Newlywed Indian couple’s helicopter crashes in Georgia
NEW: A Delta Air Lines regional pilot has been killed on his wedding day after the helicopter taking him and his wife to their honeymoon crashed in bad weather.
Dave Fiji, 25, was tragically killed on his wedding day after the Robinson R66 carrying the groom and his wife, Jesni, crashed in the woods near Dawsonville, Georgia.
Endeavour Air, a subsidiary of Delta Air Lines, said in a statement: ‘The loss of a colleague and friend is deeply felt, and we know this news may be especially difficult for those who knew and worked alongside him.’
According to the airline, First Officer Fiji had joined Endeavour in March 2025.
The National Transportation Safety Board has launched an investigation into the crash. The helicopter belonged to Prestige Helicopters, which operates out of Peachtree-DeKalb airport.
ਭਿਆਨਕ ਹਾਦਸੇ ’ਚ ਲਾੜੇ ਦੀ ਮੌਤ, ਲਾੜੀ ਗੰਭੀਰ ਜ਼ਖ਼ਮੀ
ਜੌਰਜ਼ੀਆ ’ਚ ਨਵੇਂ ਵਿਆਹੇ ਭਾਰਤੀ ਜੋੜੇ ਦਾ ਹੈਲੀਕਾਪਟਰ ਹੋਇਆ ਕ੍ਰੈਸ਼
ਜਾਰਜ਼ੀਆ/ਸ਼ਾਹ : ਅਮਰੀਕਾ ਦੇ ਜਾਰਜ਼ੀਆ ਵਿਚ ਵਿਆਹ ਦੇ ਕੁੱਝ ਹੀ ਘੰਟਿਆਂ ਬਾਅਦ ਹੈਲੀਕਾਪਟਰਜ ਹਾਦਸੇ ਵਿਚ ਭਾਰਤੀ ਮੂਲ ਦੇ ਇਕ ਨੌਜਵਾਨ ਦੀ ਮੌਤ ਹੋ ਗਈ। 26 ਸਾਲਾ ਡੇਵ ਫਿਜੀ ਡੈਲਟਾ ਏਅਰ ਲਾਈਨਜ਼ ਦੇ ਪਾਇਲਟ ਸਨ, ਜਿਨ੍ਹਾਂ ਦਾ ਪਰਿਵਾਰ ਮੂਲ ਤੌਰ ’ਤੇ ਕੇਰਲਾ ਦਾ ਰਹਿਣ ਵਾਲਾ ਏ।
💔 Indian-origin Delta pilot dies in Georgia helicopter crash 😢🚁
26-year-old Dave Fiji was heading for honeymoon just hours after wedding. His wife survived and is hospitalized.#USA #HelicopterCrash #Breaking pic.twitter.com/hhFoOXa8XN
— Punjab Pulse (@punjabpulse_) June 1, 2026
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡੇਵ ਅਪਣੀ ਲਾੜੀ ਦੇ ਨਾਲ ਹਨੀਮੂਨ ’ਤੇ ਜਾ ਰਹੇ ਸੀ ਪਰ ਮੰਜ਼ਿਲ ’ਤੇ ਪਹੁੰਚਣ ਤੋਂ ਪਹਿਲਾਂ ਹੀ ਰਾਬਿਨਸਨ ਆਰ66 ਹੈਲੀਕਾਪਟਰ ਵਿਆਹ ਵਾਲੀ ਥਾਂ ਡਾਸਨਵਿਲੇ ਦੇ ਕੋਲ ਹੀ ਕ੍ਰੈਸ਼ ਹੋ ਗਿਆ। ਹਾਦਸੇ ਦੌਰਾਨ ਲਾੜੀ ਜੇਸਨੀ ਦੀ ਜਾਨ ਬਚ ਗਈ ਜੋ ਪੇਸ਼ੇ ਤੋਂ ਇਕ ਨਰਸ ਐ ਅਤੇ ਉਸ ਦਾ ਅਟਲਾਂਟਾ ਦੇ ਹਸਪਤਾਲ ਵਿਚ ਇਲਾਜ ਚੱਲ ਰਿਹੈ। ਡੇਵ ਦੇ ਪਿਤਾ ਜਾਰਜ਼ ਫਿਜ਼ੀ ਨੇ ਦੱਸਿਆ :
तेव्हा डेवचं डोकं तिच्या मांडीवर होतं, त्याच्या शरीरावर.. हनीमूनसाठी दोघे निघाले पण.. लग्नानंतर काही तासात सगळ्या कुटुंबाला शॉकhttps://t.co/hHMLoelLxd pic.twitter.com/mEpRkcpmag
— TV9 Marathi (@TV9Marathi) June 1, 2026
ਮ੍ਰਿਤਕ ਡੇਵ ਫਿਜ਼ੀ ਦੇ ਪਿਤਾ ਨੇ ਕੀ ਆਖਿਆ?
‘‘ਮੇਰੇ ਬੇਟਾ ਬਹੁਤ ਖ਼ੁਸ਼ ਸੀ। ਉਸ ਨੇ ਸ਼ੁੱਕਰਵਾਰ ਨੂੰ ਜੇਸਨੀ ਦੇ ਨਾਲ ਵਿਆਹ ਕੀਤਾ ਸੀ, ਜਿਸ ਨਾਲ ਉਸ ਦੀ ਮੁਲਾਕਾਤ 10 ਸਾਲ ਪਹਿਲਾਂ ਨਿਊ ਟੈਸਟਾਮੈਂਟ ਚਰਚ ਵਿਚ ਹੋਈ ਸੀ। ਹਾਦਸੇ ਮਗਰੋਂ ਅਧਿਕਾਰੀਆਂ ਨੂੰ ਹੈਲੀਕਾਪਟਰ ਦਾ ਪਤਾ ਲਗਾਉਣ ’ਚ ਥੋੜ੍ਹਾ ਸਮਾਂ ਲੱਗ ਗਿਆ। ਇਸ ਦੌਰਾਨ ਜੇਸਨੀ ਨੂੰ ਵੀ ਕੁੱਝ ਸੱਟਾਂ ਵੱਜੀਆਂ ਜੋ ਕਰੀਬ 6 ਘੰਟੇ ਤੱਕ ਹੈਲੀਕਾਪਟਰ ਦੇ ਮਲਬੇ ਵਿਚ ਫਸੀ ਰਹੀ।
NEW: A Delta Air Lines regional pilot has been killed on his wedding day after the helicopter taking him and his wife to their honeymoon crashed in bad weather.
Dave Fiji, 25, was tragically killed on his wedding day after the Robinson R66 carrying the groom and his wife, Jesni,… pic.twitter.com/vzlLk5P4Vi
— Breaking Aviation News & Videos (@aviationbrk) June 1, 2026
ਉਸ ਨੇ ਦੱਸਿਆ ਕਿ ਜਦੋਂ ਉਹ ਹੋਸ਼ ਵਿਚ ਆਈ ਤਾਂ ਉਸ ਨੇ ਦੇਖਿਆ ਕਿ ਡੇਵ ਉਸ ਦੀ ਗੋਦ ਵਿਚ ਸਿਰ ਰੱਖ ਕੇ ਲੇਟਿਆ ਹੋਇਆ ਏ। ਡੇਵ ਦੇ ਸਰੀਰ ’ਤੇ ਖ਼ੂਨ ਹੀ ਖੂਨ ਲੱਗਿਆ ਹੋਇਆ ਸੀ, ਉਸ ਦਾ ਸਰੀਰ ਪੂਰੀ ਤਰ੍ਹਾਂ ਠੰਡਾ ਪੈ ਚੁੱਕਿਆ ਸੀ। ਉਹ ਇਕ ਨਰਸ ਐ, ਉਹ ਸਮਝ ਗਈ ਕਿ ਡੇਵ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ। ਉਹ ਪੂਰੀ ਤਰ੍ਹਾਂ ਟੁੱਟ ਚੁੱਕੀ ਐ ਅਤੇ ਹੌਲੀ-ਹੌਲੀ ਠੀਕ ਹੋ ਰਹੀ ਐ।’’
ਇਕ ਜਾਣਕਾਰੀ ਅਨੁਸਾਰ ਡੈਲਟਾ ਏਅਰਲਾਈਨਜ਼ ਵਿਚ ਫਸਟ ਅਫ਼ਸਰ ਦੇ ਅਹੁਦੇ ’ਤੇ ਤਾਇਨਾਤ ਡੇਵ ਨੂੰ ਉਡਾਨ ਭਰਨ ਤੋਂ ਪਹਿਲਾਂ ਮੌਸਮ ਨੂੰ ਲੈ ਕੇ ਕੁੱਝ ਚਿੰਤਾਵਾਂ ਸਨ,, ਪਰ ਡੇਵ ਇਕ ਪਾਇਲਟ ਸੀ, ਇਸ ਕਰਕੇ ਉਸ ਨੇ ਪਾਇਲਟ ਨੂੰ ਆਖਿਆ ਕਿ ਵਿਜ਼ੀਬਿਲਟੀ ਬਿਲਕੁਲ ਨਹੀਂ ਐ ਅਤੇ ਜਦੋਂ ਵਿਜ਼ੀਬਿਲਟੀ ਇਸ ਤਰ੍ਹਾਂ ਬਿਲਕੁਲ ਨਾ ਹੋਵੇ ਤਾਂ ਅਸੀਂ ਕਦੇ ਉੁਡਾਨ ਨਹੀਂ ਭਰਦੇ,, ਪਰ ਰਾਬਿਨਸਨ ਆਰ66 ਦੇ ਪਾਇਲਟ ਨੇ ਕਥਿਤ ਤੌਰ ’ਤੇ ਜ਼ਿਆਦਾ ਉਚਾਈ ’ਤੇ ਉਡਾਨ ਭਰਨ ਦੀ ਗੱਲ ਆਖਦਿਆਂ ਹੈਲੀਕਾਪਟਰ ਦੀ ਉਡਾਨ ਭਰ ਲਈ।
ਦੱਸ ਦਈਏ ਕਿ ਡਾਸਨਵਿਲੇ ਵਿਚ ‘ਦਿ ਰੇਵੀਅਰ’ ਵਿਖੇ ਹੋਏ ਵਿਆਹ ਵਿਚ ਲਗਭਗ 400 ਮਹਿਮਾਨ ਸ਼ਾਮਲ ਹੋਏ ਸੀ। ਵਿਆਹ ਦੀ ਰਿਸੈਪਸ਼ਨ ਤੋਂ ਬਾਅਦ ਨਵਾਂ ਵਿਆਹਿਆ ਜੋੜਾ ਹੈਲੀਕਾਪਟਰ ’ਚ ਸਵਾਰ ਹੋ ਕੇ ਡੈਕਾਲਬ ਪੀਚਟ੍ਰੀ ਹਵਾਈ ਅੱਡੇ ਲਈ ਰਵਾਨਾ ਹੋਇਆ ਜੋ ਜੌਰਜ਼ੀਆ ਦਾ ਦੂਜਾ ਸਭ ਤੋਂ ਰੁਝੇਵਿਆਂ ਭਰਿਆ ਹਵਾਈ ਅੱਡਾ ਹੈ। ਇਹ ਉਡਾਨ ਇਸ ਜੋੜੇ ਲਈ ਇਕ ਵਿਸ਼ੇਸ਼ ਵਿਦਾਈ ਸੀ ਪਰ ਇਸ ਤੋਂ ਪਹਿਲਾਂ ਕਿ ਉਹ ਅਟਲਾਂਟਾ ਸ਼ਹਿਰ ਦੇ ਇਕ ਹੋਟਲ ਵਿਚ ਠਹਿਰਨ ਲਈ ਪਹੁੰਚਦੇ, ਇਸ ਤੋਂ ਪਹਿਲਾਂ ਹੀ ਜੰਗਲੀ ਇਲਾਕੇ ਵਿਚ ਉਨ੍ਹਾਂ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਹਾਦਸੇ ਵਿਚ ਲਾੜੇ ਡੇਵ ਸਮੇਤ ਹੈਲੀਕਾਪਟਰ ਦੇ ਪਾਇਲਟ ਦੀ ਵੀ ਮੌਤ ਹੋ ਗਈ। ਇਸ ਭਿਆਨਕ ਹਾਦਸੇ ਨੇ ਵਿਆਹ ਦੀਆਂ ਖ਼ੁਸ਼ੀਆਂ ਨੂੰ ਗ਼ਮੀਆਂ ਵਿਚ ਬਦਲ ਕੇ ਰੱਖ ਦਿੱਤਾ, ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਐ।