Breaking News

MLA ਮਨਪ੍ਰੀਤ ਇਆਲੀ ਦੇ ਭਾਣਜੇ ਦਾ ਹੋਇਆ ਦਿ*ਹਾਂ*ਤ ਲੰਮੇਂ ਸਮੇਂ ਤੋਂ ਨਾ-ਮੁਰਾਦ ਬਿਮਾਰੀ ਨਾਲ ਜੂਝ ਰਿਹਾ ਸੀ ਅਰਜੁਨ ਸਿੰਘ ਵਿਰਕ

MLA ਮਨਪ੍ਰੀਤ ਇਆਲੀ ਦੇ ਭਾਣਜੇ ਦਾ ਹੋਇਆ ਦਿ*ਹਾਂ*ਤ ਲੰਮੇਂ ਸਮੇਂ ਤੋਂ ਨਾ-ਮੁਰਾਦ ਬਿਮਾਰੀ ਨਾਲ ਜੂਝ ਰਿਹਾ ਸੀ ਅਰਜੁਨ ਸਿੰਘ ਵਿਰਕ

MLA ਮਨਪ੍ਰੀਤ ਸਿੰਘ ਇਯਾਲੀ ਦੇ ਭਾਣਜੇ ਅਰਜੁਨ ਸਿੰਘ ਵਿਰਕ ਲੰਬੇ ਸਮੇਂ ਤੋਂ ਇੱਕ ਨਾ-ਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ। ਬਿਮਾਰੀ ਨਾਲ ਲੰਮੀ ਲੜਾਈ ਲੜਨ ਤੋਂ ਬਾਅਦ ਉਹ ਅੱਜ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ ਹਨ।

ਮਨਪ੍ਰੀਤ ਇਯਾਲੀ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਅਰਜੁਨ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਸੀ। ਲੰਬੀ ਬਿਮਾਰੀ ਦੇ ਬਾਵਜੂਦ ਅਰਜੁਨ ਦਾ ਚਿਹਰਾ ਹਮੇਸ਼ਾ ਹੱਸਦਾ ਰਹਿੰਦਾ ਸੀ। ਉਸ ਦੇ ਭਰ ਜਵਾਨੀ ਵਿੱਚ ਚਲੇ ਜਾਣ ਨਾਲ ਇਯਾਲੀ ਅਤੇ ਵਿਰਕ ਪਰਿਵਾਰ ਨੂੰ ਅਜਿਹਾ ਘਾਟਾ ਪਿਆ ਹੈ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ।

ਆਪ ਸਭ ਨੂੰ ਬੜੇ ਦੁੱਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮੇਰਾ ਭਾਣਜਾ ਅਰਜੁਨ ਸਿੰਘ ਵਿਰਕ ਜੋ ਲੰਬੀ ਬਿਮਾਰੀ ਪਿੱਛੋ ਆਪਣੇ ਸਵਾਸਾ ਦੀ ਪੂੰਜੀ ਨੂੰ ਪੂਰਾ ਕਰਦਾ ਹੋਇਆ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਿਆ ਹੈ।
ਲੰਮਾ ਸਮਾਂ ਨਾ-ਮੁਰਾਦ ਬਿਮਾਰੀ ਨਾਲ ਜੂਝਣ ਦੇ ਬਾਵਜੂਦ ਵੀ ਹਮੇਸ਼ਾ ਅਰਜੁਨ ਦਾ ਹੱਸਦਾ ਚਿਹਰਾ ਹੀ ਦੇਖਣ ਨੂੰ ਮਿਲਦਾ ਸੀ। ਉਹ ਸਾਡੇ ਦਿਲ ਦੇ ਬਹੁਤ ਕਰੀਬ ਸੀ। ਉਸ ਦੇ ਭਰ ਜਵਾਨੀ ਵਿੱਚ ਚਲੇ ਜਾਣ ਨਾਲ ਸਾਨੂੰ ਤੇ ਸਾਡੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਤੇ ਪਿੱਛੇ ਸਾਨੂੰ ਸਭ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਅੰਤਿਮ ਸੰਸਕਾਰ :- ਕੱਲ੍ਹ ਦਿਨ ਐਤਵਾਰ 2 ਵਜੇ ਬਾੜੇਵਾਲ ਅਵਾਣਾ ਸ਼ਮਸ਼ਾਨ ਘਾਟ (ਕਨਾਲ ਰੋਡ) ਵਿਖੇ ਕੀਤਾ ਜਾਵੇਗਾ।

Check Also

Breaking: ਅੰਬੇਡਕਰ ਦੇ ਬੁੱਤ ਤੋਂ ਭਖਿਆ ਵਿਵਾਦ! BJP-BSP ਵਰਕਰ ਆਹਮੋ-ਸਾਹਮਣੇ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਮੂੰਹ ’ਤੇ ਵੱਜਿਆ ਮਾਈਕ

Hoshiarpur Tension: Former Union Minister Vijay Sampla Injured as BJP-BSP Workers Clash During Ambedkar Statue …