Breaking News

Punjabi Singer: ਪੰਜਾਬੀ ਸਿੰਗਰ ਦੇ ਸ਼ੋਅ ‘ਚ ਪੈ ਗਿਆ ਚੀਕ-ਚਿਹਾੜਾ! ਜਾਣੋ ਕਿਉਂ ਚੱਲੇ ਘਸੁੰਨ-ਮੁੱਕੇ? ਇੰਟਰਨੈੱਟ ‘ਤੇ ਵੀਡੀਓ ਵਾਇਰਲ…

Punjabi Singer: ਪੰਜਾਬੀ ਸਿੰਗਰ ਦੇ ਸ਼ੋਅ ‘ਚ ਪੈ ਗਿਆ ਚੀਕ-ਚਿਹਾੜਾ! ਜਾਣੋ ਕਿਉਂ ਚੱਲੇ ਘਸੁੰਨ-ਮੁੱਕੇ? ਇੰਟਰਨੈੱਟ ‘ਤੇ ਵੀਡੀਓ ਵਾਇਰਲ…

 

 

 

 

ਮਸ਼ਹੂਰ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਦੇ ਦਿੱਲੀ ਕੰਸਰਟ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਗਾਇਕ ਦੀ ਪਰਫਾਰਮੈਂਸ ਕਾਰਨ ਨਹੀਂ, ਸਗੋਂ ਕੰਸਰਟ ਦੌਰਾਨ ਹੋਈ ਕੁੱਟਮਾਰ ਕਾਰਨ ਚਰਚਾ ‘ਚ ਹੈ

 

 

 

 

Punjabi Singer: ਸੰਗੀਤ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੋਸ਼ਲ ਮੀਡੀਆ ਤੇ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਮਸ਼ਹੂਰ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਦੇ ਦਿੱਲੀ ਕੰਸਰਟ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

 

 

 

 

ਇਹ ਵੀਡੀਓ ਗਾਇਕ ਦੀ ਪਰਫਾਰਮੈਂਸ ਕਾਰਨ ਨਹੀਂ, ਸਗੋਂ ਕੰਸਰਟ ਦੌਰਾਨ ਹੋਈ ਕੁੱਟਮਾਰ ਕਾਰਨ ਚਰਚਾ ‘ਚ ਹੈ। ਜਾਣਕਾਰੀ ਮੁਤਾਬਕ ਦਿੱਲੀ ਦੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ ‘ਚ ਸ਼ਨੀਵਾਰ ਨੂੰ ਹਨੀ ਸਿੰਘ ਦੇ ‘ਮਾਈ ਚੈਪਟਰ– ਇੰਡੀਆ ਟੂਰ’ ਦੀ ਸ਼ੁਰੂਆਤ ਮੌਕੇ ਆਯੋਜਿਤ ਸ਼ੋਅ ਦੌਰਾਨ ਪ੍ਰਸ਼ੰਸਕਾਂ ਅਤੇ ਸਪਾਂਸਰ ਸਟਾਫ ਵਿਚਾਲੇ ਅਚਾਨਕ ਝੜਪ ਹੋ ਗਈ, ਜੋ ਦੇਖਦੇ ਹੀ ਦੇਖਦੇ ਹੱਥੋਪਾਈ ‘ਚ ਬਦਲ ਗਈ।

 

 

 

 

 

 

 

ਕੰਸਰਟ ਦੌਰਾਨ ਪਈਆਂ ਭਾਜੜਾਂ

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਕੁਝ ਲੋਕਾਂ ਨੂੰ ਆਪਸ ‘ਚ ਲੱਤਾਂ-ਮੁੱਕੇ ਚਲਾਉਂਦੇ ਦੇਖਿਆ ਜਾ ਸਕਦਾ ਹੈ। ਇਸ ਲੜਾਈ ਕਾਰਨ ਪ੍ਰੋਗਰਾਮ ਵਾਲੀ ਥਾਂ ‘ਤੇ ਮੌਜੂਦ ਲੋਕਾਂ ‘ਚ ਦਹਿਸ਼ਤ ਫੈਲ ਗਈ ਅਤੇ ਭਾਜੜ ਵਰਗਾ ਮਾਹੌਲ ਬਣ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਜਦੋਂ ਇਹ ਸਭ ਵਾਪਰ ਰਿਹਾ ਸੀ, ਹਨੀ ਸਿੰਘ ਸਟੇਜ ‘ਤੇ ਪਰਫਾਰਮ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਇਸ ਝਗੜੇ ਦੀ ਜਾਣਕਾਰੀ ਨਹੀਂ ਸੀ। ਬਾਅਦ ‘ਚ ਜਦੋਂ ਪੁਲਸ ਨੂੰ ਸੂਚਿਤ ਕੀਤਾ ਗਿਆ, ਤਾਂ ਜਾ ਕੇ ਸਥਿਤੀ ‘ਤੇ ਕਾਬੂ ਪਾਇਆ ਗਿਆ।

 

 

 

 

 

 

 

 

 

 

 

 

 

 

ਇਨ੍ਹਾਂ ਸ਼ਹਿਰਾਂ ਵਿੱਚ ਹੋਣਗੇ ਸ਼ੋਅ

ਦਿੱਲੀ ਤੋਂ ਬਾਅਦ ਹਨੀ ਸਿੰਘ 21 ਮਾਰਚ ਨੂੰ ਅਹਿਮਦਾਬਾਦ, 28 ਮਾਰਚ ਨੂੰ ਮੁੰਬਈ, 4 ਅਪ੍ਰੈਲ ਨੂੰ ਪੁਣੇ, 11 ਅਪ੍ਰੈਲ ਨੂੰ ਕੋਟਾ, 25 ਅਪ੍ਰੈਲ ਨੂੰ ਇੰਦੌਰ, 2 ਮਈ ਨੂੰ ਲਖਨਊ, 9 ਮਈ ਨੂੰ ਕੋਲਕਾਤਾ ਅਤੇ 16 ਮਈ ਨੂੰ ਬੈਂਗਲੁਰੂ ‘ਚ ਆਪਣੇ ‘ਮਾਈ ਚੈਪਟਰ- ਇੰਡੀਆ ਟੂਰ’ ਦਾ ਸਮਾਪਨ ਕਰਨਗੇ।

Check Also

SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਹਸਤੀ ਦੀ ਰੈਸਟੋਰੈਂਟ ‘ਚੋਂ ਮਿਲੀ ਲਾਸ਼; ਪਰਿਵਾਰ ਸਣੇ ਸਦਮੇ ‘ਚ ਪ੍ਰਸ਼ੰਸਕ.

SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਹਸਤੀ ਦੀ ਰੈਸਟੋਰੈਂਟ ‘ਚੋਂ ਮਿਲੀ ਲਾਸ਼; ਪਰਿਵਾਰ …