Breaking News

UK ਬਰਤਾਨੀਆ: ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਸਿੱਖ ਨੂੰ ਉਮਰ ਕੈਦ

UK ਬਰਤਾਨੀਆ: ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਸਿੱਖ ਨੂੰ ਉਮਰ ਕੈਦ

ਵਿਕਰਮ ਸਿੰਘ ਦਿਗਵਾ ਨੇ ਹੈਨਰੀ ਨੋਵਾਕ ‘ਤੇ ਕਥਿਤ ਤੌਰ ’ਤੇ ਕ੍ਰਿਪਾਨ ਨਾਲ ਕੀਤਾ ਸੀ ਹਮਲਾ

 

 

ਲੰਡਨ: ਇੱਕ ਯੂਨੀਵਰਸਿਟੀ ਦੇ ਵਿਦਿਆਰਥੀ ‘ਤੇ ਨਸਲਵਾਦ ਦਾ ਦੋਸ਼ ਲਗਾ ਕੇ ਉਸ ਦਾ ਕਤਲ ਕਰਨ ਵਾਲੇ ਇੱਕ ਸਿੱਖ ਵਿਕਰਮ ਸਿੰਘ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਿਸ ਵਿੱਚ ਉਸ ਨੂੰ ਘੱਟੋ-ਘੱਟ 21 ਸਾਲ ਜੇਲ੍ਹ ਵਿੱਚ ਕੱਟਣੇ ਪੈਣਗੇ।

 

 

ਹੈਨਰੀ ਨੋਵਾਕ ਦੀ ਮੌਤ ਤੋਂ ਕੁਝ ਮਿੰਟ ਪਹਿਲਾਂ ਪੁਲਿਸ ਨੇ ਉਸ ਨੂੰ ਹੱਥਕੜੀ ਲਗਾ ਦਿੱਤੀ ਸੀ, ਕਿਉਂਕਿ 23 ਸਾਲ ਦੇ ਵਿਕਰਮ ਸਿੰਘ ਦਿਗਵਾ ਨੇ ਝੂਠ ਬੋਲਿਆ ਸੀ ਅਤੇ ਦਾਅਵਾ ਕੀਤਾ ਸੀ ਕਿ ਹੈਨਰੀ ਨੇ ਉਸ ਨੂੰ ਨਸਲੀ ਗਾਲ੍ਹ ਕੱਢੀ ਸੀ ਅਤੇ ਉਸ ਦੀ ਪੱਗ ਲਾਹ ਦਿੱਤੀ ਸੀ।

 

 

 

ਪਿਛਲੇ ਹਫ਼ਤੇ ਸਾਊਥੈਂਪਟਨ ਕਰਾਊਨ ਕੋਰਟ ਵਿੱਚ ਦੋ ਹਫ਼ਤੇ ਚੱਲੇ ਮੁਕੱਦਮੇ ਤੋਂ ਬਾਅਦ ਦਿਗਵਾ ਨੂੰ ਕਤਲ ਦਾ ਦੋਸ਼ੀ ਪਾਇਆ ਗਿਆ ਸੀ। ਹੈਨਰੀ, ਜਿਸ ’ਤੇ 8 ਇੰਚ ਦੀ ਕਿਰਪਾਨ ਨਾਲ ਚਾਰ ਵਾਰ ਕੀਤੇ ਗਏ ਸਨ, ਨੂੰ ਪੁਲਿਸ ਅੱਗੇ ਇਹ ਮਿੰਨਤਾਂ ਕਰਨ ਦੇ ਬਾਵਜੂਦ ਗ੍ਰਿਫਤਾਰ ਕਰ ਲਿਆ ਗਿਆ ਸੀ ਕਿ ਉਸ ਕੋਲੋਂ ਸਾਹ ਨਹੀਂ ਲਿਆ ਜਾ ਰਿਹਾ।

 

 

ਉਧਰ ਬਰਤਾਨੀਆ ਵਿੱਚ ਇਸ ਵਾਰਦਾਤ ਨੂੰ ਲੈ ਕੇ ਸਿਆਸੀ ਤੂਫ਼ਾਨ ਖੜ੍ਹਾ ਹੋ ਗਿਆ ਹੈ। ਕਈ ਸਿਆਸੀ ਧਿਰਾਂ ਵੱਲੋਂ ਸਿੱਖਾਂ ਦੀ ਕਿਰਪਾਨ ’ਤੇ ਪਾਬੰਦੀ ਦੀਆਂ ਆਵਾਜ਼ਾਂ ਉਠ ਰਹੀਆਂ ਹਨ। ਸਿੱਖਾਂ ਨੇ ਇਸ ਨੂੰ ਆਪਣੀ ਧਾਰਮਿਕ ਆਜ਼ਾਦੀ ’ਤੇ ਹਮਲਾ ਕਰਾਰ ਦਿੱਤਾ ਹੈ। ਇਹ ਮਾਮਲਾ ਅਗਲੇ ਦਿਨਾਂ ਵਿੱਚ ਬਰਤਾਨੀਆ ਦੀ ਸਿਆਸਤ ਅਤੇ ਸਮਾਜਿਕ ਤਾਨੇਬਾਨੇ ’ਤੇ ਗਹਿਰਾ ਪ੍ਰਭਾਵ ਪਾ ਸਕਦਾ ਹੈ।

 

Check Also

12 Afghan Sikh Migrants – ਡੋਂਕੀ ਲਾ ਕੇ UK ਪਹੁੰਚੇ ਫੜੇ ਗਏ 12 ਅਫਗਾਨ ਸਿੱਖ ! ਅਫ਼ਗਾਨਿਸਤਾਨ ਤੋਂ ਟਰੱਕ ਰਾਹੀਂ ਗਿਆ ਸੀ ਪਰਿਵਾਰ

**12 Afghan Sikh Migrants Found Hidden in Truck During UK Human Trafficking Investigation** London: British …