Breaking News

Deepak Chopra – ਐਪਸਟਾਈਨ ਫਾਈਲਜ਼ ‘ਚ ਦੀਪਕ ਚੋਪੜਾ ਦਾ ਨਾਮ ਆਇਆ

Celebrity Guru Deepak Chopra

ਅਮਰੀਕਾ ਵਿੱਚ ‘ਐਪਸਟਾਈਨ ਫਾਈਲਜ਼’ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਹੈ। ਕਥਿਤ ਤੌਰ ‘ਤੇ ਇਜ਼ਰਾਈਲ ਵਾਸਤੇ ਕੰਮ ਕਰਦੇ ਇੱਕ ਧਨਾਢ ਜੈਫਰੀ ਐਪਸਟਾਈਨ ‘ਤੇ ਦੋਸ਼ ਹਨ ਕਿ ਉਹ ਵੱਡੇ ਅਮੀਰਾਂ, ਮਸ਼ਹੂਰ ਹਸਤੀਆਂ ਅਤੇ ਸਿਆਸਤਦਾਨਾਂ ਨੂੰ ਨੌਜਵਾਨ ਕੁੜੀਆਂ ਅਤੇ ਛੋਟੇ ਬੱਚਿਆਂ ਦੀ ਸਪਲਾਈ ਕਰਦਾ ਸੀ।

 

 

 

 

 

 

 

 

 

 

 

ਜਿਓਂ ਜਿਓਂ ਫ਼ਾਈਲਾਂ ਬਾਹਰ ਆ ਰਹੀਆਂ ਵੱਡੇ ਅਖਵਾਉਂਦੇ ਨੀਚਾਂ ਦੇ ਚਿਹਰੇ ਨੰਗੇ ਹੋ ਰਹੇ ਹਨ। ਤਾਜ਼ਾ ਚਰਚਾ ਦੀਪਕ ਚੋਪੜਾ ਦੀ ਹੋ ਰਹੀ ਹੈ, ਜੋ ਭਾਰਤੀ ਮੂਲ ਦਾ ਅਮਰੀਕਨ ਪ੍ਰਭਾਵਸ਼ਾਲੀ ਲੇਖਕ ਹੈ, ਜੋ ਯੋਗਾ ਅਤੇ ਆਯੁਰਵੇਦ ਨੂੰ ਪ੍ਰਚਾਰਦਾ ਰਿਹਾ ਹੈ।

 

 

 

 

 

 

 

 

 

 

 

 

 

 

 

 

ਐਪਸਟਾਈਨ ਕੋਲ ਇਨ੍ਹਾਂ ਸਭ ਦੀ ਇੱਕ ਸੂਚੀ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ, ਜਿਸਦੀ ਵਰਤੋਂ ਇਜ਼ਰਾਈਲ ਇਨ੍ਹਾਂ ਨੂੰ ਬਲੈਕਮੇਲ ਕਰਨ ਲਈ ਕਰਦਾ ਸੀ। ਇਹ ਕਿਹਾ ਜਾਂਦਾ ਹੈ ਕਿ 2019 ਵਿੱਚ ਉਸਦੀ ਮੌਤ, ਜਿਸਨੂੰ ਅਧਿਕਾਰਕ ਤੌਰ ‘ਤੇ ਆਤਮਹੱਤਿਆ ਦੱਸਿਆ ਗਿਆ ਸੀ, ਦਰਅਸਲ ਕਤਲ ਸੀ ਤਾਂ ਜੋ ਉਸਦੇ ਗਾਹਕਾਂ ਦੀ ਰੱਖਿਆ ਕੀਤੀ ਜਾ ਸਕੇ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਕੁਝ ਹਫ਼ਤੇ ਪਹਿਲਾਂ ਭਾਜਪਾ ਦੇ ਮੰਤਰੀ ਹਰਦੀਪ ਪੁਰੀ ਦਾ ਨਾਮ ਵੀ ਆਇਆ ਸੀ। ਇਹ ਵੀ ਤੱਥ ਸਾਹਮਣੇ ਆਇਆ ਸੀ ਕਿ ਮੋਦੀ ਸਰਕਾਰ ਐਪਸਟਾਈਨ ਦੀ ਵਰਤੋਂ ਇਜ਼ਰਾਈਲ ਤੇ ਅਮਰੀਕਾ ਨਾਲ ਸਬੰਧ ਸੁਧਾਰਨ ਲਈ ਕਰਦੀ ਰਹੀ ਹੈ।

ਪੰਜਾਬ ਵਿੱਚ ਵੀ ਕੁਝ ਐਪਸਟਾਈਨ ਹਨ, ਜੋ ਪਹਿਲਾਂ ਪੰਜਾਬ ਦੇ ਮੰਤਰੀਆਂ, ਅਫਸਰਾਂ ਤੇ ਅਮੀਰਾਂ ਨੂੰ ਸਪਲਾਈ ਪਹੁੰਚਾਉਂਦੇ ਰਹੇ ਤੇ ਆਪਣੀ ਇਸ ਕਲਾ ਸਦਕਾ ਅੱਜਕੱਲ ਭਾਜਪਾ ਦੇ ਸਿਤਾਰੇ ਬਣਕੇ ਦਿੱਲੀ ਦੀ ਸੇਵਾ ਕਰਦੇ ਹਨ। ਕੇਂਦਰੀ ਮੰਤਰੀ, ਜੱਜ, ਵੱਡੇ ਅਧਿਕਾਰੀ ਸੇਵਾ ਲਈ ਸਿੱਖਿਆ ਦੇ ਨਾਮ ‘ਤੇ ਬਣਾਏ ਅੱਡਿਆਂ ‘ਤੇ ਆਉਂਦੇ-ਜਾਂਦੇ ਰਹਿੰਦੇ ਹਨ। ਕਿਤੇ ਇਹ ਵੀ ਨੰਗੇ ਜ਼ਰੂਰ ਹੋਣਗੇ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

-ਸਰੀ ਦੀ ਬੱਸ ‘ਚੋਂ ਪਿਸਤੌਲ ਸਮੇਤ ਨੌਜਵਾਨ ਗ੍ਰਿਫਤਾਰ
-ਫਿਰੌਤੀਆਂ ਦੇ ਹੱਲ ਲਈ ਪੰਜਾਬੀ ਪੁਲਿਸ ਅਧਿਕਾਰੀ ਅੱਗੇ ਲਾਇਆ
-ਨਾਮਵਰ ਰੀਅਲ ਅਸਟੇਟ ਫਰਮ ਦੇ ਲਾਇਸੰਸ ਮੁਅੱਤਲ ਹੋ ਗਏ
-ਮਿਨੀਸੋਟਾ ‘ਚ ਲੋਕਾਂ ਵਲੋਂ ‘ਆਈਸ’ ਦੇ ਵਿਰੋਧ ਦੀ ਜਿੱਤ ਹੋਈ
-ਐਪਸਟਾਈਨ ਫਾਈਲਜ਼ ‘ਚ ਦੀਪਕ ਚੋਪੜਾ ਦਾ ਨਾਮ ਆਇਆ
-ਅਮਰੀਕਾ ਤੇ ਇਰਾਨ ਹੁਣ ਗੱਲਬਾਤ ਕਰਨ ਲਈ ਰਾਜ਼ੀ ਹੋਏ

Check Also

Rohit Shetty residence shooting : ‘ਸਿੰਘਮ’ ਡਾਇਰੈਕਟਰ ਰੋਹਿਤ ਸ਼ੈੱਟੀ ਦੇ ਘਰ ਦੇ ਬਾਹਰ ਗੋਲੀਬਾਰੀ, ਇਲਾਕੇ ‘ਚ ਮਚੀ ਹਫੜਾ-ਦਫੜੀ, ਪੁਲਿਸ ਜਾਂਚ ‘ਚ ਜੁਟੀ

Rohit Shetty residence shooting news: ‘ਸਿੰਘਮ’ ਡਾਇਰੈਕਟਰ ਰੋਹਿਤ ਸ਼ੈੱਟੀ ਦੇ ਘਰ ਦੇ ਬਾਹਰ ਗੋਲੀਬਾਰੀ, ਇਲਾਕੇ …