Breaking News

Gurpreet Ghuggi Controversy: ਲਵ ਗਿੱਲ ਨੇ ਗੁਰਪ੍ਰੀਤ ਘੁੱਗੀ ਨਾਲ ਰਿਲੇਸ਼ਨ ਦੀਆਂ ਖਬਰਾਂ ‘ਤੇ ਤੋੜੀ ਚੁੱਪੀ, ਖੁਲਾਸਾ ਕਰ ਬੋਲੀ- ਪ੍ਰੈਗਨੈਂਸੀ ਦਾਅਵਿਆਂ ਅਤੇ 5 ਕਰੋੜ ਦੀ ਰਾਸ਼ੀ ਲੈਣ…

Gurpreet Ghuggi Controversy: ਲਵ ਗਿੱਲ ਨੇ ਗੁਰਪ੍ਰੀਤ ਘੁੱਗੀ ਨਾਲ ਰਿਲੇਸ਼ਨ ਦੀਆਂ ਖਬਰਾਂ ‘ਤੇ ਤੋੜੀ ਚੁੱਪੀ, ਖੁਲਾਸਾ ਕਰ ਬੋਲੀ- ਪ੍ਰੈਗਨੈਂਸੀ ਦਾਅਵਿਆਂ ਅਤੇ 5 ਕਰੋੜ ਦੀ ਰਾਸ਼ੀ ਲੈਣ…

 

 

 

 

 

 

 

 

 

Gurpreet Ghuggi Controversy: ਪੰਜਾਬੀ ਸਿਨੇਮਾ ਜਗਤ ਦੇ ਦਿੱਗਜ ਅਦਾਕਾਰ ਗੁਰਪ੍ਰੀਤ ਘੁੱਗੀ ਇਨ੍ਹੀਂ ਦਿਨੀਂ ਵਿਵਾਦਾਂ ਦਾ ਹਿੱਸਾ ਬਣੇ ਹੋਏ ਹਨ। ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਕਿਰਦਾਰ ਨੂੰ ਲੈ ਕੇ ਉਡਾਈਆਂ ਜਾ ਰਹੀਆਂ ਅਫਵਾਹਾਂ ‘ਤੇ ਆਪਣੀ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਇੱਕ ਲਾਈਵ ਵੀਡੀਓ ਰਾਹੀਂ ਆਪਣਾ ਪੱਖ ਰੱਖਦਿਆਂ ਘੁੱਗੀ ਨੇ ਇਸ ਪੂਰੇ ਘਟਨਾਕ੍ਰਮ ਨੂੰ ਇੱਕ ਸੋਚੀ-ਸਮਝੀ ਸਾਜ਼ਿਸ਼ ਅਤੇ ‘ਪੇਡ ਪ੍ਰਮੋਸ਼ਨ’ ਦਾ ਹਿੱਸਾ ਦੱਸਿਆ ਹੈ।

 

 

 

 

ਕਲਾਕਾਰ ਨੇ ਸਾਥ ਦੇਣ ਵਾਲਿਆਂ ਦਾ ਕੀਤਾ ਧੰਨਵਾਦ

ਇਸ ਦੌਰਾਨ ਕਲਾਕਾਰ ਵੱਲੋਂ ਜਿਨ੍ਹਾਂ ਸਿਤਾਰਿਆਂ ਜਾਂ ਲੋਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਉਸ ਲਈ ਕਲਾਕਾਰ ਨੇ ਉਨ੍ਹਾਂ ਦਾ ਖਾਸ ਤੌਰ ਤੇ ਵੀਡੀਓ ਸ਼ੇਅਰ ਕਰਕੇ ਧੰਨਵਾਦ ਵੀ ਕੀਤਾ ਹੈ

 

 

 

 

 

 

 

 

 

 

 

 

 

 

 

 

 

 

 

 

 

 

। ਇਸਦੇ ਨਾਲ ਹੀ ਕਲਾਕਾਰ ਨੇ ਦੱਸਿਆ ਕਿ ਜਿਨਾਂ ਵੀ ਪੇਜ਼ ਵਾਲਿਆਂ ਨੇ ਇਹ ਖਬਰ ਜਾਂ ਵਾਇਰਲ ਕੀਤੀ ਉਸ ਨੂੰ ਵੀ ਉਨ੍ਹਾਂ ਵੱਲੋਂ ਪੇਜ਼ਾਂ ਤੋ ਹਟਾਇਆ ਜਾ ਰਿਹਾ ਹੈ, ਅਤੇ ਉਹ ਆਪਣੀ ਗਲਤੀ ਸੁਧਾਰ ਰਹੇ ਹਨ। ਅੱਗੇ ਵੇਖੋ ਕਲਾਕਾਰ ਨੇ ਕੀ ਕਿਹਾ…

 

 

 

ਅਦਾਕਾਰਾ ਲਵ ਗਿੱਲ ਵੀ ਆਈ ਸਾਹਮਣੇ

 

ਅਦਾਕਾਰਾ ਲਵ ਗਿੱਲ ਨੇ  ਕਿਹਾ ਕਿ ਕਿਸੇ ਸਾਜਿਸ਼ ਅਧੀਨ

ਉਨਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ,

ਤਾਂ ਕਿ ਉਨਾਂ ਦੀ ਇਮੇਜ ਨੂੰ ਡੈਮੇਜ ਕੀਤਾ ਜਾ ਸਕੇ।

ਲਵ ਗਿੱਲ ਨੇ ਕਿਹਾ ਕਿ, “ਅਦਾਕਾਰ ਗੁਰਪ੍ਰੀਤ ਘੁੱਗੀ ਨਾਲ ਉਸ ਦੇ ਅਫੇਅਰ,

ਕਥਿਤ ਪ੍ਰੈਗਨੈਂਸੀ ਦਾਅਵਿਆਂ ਅਤੇ ਪੰਜ ਕਰੋੜ ਦੀ

ਰਾਸ਼ੀ ਲੈਣ ਬਾਰੇ ਅਪਣੇ ਪੁਖ਼ਤਾ ਸਬੂਤ ਪੇਸ਼ ਕਰਨ।”

 

 

ਸੋਸ਼ਲ ਪਲੇਟਫ਼ਾਰਮ ਉਪਰ ਟ੍ਰੋਲਿੰਗ ਵਿੱਚ ਘਿਰੇ ਅਦਾਕਾਰ ਗੁਰਪ੍ਰੀਤ ਘੁੱਗੀ ਤੋਂ ਬਾਅਦ ਹੁਣ ਇਸੇ ਮਾਮਲੇ ਵਿੱਚ ਕੇਂਦਰ-ਬਿੰਦੂ ਬਣਾਈ ਗਈ ਅਦਾਕਾਰਾ ਲਵ ਗਿੱਲ ਨੇ ਅੱਗੇ ਆ ਕੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਨੇ ਅਫਵਾਹਾਂ ‘ਤੇ ਆਪਣੀ ਚੁੱਪੀ ਤੋੜਦਿਆਂ, ਸਬੰਧਤ ਵਿਵਾਦ ਦੇ ਪਿੱਛੇ ਦੀ ਸੱਚਾਈ ਨੂੰ ਉਜਾਗਰ ਕੀਤਾ ਹੈ। ਇਸ ਨੂੰ ਲੈ ਕੇ ਅਦਾਕਾਰਾ ਲਵ ਗਿੱਲ ਦੀ ਇੱਕ ਕਥਿਤ ਆਡਿਓ ਕਾਲ ਵੀ ਸਾਹਮਣੇ ਆਈ ਹੈ, ਜਿਸ ਵਿਚ ਉਨਾਂ ਕਿਹਾ ਕਿ ਕਿਸੇ ਸਾਜਿਸ਼ ਅਧੀਨ ਉਨਾਂ ਨੂੰ ਜਾਣਬੁੱਝ ਕੇ ਇਸ ਮਾਮਲੇ ਵਿੱਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਤਾਂ ਕਿ ਉਨਾਂ ਦੀ ਇਮੇਜ ਨੂੰ ਡੈਮੇਜ ਕੀਤਾ ਜਾ ਸਕੇ। ਉਨਾਂ ਦੇ ਕਰੀਅਰ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ।

 

 

 

ਉਕਤ ਅਧੀਨ ਹੀ ਅਪਣਾ ਰੋਸ ਪ੍ਰਗਟ ਕਰਦਿਆ ਅਦਾਕਾਰਾ ਨੇ ਕਿਹਾ ਕਿ, “ਅਦਾਕਾਰ ਗੁਰਪ੍ਰੀਤ ਘੁੱਗੀ ਨਾਲ ਉਸ ਦੇ ਅਫੇਅਰ, ਕਥਿਤ ਪ੍ਰੈਗਨੈਂਸੀ ਦਾਅਵਿਆਂ ਅਤੇ ਪੰਜ ਕਰੋੜ ਦੀ ਰਾਸ਼ੀ ਲੈਣ ਬਾਰੇ ਅਪਣੇ ਪੁਖ਼ਤਾ ਸਬੂਤ ਪੇਸ਼ ਕਰਨ।”

 

 

 

“ਮੈਂ ਕਿਰਾਏ ਉੱਤੇ ਰਹਿ ਰਹੀ- ਲਵ ਗਿੱਲ”

ਅਦਾਕਾਰਾ ਲਵ ਗਿੱਲ ਨੇ ਦੁਖੀ ਹੁੰਦਿਆਂ ਇਸੇ ਕਥਿੱਤ ਆਡਿਓ ਵਿਚ ਅੱਗੇ ਇਹ ਵੀ ਕਿਹਾ ਕਿ, ‘ਜੇਕਰ ਉਨ੍ਹਾਂ ਕੋਲ ਇੰਨੀ ਵੱਡੀ ਰਕਮ ਆਈ ਹੁੰਦੀ, ਤਾਂ ਉਹ ਅੱਜ ਵੀ ਕਿਰਾਏ ਉੱਤੇ ਨਹੀਂ ਰਹਿ ਰਹੀ ਹੁੰਦੀ ਅਤੇ ਉਨ੍ਹਾਂ ਗੱਡੀ ਵੀ ਕਿਸ਼ਤਾਂ ਉੱਤੇ ਲਈ ਹੈ। ਅਦਾਕਾਰਾ ਅਨੁਸਾਰ ਲੱਗੇ ਉਕਤ ਅਤੇ ਕਥਿਤ ਇਲਜ਼ਾਮਾਂ ਨੇ ਕਰੀਅਰ ਦੇ ਨਾਲ ਨਾਲ ਉਸ ਦੀ ਨਿੱਜੀ ਜ਼ਿੰਦਗੀ ‘ਚ ਵੀ ਭਾਰੀ ਖਲਲ ਪੈਦਾ ਕਰ ਦਿੱਤਾ ਹੈ, ਜਿਸ ਮੱਦੇਨਜ਼ਰ ਉਸ ਦਾ ਨਿੱਕਾ ਭਰਾ ਅਤੇ ਪਰਿਵਾਰ ਹੋ ਰਹੀ ਟ੍ਰੋਲਿੰਗ ਦਰਮਿਆਨ ਬੇਹੱਦ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ।’

 

 

 

 

“ਗੰਦ ਦੀ ਪ੍ਰਮੋਸ਼ਨ ਲਈ ਦਿੱਤੇ ਗਏ ਪੈਸੇ”

ਦੱਸ ਦੇਈਏ ਕਿ ਗੁਰਪ੍ਰੀਤ ਘੁੱਗੀ ਨੇ ਖੁਦ ਉੁੱਪਰ ਲੱਗ ਰਹੇ ਇਲਜ਼ਾਮਾਂ ਦਾ ਹਾਲ ਹੀ ਖੁਲਾਸਾ ਕੀਤਾ। ਜਦੋਂ ਉਨ੍ਹਾਂ ਦੀ ਟੀਮ ਨੇ ਇਨ੍ਹਾਂ ਪੋਸਟਾਂ ਨੂੰ ਪਾਉਣ ਵਾਲੇ ਪੇਜਾਂ ਨਾਲ ਰਾਬਤਾ ਕੀਤਾ, ਤਾਂ ਕਈਆਂ ਨੇ ਮੰਨਿਆ ਕਿ ਉਨ੍ਹਾਂ ਨੂੰ ਇਹ ਸਭ ਪਾਉਣ ਲਈ ਪੈਸੇ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਕੁਝ ਸਥਾਨਕ ਲੋਕ ਅਤੇ ਕੰਪਨੀਆਂ ਇਸ ਦੇ ਪਿੱਛੇ ਹਨ, ਜਿਨ੍ਹਾਂ ਨੇ ਘਟੀਆ ਕਿਸਮ ਦੇ ‘ਮੀਮਜ਼’ ਤਿਆਰ ਕਰਵਾ ਕੇ ਉਨ੍ਹਾਂ ਨੂੰ ਵਾਇਰਲ ਕਰਨ ਲਈ ਪੈਸੇ ਖਰਚੇ ਹਨ। ਘੁੱਗੀ ਮੁਤਾਬਕ, ਇਹ ਉਨ੍ਹਾਂ ਦੀ 35-40 ਸਾਲਾਂ ਦੀ ਮਿਹਨਤ ਅਤੇ ਸਾਫ਼-ਸੁਥਰੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਹੈ।

Check Also

US-Iran-Isarel War: ਇਰਾਨ ਜੰਗ ‘ਚ ਅਮਰੀਕਾ ਵੱਲੋਂ 850 Tomahawk missiles ਦੀ ਵਰਤੋਂ: ਪੈਂਟਾਗਨ ਚਿੰਤਤ

US-Iran-Isarel War: ਇਰਾਨ ਜੰਗ ‘ਚ ਅਮਰੀਕਾ ਵੱਲੋਂ 850 Tomahawk missiles ਦੀ ਵਰਤੋਂ: ਪੈਂਟਾਗਨ ਚਿੰਤਤ ਕਰੂਜ਼ …