Punjab – ਪੰਜਾਬ ਦੇ ਅੰਮ੍ਰਿਤਸਰ ‘ਚ ਹਾਈ ਅਲਰਟ, ਦੇਰ ਰਾਤ ਦੂਜੀ ਵਾਰ ਹੋਇਆ ਬਲੈਕਆਊਟ
ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਵਿੱਚ ਦੂਜੀ ਵਾਰ ਬਿਜਲੀ ਬੰਦ ਹੋਣ ਦੀ ਖ਼ਬਰ
ਸਾਹਮਣੇ ਆਈ ਹੈ
ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਵਿੱਚ ਦੇਰ ਰਾਤ ਦੂਜੀ ਵਾਰ ਬਲੈਕ ਆਊਟ ਹੋਇਆ।
ਸਿਵਲ ਡਿਫੈਂਸ ਡ੍ਰਿਲ ਦੇ ਹਿੱਸੇ ਵਜੋਂ ਅੰਮ੍ਰਿਤਸਰ ‘ਚ ਮੁੜ ਬਲੈਕਆਊਟ ਦੀ ਪ੍ਰਕਿਰਿਆ ਸ਼ੁਰੂ ਕਰ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਤ 10:30 ਵਜੇ ਤੋਂ 11:00 ਵਜੇ ਤੱਕ ਬਲੈਕਆਊਟ ਦੀ ਰਿਹਰਸਲ ਕੀਤੀ ਸੀ। ਡੀ.ਪੀ.ਆਰ.ਓ. ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ “ਕਿਰਪਾ ਕਰਕੇ ਆਪਣੇ ਘਰਾਂ ਵਿੱਚ ਰਹੋ, ਘਬਰਾਓ ਨਾ ਅਤੇ ਘਰਾਂ ਦੇ ਬਾਹਰ ਇਕੱਠੇ ਨਾ ਹੋਵੋ; ਬਾਹਰਲੀਆਂ ਲਾਈਟਾਂ ਬੰਦ ਰੱਖੋ।”
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰ ‘ਚ ਰਹਿਣ ਦੀ ਅਪੀਲ
ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੀ ਸਾਵਧਾਨੀ ਵਰਤਦੇ ਹੋਏ, ਬਲੈਕਆਊਟ ਦੀ ਪ੍ਰਕਿਰਿਆ ਦੁਬਾਰਾ ਸ਼ੁਰੂ ਕਰ ਦਿੱਤੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਰਪਾ ਕਰਕੇ ਘਰ ਰਹੋ, ਘਬਰਾਓ ਨਾ ਅਤੇ ਆਪਣੇ ਘਰ ਦੇ ਬਾਹਰ ਇਕੱਠੇ ਨਾ ਹੋਵੋ ਅਤੇ ਆਪਣੇ ਘਰ ਦੀਆਂ ਬਾਹਰਲੀਆਂ ਲਾਈਟਾਂ ਬੰਦ ਰੱਖੋ।
ਸੋਸ਼ਲ ਮੀਡੀਆ ‘ਤੇ ਵੀ ਉਕਤ ਧਮਾਕਿਆਂ ਬਾਰੇ ਚਰਚਾ
ਜੇਕਰ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਵੀ ਇਨ੍ਹਾਂ ਧਮਾਕਿਆਂ ਬਾਰੇ ਚਰਚਾ ਸ਼ੁਰੂ ਹੋ ਗਈ ਹੈ।
ਘਬਰਾਹਟ ਵਿੱਚ, ਲੋਕ ਦੇਰ ਰਾਤ ਤੱਕ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਫ਼ੋਨ ਕਰਦੇ ਰਹੇ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਦੇ ਰਹੇ। ਹਾਲਾਂਕਿ, ਕਿਸੇ ਵੀ ਅਧਿਕਾਰੀ ਨੇ ਧਮਾਕਿਆਂ ਦੀ ਪੁਸ਼ਟੀ ਨਹੀਂ ਕੀਤੀ ਹੈ।
Amritsar resumes blackout as part of nationwide civil defence drill; DPRO urges residents not to panic
Amritsar resumes blackout as part of nationwide civil defence drill; DPRO urges residents not to panic
Read @ANI Story | https://t.co/AeSkzX5VE9#Amritsar #DPRO #Punjab #OpSindoor pic.twitter.com/pAqmBK6pN9
— ANI Digital (@ani_digital) May 7, 2025
ਬਰੇਕਿੰਗ: ਅੰਮ੍ਰਿਤਸਰ ਸ਼ਹਿਰ ਉਪਰੋਂ ਮਿਜ਼ਾਇਲਾਂ ਲੰਘਣ ਬਾਰੇ ਕਈ ਸ਼ਹਿਰ ਵਾਸੀ ਦੱਸ ਰਹੇ ਹਨ। ਛੇ ਧਮਾਕੇ ਸੁਣੇ ਗਏ ਹਨ, ਕੰਧਾਂ ਕੰਬੀਆਂ ਹਨ, ਹਵਾ ‘ਚ ਅੱਗ ਦੇ ਗੋਲੇ ਪਾਕਿਸਤਾਨ ਵਾਲੇ ਪਾਸਿਓਂ ਅੰਮ੍ਰਿਤਸਰ ਸ਼ਹਿਰ ਉਪਰੋਂ ਲੰਘ ਕੇ ਕਿਤੇ ਜਾ ਰਹੇ ਹਨ, ਨਾਲ ਮਸ਼ੀਨ ਚੱਲਣ ਵਰਗੀ ਆਵਾਜ਼ ਆ ਰਹੀ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
Big Breaking : Punjab ਦੇ ਕਈ ਇਲਾਕਿਆਂ ‘ਚ ਸੁਣੀ ਧਮਾਕਿਆਂ ਦੀ ਗੂੰਜ! ਫਿਰ ਤੋਂ ਹੋ ਗਿਆ Blackout ਦੇਖੋ Live
ਅੰਮ੍ਰਿਤਸਰ ‘ਚ ਅੱਧੀ ਰਾਤ ਨੂੰ ਹੋਏ ਧਮਾਕੇ, ਲੋਕ ਘਰਾਂ ਤੋਂ ਆਏ ਬਾਹਰ ਕੀ ਤੁਹਾਨੂੰ ਸੁਣੀ ਆਵਾਜ਼, ਕਰੋ ਕੁਮੈਂਟ Live
ਦੁਕਾਨਾਂ ਬਾਹਰ ਲੱਗੀਆਂ ਲੰਮੀਆਂ-ਲੰਮੀਆਂ ਲਾਈਨਾਂ ਰਾਸ਼ਨ ਭਰ-ਭਰ ਲਿਜਾ ਰਹੇ ਲੋਕ
ਕਈ-ਕਈ ਘੰਟੇ ਲੋਕਾਂ ਦੀ ਨਹੀਂ ਆ ਰਹੀ ਵਾਰੀ,ਭਾਰਤ-ਪਾਕਿ ਤਣਾਅ ਵਿਚਾਲੇ ਦੇਖੋ ਤਸਵੀਰਾਂ |
‘ਜੇ ਹਮਲਾ ਹੋ ਗਿਆ ਸਾਡੇ ਤੋਂ ਨਿਕਲ ਨਹੀਂ ਹੋਣਾ’ 3 ਪਾਸਿਓਂ ਪਾਕਿਸਤਾਨ ਨਾਲ ਘਿਰੇ Zero Line ‘ਤੇ
ਪੰਜਾਬ ਦੇ ਆਹ ਪਿੰਡ ‘ਚ ਡਰ ਦਾ ਮਾਹੌਲ |