ਫਿਰੋਜ਼ਪੁਰ – ਕਲਯੁੱਗੀ ਪਿਓ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਨਾਬਾਲਗ ਧੀ ਨਾਲ ਕੀਤਾ ਜਬਰ-ਜ਼ਿਨਾਹ, ਇੰਝ ਖੁੱਲ੍ਹਿਆ ਭੇਤ
ਫਿਰੋਜ਼ਪੁਰ – ਆਪਣੀ ਹੀ ਕਰੀਬ 15 ਸਾਲ ਦੀ ਨਾਬਾਲਗ ਧੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਹੇਠ ਕਲਯੁੱਗੀ ਪਿਤਾ ਖ਼ਿਲਾਫ਼ ਥਾਣਾ ਮਖੂ ’ਚ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਖੂ ਦੀ ਸਬ-ਇੰਸਪੈਕਟਰ ਕੁਲਦੀਪ ਕੌਰ ਨੇ ਦੱਸਿਆ ਕਿ 15 ਸਾਲਾ ਕੁੜੀ ਦੇ ਪਿਤਾ ਨੇ 8 ਜੁਲਾਈ 2024 ਨੂੰ ਇਕ ਦਰਖ਼ਾਸਤ ਦਿੱਤੀ ਸੀ,
ਜਿਸ ਵਿਚ ਉਸ ਨੇ ਦੱਸਿਆ ਸੀ ਕਿ ਉਸ ਦੀ ਕੁੜੀ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਅਤੇ ਉਹ ਕਿਤੇ ਚਲੀ ਗਈ ਹੈ।
ਉਨ੍ਹਾ ਦੱਸਿਆ ਕਿ ਜਦੋਂ ਕੁੜੀ ਦਾ ਪਤਾ ਲਗਾਇਆ ਗਿਆ ਤਾਂ ਕੁੜੀ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਕਿ ਕਰੀਬ 4 ਮਹੀਨੇ ਪਹਿਲਾਂ
ਉਸ ਦੇ ਪਿਤਾ ਨੇ ਉਸ ਨਾਲ ਘਰ ’ਚ ਜਬਰ-ਜ਼ਿਨਾਹ ਕੀਤਾ ਸੀ ਅਤੇ ਉਸ ਦੀ ਮਾਂ ਦੀ ਵੀ ਮੌਤ ਹੋ ਗਈ ਸੀ,
ਜਿਸ ਕਾਰਨ ਉਹ ਘਰ ਛੱਡ ਕੇ ਚਲੀ ਗਈ ਸੀ ਅਤੇ ਹੁਣ ਉਹ ਘਰ ਵਾਪਸ ਨਹੀਂ ਆਉਣਾ ਚਾਹੁੰਦੀ। ਪੀੜਤ ਕੁੜੀ ਦੇ ਬਿਆਨਾਂ ਦੇ ਆਧਾਰ ’ਤੇ
ਪੁਲਸ ਵੱਲੋਂ ਦੋਸ਼ੀ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰਕੇ ਪੀੜਤ ਕੁੜੀ ਨੂੰ ਵਨ ਸਟਾਪ ਸੈਂਟਰ ਫਿਰੋਜ਼ਪੁਰ ਵਿੱਚ ਰੱਖਿਆ ਗਿਆ ਹੈ।