Breaking News

Punjab ਪੰਜਾਬ ‘ਚ ਵੱਡੀ ਵਾਰਦਾਤ, ਸਾਬਕਾ ਸਰਪੰਚ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ; ਹਮਲਾਵਰਾਂ ਨੇ ਪਿੱਛਾ ਕੀਤਾ: ਫਿਰ…

Punjab News: ਪੰਜਾਬ ‘ਚ ਵੱਡੀ ਵਾਰਦਾਤ, ਸਾਬਕਾ ਸਰਪੰਚ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ; ਹਮਲਾਵਰਾਂ ਨੇ ਪਿੱਛਾ ਕੀਤਾ: ਫਿਰ…

Patiala News: ਪੰਜਾਬ ਵਿੱਚ ਵਾਰਦਾਤਾਂ ਦਾ ਸਿਲਸਿਲਾ ਜਾਰੀ ਹੈ। ਆਏ ਦਿਨ ਗੋਲੀਬਾਰੀ ਅਤੇ ਹੋਰ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਵਿਚਾਲੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਲੋਕਾਂ ਵਿਚਾਲੇ ਦਹਿਸ਼ਤ ਫੈਲਾ ਦਿੱਤੀ ਹੈ।

ਦੱਸ ਦੇਈਏ ਕਿ ਪਟਿਆਲਾ ‘ਚ ਦਿਨ-ਦਿਹਾੜੇ ਸਾਬਕਾ ਸਰਪੰਚ ‘ਤੇ ਫਿਲਮੀ ਸਟਾਈਲ ਨਾਲ ਜਾਨਲੇਵਾ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸਾਬਕਾ ਸਰਪੰਚ ਕਰਮਜੀਤ ਸਿੰਘ ਅਦਾਲਤ ‘ਚ ਪੇਸ਼ੀ ਤੋਂ ਬਾਅਦ ਵਾਪਸ ਪਰਤ ਰਿਹਾ ਸੀ।

ਇਸ ਦੌਰਾਨ ਜਦੋਂ ਉਹ ਪਟਿਆਲਾ ਨੇੜੇ ਪੁੱਜਿਆ ਤਾਂ ਉਸ ‘ਤੇ ਕੁੱਝ ਹਥਿਆਰਬੰਦ ਲੋਕਾਂ ਵਲੋਂ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਨੇ ਸਾਬਕਾ ਸਰਪੰਚ ਦੀ ਗੱਡੀ ਅੱਗੇ ਐਕਟਿਵਾ ਅਤੇ ਹਰਿਆਣਾ ਨੰਬਰ ਦੀ ਗੱਡੀ ਖੜ੍ਹੀ ਕਰ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਇਸ ਦੌਰਾਨ ਜਦੋਂ ਸਾਬਕਾ ਸਰਪੰਚ ਨੇ ਗੱਡੀ ‘ਚੋਂ ਨਿਕਲ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸਿਰ ਅਤੇ ਪੈਰਾਂ ‘ਤੇ ਸੱਟਾਂ ਮਾਰੀਆਂ।

ਹਮਲੇ ਦੌਰਾਨ ਸਾਬਕਾ ਸਰਪੰਚ ਦੀ ਇਕ ਲੱਤ ਟੁੱਟੀ ਗਈ, ਜਦੋਂ ਕਿ ਸਿਰ ‘ਤੇ ਕਈ ਇੰਚ ਲੰਬਾ ਅਤੇ ਕਾਫੀ ਡੂੰਘਾ ਜ਼ਖਮ ਹੋ ਗਿਆ। ਘਟਨਾ ਦੌਰਾਨ ਜਦੋਂ ਆਸ-ਪਾਸ ਦੇ ਲੋਕ ਇਕੱਠੇ ਹੋਏ ਤਾਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।

ਲੋਕਾਂ ਨੇ ਤੁਰੰਤ ਕਰਮਜੀਤ ਸਿੰਘ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਕਰਮਜੀਤ ਸਿੰਘ ਬਰਸਟ ਨੇ ਦੱਸਿਆ ਕਿ ਉਸ ਦਾ ਕੁੱਝ ਲੋਕਾਂ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਹੈ। ਇਸੇ ਝਗੜੇ ਕਾਰਨ ਪਹਿਲਾਂ ਵੀ ਉਸ ‘ਤੇ ਹਮਲਾ ਕੀਤਾ ਗਿਆ ਸੀ, ਜਿਸ ਦੀ ਸੀ. ਸੀ. ਟੀ. ਵੀ. ਫੁਟੇਜ ਨੂੰ ਪੁਲਸ ਨੂੰ ਦਿੱਤੀ ਜਾ ਚੁੱਕੀ ਹੈ।

ਇਸ ਤੋਂ ਇਲਾਵਾ ਸਬੰਧਿਤ ਵਿਅਕਤੀਆਂ ਬਾਰੇ ਪੁਲਸ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾ ਚੁੱਕਾ ਹੈ। ਫਿਲਹਾਲ ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

Check Also

Breaking News Punjab ਤਰਨਤਾਰਨ : ਕਬੂਤਰਬਾਜ਼ੀ ਮੁਕਾਬਲੇ ‘ਚ ਆਏ ਨੌਜਵਾਨ ਦਾ ….

Breaking News Punjab ਤਰਨਤਾਰਨ : ਕਬੂਤਰਬਾਜ਼ੀ ਮੁਕਾਬਲੇ ‘ਚ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, …