾਲੇ ਦਾਅਵੇ ਨੂੰ ਕੈਨੇਡਾ ਦੀ ਲੈਬ ਤੋਂ ਚੁਣੌਤੀ; ਜਗਮਨ ਸਮਰਾ ਨੇ ਸਾਂਝੀ ਕੀਤੀ ਫੋਰੈਂਸਿਕ ਲੈਬ ਦੀ ਚਿੱਠੀ

CM ਦੇ ‘ਮਾਸਕ’ ਵਾਲੇ ਦਾਅਵੇ ਨੂੰ ਕੈਨੇਡਾ ਦੀ ਲੈਬ ਤੋਂ ਚੁਣੌਤੀ; ਜਗਮਨ ਸਮਰਾ ਨੇ ਸਾਂਝੀ ਕੀਤੀ ਫੋਰੈਂਸਿਕ ਲੈਬ ਦੀ ਚਿੱਠੀ

Jagman Samra Challenge: ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੇ ਕਥਿਤ ਵਿਵਾਦਤ ਵੀਡੀਓ ਮਾਮਲੇ ਵਿੱਚ ਕੈਨੇਡਾ ਵਸਦੇ ਜਗਮਨਦੀਪ ਸਮਰਾ ਨੇ ਮੁੱਖ ਮੰਤਰੀ ਦੇ ਉਸ ਦਾਅਵੇ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਵੀਡੀਓ ਇੱਕ ‘ਹਾਈਪਰ-ਰੀਅਲਿਸਟਿਕ ਫੇਸ ਮਾਸਕ’ ਦੀ ਮੱਦਦ ਨਾਲ ਤਿਆਰ ਕੀਤੀ ਗਈ ਸੀ।

ਸਮਰਾ ਨੇ ਅੱਜ ਆਪਣੇ ਫੇਸਬੁੱਕ ਪੇਜ ’ਤੇ ਕੈਨੇਡਾ ਦੀ ਮਸ਼ਹੂਰ ਡਿਜੀਟਲ ਫੋਰੈਂਸਿਕ ਸੰਸਥਾ ‘ਡੋਕੂਫਰਾਡ ਕੈਨੇਡਾ’ (Docufraud Canada) ਦੇ ਲੈਟਰਹੈੱਡ ’ਤੇ ਜਾਰੀ ਇੱਕ ਅਧਿਕਾਰਤ ਪੱਤਰ ਸਾਂਝਾ ਕਰਦਿਆਂ ਲਿਖਿਆ ਕਿ -“ਲਓ ਪੰਜਾਬ ਸਰਕਾਰ ਕਰੇ ਚੈਲੇਂਜ ਅਹ ਲੈਬ ਨੂੰ।”

ਸਮਰਾ ਨੇ ਸਾਂਝੀ ਕੀਤੀ ਰਿਪੋਰਟ
ਸਮਰਾ ਵੱਲੋਂ ਸਾਂਝੇ ਕੀਤੇ ਗਏ ਅਤੇ 15 ਜਨਵਰੀ 2026 ਨੂੰ ਜਾਰੀ ਇਸ ਪੱਤਰ (ਫਾਈਲ ਰੈਫਰੈਂਸ ਨੰਬਰ 2640) ਮੁਤਾਬਕ, ਸੰਸਥਾ ਦੇ ਮੁਖੀ ਡਵੇਨ ਵਿਲੀਅਮ ਸਟ੍ਰੋਸਨ (Dwayne Wm. Strocen) ਨੇ ਸਪੱਸ਼ਟ ਕੀਤਾ ਹੈ ਕਿ ਤਿੰਨਾਂ ਵਿਵਾਦਤ ਵੀਡੀਓਜ਼ ਦੀ ਉੱਨਤ ਤਕਨੀਕੀ ਜਾਂਚ ਦੌਰਾਨ ਕਿਸੇ ਵੀ ਕਿਸਮ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ (AI), ਫੇਸ ਸਵੈਪ, ਵੀਡੀਓ ਸਿੰਥੇਸਿਸ ਟੂਲਜ਼ ਜਾਂ ਕਿਸੇ ਹੋਰ ਡਿਜੀਟਲ ਛੇੜਛਾੜ ਦੇ ਸਬੂਤ ਨਹੀਂ ਮਿਲੇ ਹਨ।

ਰਿਪੋਰਟ ਮੁਤਾਬਕ ਇਹ ਵੀਡੀਓਜ਼ ਅਸਲ ਕੈਮਰਾ ਸੈਂਸਰ ਆਉਟਪੁੱਟ ਹਨ। ਹਾਲਾਂਕਿ, ਪੱਤਰ ਵਿੱਚ ਇਹ ਵੀ ਸਾਫ਼ ਲਿਖਿਆ ਗਿਆ ਹੈ ਕਿ ਇਹ ਸਿਰਫ਼ ਇੱਕ ਅਧਿਕਾਰਤ ਸੰਚਾਰ ਦਾ ਰਿਕਾਰਡ (Record of Communication) ਹੈ, ਨਾ ਕਿ ਅਦਾਲਤੀ ਕਾਰਵਾਈ ਲਈ ਕੋਈ ਅਧਿਕਾਰਤ ਨੋਟਰਾਈਜ਼ਡ ਫੋਰੈਂਸਿਕ ਰਿਪੋਰਟ।

Check Also

Yuvraj Singh Manchanda – ਯੁਵਰਾਜ ਸਿੰਘ ਦਾ ਗੋ*ਲੀਆਂ ਮਾਰ ਕੇ ਕਤ*ਲ…ਪੁਲਿਸ ‘ਤੇ ਉੱਠੇ 6 ਵੱਡੇ ਸਵਾਲ !

Yuvraj Singh Manchanda was a 31-year-old Human Resources professional working at Adani Realty and living …