Breaking News

IndiGo ਦੇ ਜਹਾਜ਼ ਦਾ ਇੰਜਣ ਫੇਲ੍ਹ, ਦਿੱਲੀ ’ਚ ਐਮਰਜੈਂਸੀ ਲੈਂਡਿੰਗ

IndiGo Flight Makes Emergency Landing At Delhi Airport, Engine Failure Suspected

IndiGo ਦੇ ਜਹਾਜ਼ ਦਾ ਇੰਜਣ ਫੇਲ੍ਹ, ਦਿੱਲੀ ’ਚ ਐਮਰਜੈਂਸੀ ਲੈਂਡਿੰਗ

ਇੰਡੀਗੋ ਦੇ ਜਹਾਜ਼ ਦਾ ਇੰਜਣ ਫੇਲ੍ਹ, ਦਿੱਲੀ ’ਚ ਐਮਰਜੈਂਸੀ ਲੈਂਡਿੰਗ

 

 

 

ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (IGI) ਏਅਰਪੋਰਟ ‘ਤੇ ਸ਼ਨੀਵਾਰ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਵਿਸ਼ਾਖਾਪਟਨਮ ਤੋਂ ਆ ਰਹੀ ਇੰਡੀਗੋ (IndiGo) ਦੀ ਇੱਕ ਫਲਾਈਟ ਵਿੱਚ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਘੋਸ਼ਿਤ ਕਰਨੀ ਪਈ।

ਜਹਾਜ਼ ਦੇ ਦਿੱਲੀ ਹਵਾਈ ਅੱਡੇ ਦੇ ਨੇੜੇ ਪਹੁੰਚਦੇ ਹੀ ਪਾਇਲਟ ਨੇ ਕੰਟਰੋਲ ਰੂਮ ਨੂੰ ਇੰਜਣ ਵਿੱਚ ਆਈ ਖਰਾਬੀ ਬਾਰੇ ਸੂਚਿਤ ਕੀਤਾ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਵਾਈ ਅੱਡੇ ਦੇ ਰਨਵੇਅ 28 ‘ਤੇ ਤੁਰੰਤ ਐਮਰਜੈਂਸੀ ਲਾਗੂ ਕਰ ਦਿੱਤੀ ਗਈ।

 

 

 

 

 

 

 

 

 

188 ਯਾਤਰੀ ਸਨ ਸਵਾਰ, ਸੁਰੱਖਿਅਤ ਹੋਈ ਲੈਂਡਿੰਗ
ਜਾਣਕਾਰੀ ਮੁਤਾਬਕ ਜਹਾਜ਼ ਦੇ ਇੰਜਣ ਵਿੱਚ ਨੁਕਸ ਆਉਣ ਕਾਰਨ ਇਹ ਕਦਮ ਚੁੱਕਿਆ ਗਿਆ। ਮੌਕੇ ‘ਤੇ ਫਾਇਰ ਬ੍ਰਿਗੇਡ ਅਤੇ ਐਂਬੂਲੈਂਸਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਸੀ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਿਆ ਜਾ ਸਕੇ। ਇਸ ਫਲਾਈਟ ਵਿੱਚ ਕੁੱਲ 188 ਯਾਤਰੀ ਸਵਾਰ ਸਨ।

 

 

 

 

 

 

ਜਹਾਜ਼ ਦੇ ਹਵਾ ਵਿੱਚ ਹੋਣ ਦੌਰਾਨ ਯਾਤਰੀਆਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਰਿਹਾ ਪਰ ਪਾਇਲਟ ਦੀ ਸੂਝ-ਬੂਝ ਸਦਕਾ ਜਹਾਜ਼ ਨੂੰ ਸੁਰੱਖਿਅਤ ਤਰੀਕੇ ਨਾਲ ਲੈਂਡ ਕਰਵਾ ਲਿਆ ਗਿਆ। ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ।

 

 

 

 

ਜਾਂਚ ਸ਼ੁਰੂ
ਹਵਾਈ ਅੱਡਾ ਅਧਿਕਾਰੀਆਂ ਅਤੇ ਇੰਡੀਗੋ ਵੱਲੋਂ ਇਸ ਤਕਨੀਕੀ ਖਰਾਬੀ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਲੈਂਡਿੰਗ ਤੋਂ ਬਾਅਦ ਜਹਾਜ਼ ਨੂੰ ਰਨਵੇਅ ਤੋਂ ਹਟਾ ਕੇ ਪਾਰਕਿੰਗ ਬੇਅ ਵਿੱਚ ਲਿਜਾਇਆ ਗਿਆ ਹੈ ਤਾਂ ਜੋ ਹੋਰ ਉਡਾਣਾਂ ਪ੍ਰਭਾਵਿਤ ਨਾ ਹੋਣ।

Check Also

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ …