14 ਸਾਲ ਦੀ #ਨਬਾਲਗ #ਭੈਣ ਨਾਲ ਹੀ ਕਰਵਾ ਰਹੇ ਸੀ #ਅਪਾਹਜ #ਭਰਾ ਦਾ #ਵਿਆਹ
ਪੁਲਿਸ ਨੇ ਮੰਡਪ ‘ਚੋਂ ਹੀ ਚੁੱਕ ਲਏ ਲਾੜਾ ਤੇ ਲਾੜੀ
ਨਾਬਾਲਿਗ ਕੁੜੀ ਨੂੰ ਬਚਾਉਣ ਪਹੁੰਚੀ NGO, ਦੇਖੋ ਕਿਵੇਂ ਟੁੱਟ ਕੇ ਪੈ ਗਏ ਮੁੰਡੇ ਵਾਲੇ !
ਪੁਲਿਸ ਨੇ ਮੰਡਪ ‘ਚੋਂ ਹੀ ਚੁੱਕ ਲਏ ਲਾੜਾ ਤੇ ਲਾੜੀ
ਮਾਮਲਾ ਕੁੱਝ ਇਸ ਤਰ੍ਹਾਂ ਹੈ ਕਿ ਸ਼ਹਿਰ ਦੇ ਮੋਹਕਮਪੁਰਾ ਮੁਹੱਲੇ ਵਿੱਚ ਇੱਕ ਅਪਾਹਜ਼ ਮੁੰਡੇ ਦਾ ਨਾਬਾਲਗ ਕੁੜੀ ਨਾਲ ਬਾਲ ਵਿਆਹ ਕੀਤਾ ਜਾ ਰਿਹਾ ਸੀ, ਜਿਸ ਬਾਰੇ ਜਿਵੇਂ ਹੀ ਸ਼ਹਿਰ ਦੇ ਇੱਕ ਐਨਜੀਓ ਨੂੰ ਪਤਾ ਲੱਗਿਆ ਤਾਂ ਉਸ ਨੇ ਪੁਲਿਸ ਨੂੰ ਨਾਲ ਲਿਜਾ ਕੇ ਇਸ ਬਾਲ ਵਿਆਹ ਨੂੰ ਰੋਕਿਆ।
ਅੰਮ੍ਰਿਤਸਰ ‘ਚ ਵਿਆਹ ਦਾ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪੁਲਿਸ ਮੰਡਪ ਵਿਚੋਂ ਹੀ ਲਾੜਾ ਤੇ ਲਾੜੀ ਨੂੰ ਚੁੱਕ ਕੇ ਥਾਣੇ ਲੈ ਗਈ। ਮਾਮਲਾ ਕੁੱਝ ਇਸ ਤਰ੍ਹਾਂ ਹੈ ਕਿ ਸ਼ਹਿਰ ਦੇ ਮੋਹਕਮਪੁਰਾ ਮੁਹੱਲੇ ਵਿੱਚ ਇੱਕ ਅਪਾਹਜ਼ ਮੁੰਡੇ ਦਾ ਨਾਬਾਲਗ ਕੁੜੀ ਨਾਲ ਬਾਲ ਵਿਆਹ ਕੀਤਾ ਜਾ ਰਿਹਾ ਸੀ, ਜਿਸ ਬਾਰੇ ਜਿਵੇਂ ਹੀ ਸ਼ਹਿਰ ਦੇ ਇੱਕ ਐਨਜੀਓ ਨੂੰ ਪਤਾ ਲੱਗਿਆ ਤਾਂ ਉਸ ਨੇ ਪੁਲਿਸ ਨੂੰ ਨਾਲ ਲਿਜਾ ਕੇ ਇਸ ਬਾਲ ਵਿਆਹ ਨੂੰ ਰੋਕਿਆ।
ਕੁੜੀ ਤੇ ਮੁੰਡਾ ਦੋਵੇਂ ਰਿਸ਼ਤੇ ਵਿੱਚ ਹਨ ਭੈਣ-ਭਰਾ
ਜਾਣਕਾਰੀ ਅਨੁਸਾਰ ਜਿਸ ਕੁੜੀ ਦਾ ਕੀਤਾ ਜਾ ਰਿਹਾ ਸੀ, ਇੱਕ ਤਾਂ ਉਹ ਨਾਬਾਲਗ ਹੈ ਅਤੇ ਦੂਜਾ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਅਪਾਹਜ ਮੁੰਡੇ ਨਾਲ ਕੁੜੀ ਦਾ ਵਿਆਹ ਹੋ ਰਿਹਾ ਸੀ, ਉਹ ਰਿਸ਼ਤੇਦਾਰੀ ਵਿੱਚ ਉਸਦੀ ਭੂਆ ਦਾ ਮੁੰਡਾ ਹੈ। ਇਸ ਤਰ੍ਹਾਂ ਦੋਵੇਂ ਭੈਣ-ਭਰਾ ਦਾ ਵਿਆਹ ਕਰਵਾਇਆ ਜਾ ਰਿਹਾ ਸੀ।
ਭੂਆ ਧੱਕੇ ਨਾਲ ਕਰ ਰਹੀ ਸੀ 14 ਸਾਲਾ ਕੁੜੀ ਦਾ ਆਪਣੇ ਮੁੰਡੇ ਨਾਲ ਵਿਆਹ
ਵਿਆਹ ਲਈ ਡੋਲੀ ਵਾਲੀ ਗੱਡੀ ਪੂਰੀ ਤਰ੍ਹਾਂ ਫੁੱਲਾਂ ਨਾਲ ਤਿਆਰ ਸੀ ਅਤੇ ਟੈਂਟ ਵੀ ਲੱਗਿਆ ਹੋਇਆ ਸੀ। ਪਰ ਵਿਆਹ ਬਾਰੇ ਜਿਵੇਂ ਹੀ ਬਾਲ ਵਿਕਾਸ ਵਿਭਾਗ ਤੇ ਚਾਈਲਡ ਵੂਮੈਨ ਵੈਲਫੇਅਰ ਸੁਸਾਇਟੀ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਮੌਕੇ ‘ਤੇ ਜਾ ਕੇ ਵਿਆਹ ਰੁਕਵਾਇਆ। ਅਧਿਕਾਰੀਆਂ ਨੇ ਦੱਸਿਆ ਕਿ 14 ਸਾਲਾ ਕੁੜੀ 10 ਮਹੀਨਿਆਂ ਤੋਂ ਆਪਣੀ ਭੂਆ ਕੋਲ ਰਹਿੰਦੀ ਸੀ ਅਤੇ ਕੁੜੀ ਦੀ ਭੂਆ ਹੀ ਆਪਣੇ 21 ਸਾਲ ਦੇ ਅਪਾਹਜ ਮੁੰਡੇ ਨਾਲ ਕੁੜੀ ਦਾ ਧੱਕੇ ਨਾਲ ਵਿਆਹ ਕਰਵਾ ਰਹੀ ਸੀ। ਪਰ ਉਨ੍ਹਾਂ ਨੇ ਮੌਕੇ ‘ਤੇ ਪੁਲਿਸ ਦੀ ਮਦਦ ਨਾਲ ਪਹੁੰਚ ਕੇ ਵਿਆਹ ਨੂੰ ਰੋਕਿਆ ਅਤੇ ਕੁੜੀ ਨਾਲ ਧੱਕਾ ਹੋਣ ਤੋਂ ਬਚਾਇਆ ਹੈ।
ਮੌਕੇ ‘ਤੇ ਪਹੁੰਚ ਕੇ ਜਦੋਂ ਅਧਿਕਾਰੀਆਂ ਨੇ ਵਿਆਹ ਰੋਕਿਆ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਇਸਦਾ ਵਿਰੋਧ ਵੀ ਕੀਤਾ ਗਿਆ। ਪਰ ਪੁਲਿਸ ਅਧਿਕਾਰੀ ਜਦੋਂ ਲਾੜਾ ਤੇ ਲਾੜੀ ਨੂੰ ਚੁੱਕ ਕੇ ਥਾਣੇ ਲੈ ਗਏ ਤਾਂ ਪਰਿਵਾਰਕ ਮੈਂਬਰ ਮਾਫੀ ਮੰਗਣ ਲੱਗ ਗਏ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਹ ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਇਹ ਵਿਆਹ ਕਰਵਾ ਰਹੇ ਸਨ, ਕਿਉਂਕਿ ਕੁੜੀ, ਅਪਾਹਜ ਮੁੰਡੇ ਦਾ ਚੰਗੀ ਤਰ੍ਹਾਂ ਧਿਆਨ ਰੱਖ ਰਹੀ ਸੀ ਅਤੇ ਕਈ ਮਹੀਨਿਆਂ ਤੋਂ ਇਥੇ ਭੂਆ ਕੋਲ ਰਹਿ ਰਹੀ ਸੀ। ਹਾਲਾਂਕਿ ਪੁਲਿਸ ਵੱਲੋਂ ਬਾਲ ਵਿਆਹ ਦਾ ਮਾਮਲਾ ਹੋਣ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਕਾਰਵਾਈ ਬਾਰੇ ਕਿਹਾ ਜਾ ਰਿਹਾ ਹੈ।