Breaking News

Canada – ਘਿਓ ਤੇ ਸ਼ਰਾਬ ਚੋਰੀ ਕਰਨ ਵਾਲਾ ਭਾਰਤੀ ਸਮਾਨ ਸਮੇਤ ਕਾਬੂ

Canada – ਘਿਓ ਤੇ ਸ਼ਰਾਬ ਚੋਰੀ ਕਰਨ ਵਾਲਾ ਭਾਰਤੀ ਸਮਾਨ ਸਮੇਤ ਕਾਬੂ

ਪੀਲ ਰੀਜ਼ਨਲ ਪੁਲਿਸ ਵੱਲੋਂ ਤਿੰਨ ਮਹੀਨੇ ਦੀ ਜਾਂਚ ਤੋਂ ਬਾਅਦ ਘਿਉ, ਮੱਖਣ ਅਤੇ ਸ਼ਰਾਬ ਦੀ ਚੋਰੀ ਦੇ ਦੋਸ਼ਾਂ ਹੇਠ ਬਰੈਂਪਟਨ ਦੇ ਇੱਕ ਘਰ ਤੋਂ ਪਿੰਟੂ ਗੋਹਿਲ( Pintu Gohil,48 yrs old) ਨੂੰ ਕਾਬੂ ਕੀਤਾ ਹੈ। ਪੁਲਿਸ ਨੇ 100 ਟਿੱਕੀਆਂ ਮੱਖਣ, 91 ਡੱਬੇ ਘਿਉ ਅਤੇ 300 ਬੋਤਲਾਂ ਸ਼ਰਾਬ ਪਿੰਟੂ ਗੋਹਿਲ ਤੋਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

 

 

 

 

Following a three-month investigation, Peel Regional Police have arrested 48-year-old Pintu Gohil at his Brampton residence in connection with a large-scale theft operation involving household essentials and alcohol.

 

 

 

 

 

 

 

 

 

 

During the raid, officers seized a significant haul that included 100 sticks of butter, 91 containers of ghee (clarified butter), and 300 bottles of liquor. Authorities allege that Gohil was part of a retail theft ring targeting local grocery and liquor stores. He now faces multiple charges, including possession of property obtained by crime.

 

 

 

 

 

 

 

 

 

 

ਪੀਲ ਰੀਜ਼ਨਲ ਪੁਲਿਸ ਨੇ ਤਿੰਨ ਮਹੀਨਿਆਂ ਦੀ ਡੂੰਘੀ ਪੁਣ-ਛਾਣ ਤੋਂ ਬਾਅਦ ਬਰੈਂਪਟਨ ਦੇ ਇੱਕ ਘਰੋਂ ਪਿੰਟੂ ਗੋਹਿਲ (48) ਨੂੰ ਗ੍ਰਿਫ਼ਤਾਰ ਕਰਕੇ ਇੱਕ ਅਜੀਬੋ-ਗਰੀਬ ਚੋਰੀ ਦਾ ਪਰਦਾਫਾਸ਼ ਕੀਤਾ ਹੈ। ਇਸ ਬੰਦੇ ‘ਤੇ ਦੋਸ਼ ਹੈ ਕਿ ਇਹਨੇ ਸੁਪਰਮਾਰਕੀਟਾਂ ਤੇ ਸਟੋਰਾਂ ਵਿੱਚੋਂ ਘਿਉ, ਮੱਖਣ ਤੇ ਸ਼ਰਾਬ ਦੀਆਂ ਬੋਤਲਾਂ ‘ਤੇ ਹੱਥ ਸਾਫ਼ ਕੀਤੇ ਸਨ।

 

 

 

 

 

 

 

 

 

 

 

 

ਪੁਲਿਸ ਦੀ ਛਾਪੇਮਾਰੀ ਦੌਰਾਨ ਪਿੰਟੂ ਦੇ ਘਰੋਂ 100 ਟਿੱਕੀਆਂ ਮੱਖਣ, 91 ਡੱਬੇ ਦੇਸੀ ਘਿਉ ਅਤੇ 300 ਦੇ ਕਰੀਬ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਹਨ। ਪੁਲਿਸ ਮੁਤਾਬਕ ਇਹ ਸਾਰਾ ਸਮਾਨ ਚੋਰੀ ਦਾ ਸੀ, ਜਿਸ ਨੂੰ ਸ਼ਾਇਦ ਅੱਗੇ ਵੇਚਣ ਦੀ ਤਿਆਰੀ ਸੀ। ਫਿਲਹਾਲ ਪੁਲਿਸ ਨੇ ਪਿੰਟੂ ‘ਤੇ ਚੋਰੀ ਦਾ ਮਾਲ ਰੱਖਣ ਦੇ ਦੋਸ਼ ਆਇਦ ਕੀਤੇ ਹਨ।

Check Also

Canada -ਵਕੀਲ ਦੱਸ ਕੇ ਠੱਗੀ ਮਾਰਨ ਵਾਲੇ ਇਮੀਗਰੇਸ਼ਨ ਸਲਾਹਕਾਰ Harsharan Ahluwalia ਦੀ ਭਾਲ

Canada News Harsharan Ahluwalia (34) who posed as an immigration lawyer is wanted in fraud …