Breaking News

Jalandhar – ਜਲੰਧਰ ਹਾਈਟਸ ”ਚ ਮਿਲੀ 9ਵੀਂ ਦੀ ਵਿਦਿਆਰਥਣ ਦੀ ਲਾਸ਼, ਪਰਿਵਾਰ ਨੇ ਸਕੂਲ ਪ੍ਰਸ਼ਾਸਨ ”ਤੇ ਲਾਏ ਗੰਭੀਰ ਦੋਸ਼

Jalandhar – ਜਲੰਧਰ ਹਾਈਟਸ ”ਚ ਮਿਲੀ 9ਵੀਂ ਦੀ ਵਿਦਿਆਰਥਣ ਦੀ ਲਾਸ਼, ਪਰਿਵਾਰ ਨੇ ਸਕੂਲ ਪ੍ਰਸ਼ਾਸਨ ”ਤੇ ਲਾਏ ਗੰਭੀਰ ਦੋਸ਼

 

 

 

ਸ਼ਹਿਰ ਦੇ ਮਸ਼ਹੂਰ ਜਲੰਧਰ ਹਾਈਟਸ ਫਲੈਟਸ ਵਿੱਚ ਇੱਕ 9ਵੀਂ ਜਮਾਤ ਦੀ ਵਿਦਿਆਰਥਣ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਣ ਨਾਲ ਸਨਸਨੀ ਫੈਲ ਗਈ ਹੈ। ਪੁਲਸ ਦੀ ਮੁਢਲੀ ਜਾਂਚ ਵਿੱਚ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਮੰਨਿਆ ਜਾ ਰਿਹਾ ਹੈ, ਜਦਕਿ ਪਰਿਵਾਰ ਨੇ ਆਪਣੀ ਧੀ ਦੇ ਕਤਲ ਦਾ ਖ਼ਦਸ਼ਾ ਪ੍ਰਗਟਾਇਆ ਹੈ।

 

 

 

 

ਮ੍ਰਿਤਕ ਬੱਚੀ ਦੀ ਪਛਾਣ 14 ਸਾਲਾ ਭੂਵਿਕਾ ਵਜੋਂ ਹੋਈ ਹੈ, ਜੋ ਕੈਂਬਰਿਜ ਇੰਟਰਨੈਸ਼ਨਲ ਸਕੂਲ, ਬਾਰਾਦਰੀ ਵਿੱਚ ਪੜ੍ਹਦੀ ਸੀ। ਬੱਚੀ ਦੇ ਪਿਤਾ ਸੁਨੀਲ ਸਿੰਗਲਾ ਨੇ ਦੱਸਿਆ ਕਿ ਉਹ ਆਪਣੀ ਬੇਟੀ ਨੂੰ ਰੋਜ਼ਾਨਾ ਵਾਂਗ ਸ਼ੁੱਕਰਵਾਰ ਸ਼ਾਮ 4 ਵਜੇ ਸਕੂਲ ਦੀ ਬ੍ਰਾਂਚ ਵਿੱਚ ਟੈਨਿਸ ਖੇਡਣ ਲਈ ਛੱਡ ਕੇ ਆਏ ਸਨ। ਪਰ ਸ਼ਾਮ ਸਾਢੇ ਪੰਜ ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਬੇਟੀ ਨੇ ਜਲੰਧਰ ਹਾਈਟਸ ਫਲੈਟਸ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ।

 

 

 

 

 

ਪਰਿਵਾਰ ਨੇ ਸਕੂਲ ਪ੍ਰਸ਼ਾਸਨ ਦੀ ਭੂਮਿਕਾ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪਿਤਾ ਨੇ ਪੁੱਛਿਆ ਕਿ ਜਦੋਂ ਉਹ ਬੱਚੀ ਨੂੰ ਸਕੂਲ ਛੱਡ ਕੇ ਆਏ ਸਨ, ਤਾਂ ਸਕੂਲ ਸਟਾਫ਼ ਨੇ ਉਸ ਨੂੰ ਬਾਹਰ ਕਿਵੇਂ ਜਾਣ ਦਿੱਤਾ? ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਜਲੰਧਰ ਹਾਈਟਸ ਫਲੈਟਸ ਤੱਕ ਕਿਵੇਂ ਪਹੁੰਚੀ, ਇਹ ਇੱਕ ਵੱਡੀ ਜਾਂਚ ਦਾ ਵਿਸ਼ਾ ਹੈ। ਪਿਤਾ ਮੁਤਾਬਕ ਜੇਕਰ ਬੇਟੀ ਨੇ ਖੁਦਕੁਸ਼ੀ ਹੀ ਕਰਨੀ ਹੁੰਦੀ ਤਾਂ ਉਹ ਸਕੂਲ ਦੀ ਛੱਤ ਤੋਂ ਵੀ ਛਾਲ ਮਾਰ ਸਕਦੀ ਸੀ, ਪਰਿਵਾਰ ਨੂੰ ਪੂਰਾ ਸ਼ੱਕ ਹੈ ਕਿ ਉਸ ਨੂੰ ਮਾਰਿਆ ਗਿਆ ਹੈ।

 

 

 

 

 

 

 

ਘਟਨਾ ਤੋਂ ਬਾਅਦ ਜਦੋਂ ਪਰਿਵਾਰ ਨੇ ਸਕੂਲ ਸਟਾਫ਼ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਅਗਲੀ ਸਵੇਰ ਗੱਲ ਕਰਨ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ।

Check Also

Punjab News: ਪੰਜਾਬ ਤੋਂ ਵੱਡੀ ਖਬਰ, SHO ਦੇ ਗੰਨਮੈਨ ਦੀ ਗੋਲੀ ਨਾਲ ਨੌਜਵਾਨ ਦੀ ਮੌਤ; ਪਰਿਵਾਰ ਨੇ ਪਿੱਠ ‘ਤੇ ਗੋਲੀ ਮਾਰਨ ਦਾ ਲਗਾਇਆ ਦੋਸ਼

Jalandhar: Youth Dies During Police Operation, Family Alleges Encounter Was Unjustified A 22-year-old youth, Lovepreet …