Breaking News

ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿਚ ਪੰਜਾਬ ਸਰਕਾਰ ਐਸਐਸਪੀ ਵਿਵੇਕਸ਼ੀਲ ਸੋਨੀ ਨੂੰ ਬਚਾ ਰਹੀ ਹੈ – ਬਿਕਰਮ ਮਜੀਠੀਆ

ਲਾਰੈਂਸ ਬਿਸ਼ਨੋਈ ਦੀ ਪੰਜਾਬ ਪੁਲਿਸ ਦੀ ਹਿਰਾਸਤ ਵਿੱਚੋਂ ਹੋਈ ਇੰਟਰਵਿਊ ਦੇ ਮਾਮਲੇ ਵਿੱਚ ਸੱਚਾਈ ਨੂੰ ਹੋਰ ਲੰਬਾ ਚਿਰ ਲੁਕਾਉਣ ਲਈ ਹੁਣ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਸਾਬਕਾ ਜੱਜ ਕੋਲੋਂ ਪੜਤਾਲ ਕਰਾਉਣ ਦੀ ਗੱਲ ਕੀਤੀ ਹੈ।

ਕੀ ਗੱਲ ਹੁਣ ਸਰਬ ਸਮਰੱਥ ਪੰਜਾਬ ਪੁਲਿਸ ਦੇ ਡੀਜੀਪੀ ਸਮੇਤ ਸਿਖਰਲੇ ਅਧਿਕਾਰੀ ਇਹ ਸੱਚ ਨਹੀਂ ਲੱਭ ਸਕਦੇ? ਵੈਸੇ ਤਾਂ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਹੈ।

ਬਿਕਰਮ ਸਿੰਘ ਮਜੀਠੀਆ ਦੀ ਇਹ ਗੱਲ ਬਿਲਕੁਲ ਠੀਕ ਹੈ ਕਿ ਪੰਜਾਬ ਸਰਕਾਰ ਉਸ ਵੇਲੇ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੂੰ ਬਚਾ ਰਹੀ ਹੈ। ਉਹ ਤਾਂ ਸੋਨੀ ‘ਤੇ ਹੋਰ ਗੰਭੀਰ ਦੋਸ਼ ਵੀ ਲਾ ਰਿਹਾ ਹੈ ਪਰ ਐਸਐਸਪੀ ਸਾਹਿਬ ਕੁਸਕ ਨਹੀਂ ਰਹੇ।

ਅਸਲ ਵਿੱਚ ਤਾਂ ਗੱਲ ਸੋਨੀ ਤੋਂ ਬਹੁਤ ਉੱਪਰ ਜਾਂਦੀ ਹੈ। ਇਹ ਇੰਟਰਵਿਊ ਲਈ ਹਦਾਇਤਾਂ ਬਿਲਕੁਲ ਉਪਰੋਂ ਆਈਆਂ। ਉਹੀ ਮਹਾਂ ਸ਼ਕਤੀ ਇਸ ਦੇ ਮਗਰ ਹੈ, ਜਿਹੜੀ ਇਸ ਦੇ ਨਾਂ ਜਾਂ ਨੈਟਵਰਕ ਨੂੰ ਵਿਦੇਸ਼ਾਂ ਵਿੱਚ ਵੀ ਵਰਤ ਰਹੀ ਹੈ।

ਵਿਦੇਸ਼ਾਂ ਵਿੱਚ ਸੱਜੇ ਪੱਖੀ ਫਿਰਕੂ ਭੀੜ ਲਾਰੈਂਸ ਬਿਸ਼ਨੋਈ ਜ਼ਿੰਦਾਬਾਦ ਦੇ ਨਾਅਰੇ ਲਾਉਂਦੀ ਹੈ ਤੇ ਪੰਜਾਬ ਦੀ ਆਪ ਸਰਕਾਰ ਉਸਦੀ ਇੰਟਰਵਿਊ ਦੇ ਸੱਚ ਨੂੰ ਲੁਕਾਉਣ ਲਈ ਜ਼ਮੀਨ ਅਸਮਾਨ ਇੱਕ ਕਰ ਰਹੀ ਹੈ।

👉 ਮੈਂ ਪਹਿਲਾਂ ਹੀ ਕਿਹਾ ਸੀ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੰਜਾਬ ਦੇ ਖਰੜ ਦੇ CA HEADQUARTER ‘ਚ ਹੋਈ।

👉ਪਰ ਪੰਜਾਬ ਸਰਕਾਰ ਨਾ ਸਿਰਫ਼ ਆਪ ਇਸ ਗੱਲ ਨੂੰ ਇਨਕਾਰ ਕੀਤਾ ਪੰਜਾਬ ਪੁਲਿਸ ਨੂੰ ਵੀ ਇਹੀ ਕਹਿਣ ਲਈ ਮਜ਼ਬੂਰ ਕੀਤਾ ਕਿ ਇਹ ਇੰਟਰਵਿਊ ਪੰਜਾਬ ‘ਚ ਨਹੀਂ ਹੋਈ।

👉ਹੁਣ ਪੰਜਾਬ ਸਰਕਾਰ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਲਈ ਸਟੂਡੀਓ ਦਾ ਇੰਤਜ਼ਾਮ ਕਰਨ ਵਾਲੇ ਅਫ਼ਸਰ ਵਿਵੇਕਸ਼ੀਲ ਸੋਨੀ ਨੂੰ ਬਚਾਇਆ ਜਾ ਰਿਹਾ ਹੈ ਅਤੇ ਛੋਟੇ ਅਫ਼ਸਰਾਂ ‘ਤੇ ਕਾਰਵਾਈ ਕੀਤੀ ਜਾ ਰਹੀ।

👉ਵਿਵੇਕਸ਼ੀਲ ਸੋਨੀ ਭਗਵੰਤ ਮਾਨ ਦਾ ਖਾਸਮ ਖਾਸ ਹੈ ਤੇ ਪਹਿਲਾ ਰੋਪੜ ਵਿਚ ILLEGAL MINING ਕਰ ਆਮ ਆਦਮੀ ਪਾਰਟੀ ਲਈ ਖ਼ਜ਼ਾਨਾ ਇਕੱਠਾ ਕਰਦਾ ਰਿਹਾ।

👉1158 Assistant Professor and Librarian Front Punjab ਦੇ ਪ੍ਰੋਫੈਸਰ ਬਲਜਿੰਦਰ ਕੌਰ ਦੇ SUICIDE ਵਿਚ ਵੀ ਇਨਸਾਫ ਦੀ ਜਗ੍ਹਾ ਓਹਦੇ ਪਰਿਵਾਰ ਤੇ ਪਰਚਾ ਕੀਤਾ ਗਿਆ ਸੀ।
👉ਮੋਗਾ ਵਿਖੇ ਵੀ ਵਿਵੇਕਸ਼ੀਲ ਸੋਨੀ ਦੇ ਕੀਤੇ ਕਾਰਨਾਮੇ ਲੋਕਾਂ ਦੇ ਸਾਹਮਣੇ ਹਨ।

👉ਮੈਂ DGP ਅਤੇ Home Secretary ਨੂੰ ਬੇਨਤੀ ਕਰਦਾ ਹਾਂ ਕਿ ਵਿਵੇਕਸ਼ੀਲ ਸੋਨੀ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।