Breaking News

Bollywood News – ਵਿਆਹ ਤੋਂ ਪਹਿਲਾਂ ਹੀ Pregnant ਹੋ ਗਈ ਸੀ ਇਹ ਮਸ਼ਹੂਰ ਅਦਾਕਾਰਾ, ਮਾਪਿਆਂ ਨੇ ਦਿੱਤਾ ਸੀ 72 ਘੰਟਿਆਂ ਦਾ ਅਲਟੀਮੇਟਮ!

Bollywood News – ਵਿਆਹ ਤੋਂ ਪਹਿਲਾਂ ਹੀ Pregnant ਹੋ ਗਈ ਸੀ ਇਹ ਮਸ਼ਹੂਰ ਅਦਾਕਾਰਾ, ਮਾਪਿਆਂ ਨੇ ਦਿੱਤਾ ਸੀ 72 ਘੰਟਿਆਂ ਦਾ ਅਲਟੀਮੇਟਮ!

ਬਾਲੀਵੁੱਡ ਜਗਤ ਵਿੱਚ ਅਭਿਨੇਤਰੀਆਂ ਦੀ ਨਿੱਜੀ ਜ਼ਿੰਦਗੀ ਹਮੇਸ਼ਾ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਅਜਿਹਾ ਹੀ ਇੱਕ ਖੁਲਾਸਾ ਮਸ਼ਹੂਰ ਅਦਾਕਾਰਾ ਨੇਹਾ ਧੂਪੀਆ ਆਪਣੀ ਜ਼ਿੰਦਗੀ ਬਾਰੇ ਕਰ ਚੁੱਕੀ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

 

 

 

 

 

ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਨੇਹਾ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਆਪਣੇ ਵਿਆਹ ਤੋਂ ਪਹਿਲਾਂ ਹੀ ਗਰਭਵਤੀ (Pregnant) ਹੋ ਗਈ ਸੀ ਅਤੇ ਜਦੋਂ ਇਹ ਗੱਲ ਉਸ ਦੇ ਮਾਪਿਆਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਦਾ ਪ੍ਰਤੀਕਰਮ ਕਾਫੀ ਸਖ਼ਤ ਸੀ।

 

 

 

 

 

 

 

 

 


 

ਮਾਪਿਆਂ ਨੇ ਦਿੱਤੀ ਸੀ ਸਖ਼ਤ ਚੇਤਾਵਨੀ
ਨੇਹਾ ਧੂਪੀਆ ਮੁਤਾਬਕ ਜਦੋਂ ਉਸ ਨੂੰ ਆਪਣੀ ਪ੍ਰੈਗਨੈਂਸੀ ਬਾਰੇ ਪਤਾ ਲੱਗਾ, ਤਾਂ ਉਹ ਕਾਫ਼ੀ ਘਬਰਾਈ ਹੋਈ ਸੀ। ਫਿਰ ਉਸ ਨੇ ਆਪਣੇ ਮਾਪਿਆਂ ਨੂੰ ਆਪਣੀ ਪ੍ਰੈਗਨੈਂਸੀ ਬਾਰੇ ਦੱਸਿਆ, ਤਾਂ ਉਨ੍ਹਾਂ ਨੇ ਕੋਈ ਹੰਗਾਮਾ ਕਰਨ ਦੀ ਬਜਾਏ ਉਸ ਨੂੰ ਇੱਕ ਅਲਟੀਮੇਟਮ ਦਿੱਤਾ।

 

 

 

 

ਨੇਹਾ ਮੁਤਾਬਕ, “ਮੇਰੇ ਮਾਪਿਆਂ ਨੇ ਕਿਹਾ ਕਿ ਤੁਹਾਡੇ ਕੋਲ ਸਿਰਫ਼ 72 ਘੰਟੇ ਹਨ। ਜੇਕਰ ਤੁਸੀਂ ਵਿਆਹ ਕਰਨਾ ਹੈ, ਤਾਂ ਇਨ੍ਹਾਂ 3 ਦਿਨਾਂ ਦੇ ਅੰਦਰ ਹੀ ਕਰ ਲਵੋ, ਨਹੀਂ ਤਾਂ ਅਸੀਂ ਆਪਣਾ ਫੈਸਲਾ ਸੁਣਾਵਾਂਗੇ।”

 

 


 

 

ਅੰਗਦ ਬੇਦੀ ਨਾਲ ਹੋਇਆ ਸੀ ਗੁਪਤ ਵਿਆਹ
ਇਸ ਅਲਟੀਮੇਟਮ ਤੋਂ ਬਾਅਦ ਨੇਹਾ ਧੂਪੀਆ ਅਤੇ ਅਦਾਕਾਰ ਅੰਗਦ ਬੇਦੀ ਨੇ ਸਾਲ 2018 ਵਿੱਚ ਦਿੱਲੀ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਬੇਹੱਦ ਸਾਦਗੀ ਨਾਲ ਵਿਆਹ ਕਰਵਾ ਲਿਆ ਸੀ। ਇਹ ਵਿਆਹ ਇੰਨਾ ਅਚਾਨਕ ਸੀ ਕਿ ਪ੍ਰਸ਼ੰਸਕਾਂ ਦੇ ਨਾਲ-ਨਾਲ ਇੰਡਸਟਰੀ ਦੇ ਲੋਕ ਵੀ ਹੈਰਾਨ ਰਹਿ ਗਏ ਸਨ।

 

 

ਨੇਹਾ ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਨੇ ਆਪਣੀ ਪ੍ਰੈਗਨੈਂਸੀ ਦੀ ਖ਼ਬਰ ਨੂੰ ਜਨਤਕ ਨਹੀਂ ਕੀਤਾ ਸੀ। ਵਿਆਹ ਦੇ ਮਹਿਜ਼ 6 ਮਹੀਨਿਆਂ ਬਾਅਦ ਧੀ ‘ਮੇਹਰ’ ਦੇ ਜਨਮ ਤੋਂ ਬਾਅਦ ਲੋਕਾਂ ਨੇ ਨੇਹਾ ਨੂੰ ਸੋਸ਼ਲ ਮੀਡੀਆ ‘ਤੇ ਕਾਫ਼ੀ ਟ੍ਰੋਲ ਵੀ ਕੀਤਾ ਸੀ।

 

 

 

 


ਨੇਹਾ ਨੇ ਟ੍ਰੋਲਰਾਂ ਨੂੰ ਜਵਾਬ ਦਿੰਦਿਆਂ ਕਿਹਾ ਸੀ ਕਿ ਉਸ ਦੇ ਨਿੱਜੀ ਫੈਸਲਿਆਂ ਨਾਲ ਕਿਸੇ ਹੋਰ ਦਾ ਨੁਕਸਾਨ ਨਹੀਂ ਹੋ ਰਿਹਾ। ਨੇਹਾ ਮੁਤਾਬਕ, ਉਸ ਸਮੇਂ ਹਾਲਾਤ ਕਾਫ਼ੀ ਚੁਣੌਤੀਪੂਰਨ ਸਨ ਪਰ ਉਹ ਆਪਣੇ ਫੈਸਲੇ ਤੋਂ ਖੁਸ਼ ਹੈ। ਨੇਹਾ ਮੁਤਾਬਕ ਉਸ ਨੂੰ ਮੁੰਬਈ ਵਾਪਸ ਜਾ ਕੇ ਵਿਆਹ ਦੀਆਂ ਤਿਆਰੀਆਂ ਲਈ ਸਿਰਫ਼ ਢਾਈ ਦਿਨ ਮਿਲੇ ਸਨ।

ਇਹ ਸਭ ਇੰਨੀ ਜਲਦੀ ਹੋਇਆ ਕਿ ਉਹ ਆਪਣੇ ਕਰੀਬੀ ਦੋਸਤਾਂ ਨੂੰ ਵੀ ਨਹੀਂ ਬੁਲਾ ਸਕੀ। ਦੋਵਾਂ ਦਾ ਇਕ ਬੇਟਾ ਵੀ ਹੈ ਜਿਸ ਦਾ ਨਾਂ ਗੁਰਿਕ ਸਿੰਘ ਧੂਪੀਆ ਬੇਦੀ ਹੈ। ਉਸ ਦਾ ਜਨਮ 2021 ’ਚ ਹੋਇਆ ਸੀ। ਨੇਹਾ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਪਰਿਵਾਰ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਉਸ ਦਾ ਕਹਿਣਾ ਹੈ ਕਿ ਭਾਵੇਂ ਉਸ ਸਮੇਂ ਹਾਲਾਤ ਮੁਸ਼ਕਲ ਸਨ, ਪਰ ਅੱਜ ਉਹ ਆਪਣੀ ਜ਼ਿੰਦਗੀ ਤੋਂ ਬਹੁਤ ਖੁਸ਼ ਹੈ।

Check Also

Diljit Dosanjh ਦੇ ਮੈਨੇਜਰ Gurpartap Singh Kang ਦੇ ਕਰਨਾਲ ਸਥਿਤ ਘਰ ‘ਤੇ ਫਾਇਰਿੰਗ ਮਾਮਲੇ ‘ਚ STF ਨੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।

Breaking: ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ ‘ਤੇ ਫਾਇਰਿੰਗ ਮਾਮਲਾ: 5 ਸ਼ੂਟਰ ਗ੍ਰਿਫ਼ਤਾਰ Diljit Dosanjh …