Breaking News

Lawrence Bishnoi gang claims attack on Pakistan gangster Shehzad Bhatti in Portugal ਲਾਰੈਂਸ ਗੈਂਗ ਵੱਲੋਂ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ‘ਤੇ ਹਮਲਾ, ਫੇਸਬੁੱਕ ਪੋਸਟ ਵਿੱਚ ਦਾਅਵਾ..

Lawrence Bishnoi gang claims attack on Pakistan gangster Shehzad Bhatti in Portugal

Gangster Lawrence Bishnoi’s gang has claimed that it had carried out attack on Pakistani Gangster Shehzad Bhatti in Portugal.

ਲਾਰੈਂਸ ਬਿਸ਼ਨੋਈ ਗੈਂਗ ਨੇ ਇੱਕ ਹੋਰ ਸਨਸਨੀਖੇਜ਼ ਦਾਅਵਾ ਕੀਤਾ ਹੈ। ਇਸ ਗੈਂਗ ਨੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ‘ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਲਾਰੈਂਸ ਗੈਂਗ ਨਾਲ ਜੁੜੇ ਹੋਣ ਦਾ ਦਾਅਵਾ ਕਰਨ ਵਾਲੇ ਗੈਂਗਸਟਰ ਰਣਦੀਪ ਮਲਿਕ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਹ ਦਾਅਵਾ ਕੀਤਾ ਹੈ।

ਲਾਰੈਂਸ ਬਿਸ਼ਨੋਈ ਗੈਂਗ ਨੇ ਇੱਕ ਹੋਰ ਸਨਸਨੀਖੇਜ਼ ਦਾਅਵਾ ਕੀਤਾ ਹੈ। ਇਸ ਗੈਂਗ ਨੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ‘ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਲਾਰੈਂਸ ਗੈਂਗ ਨਾਲ ਜੁੜੇ ਹੋਣ ਦਾ ਦਾਅਵਾ ਕਰਨ ਵਾਲੇ ਗੈਂਗਸਟਰ ਰਣਦੀਪ ਮਲਿਕ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਹ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹਿਜ਼ਾਦ ਭੱਟੀ ‘ਤੇ ਇਹ ਹਮਲਾ ਪੁਰਤਗਾਲ ਵਿੱਚ ਹੋਇਆ ਸੀ। ਹਾਲਾਂਕਿ, ਇਸ ਦਾਅਵੇ ਦੀ ਅਜੇ ਤੱਕ ਸਥਾਨਕ ਅਧਿਕਾਰੀਆਂ ਜਾਂ ਅੰਤਰਰਾਸ਼ਟਰੀ ਏਜੰਸੀਆਂ ਦੁਆਰਾ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ ਹੈ।

ਰਣਦੀਪ ਮਲਿਕ ਨੇ ਇਸ ਪੋਸਟ ਵਿੱਚ ਲਿਖਿਆ ਹੈ ਕਿ ਸ਼ਹਿਜ਼ਾਦ ਭੱਟੀ ‘ਤੇ ਹਮਲਾ ਉਨ੍ਹਾਂ ਅਤੇ ਅਨਿਲ ਪੰਡਿਤ (ਅਮਰੀਕਾ) ਦੇ ਇਸ਼ਾਰੇ ‘ਤੇ ਕੀਤਾ ਗਿਆ ਸੀ। ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੋ ਵੀ ਭਾਰਤ ਜਾਂ ਲਾਰੈਂਸ ਬਿਸ਼ਨੋਈ ਵਿਰੁੱਧ ਬੋਲੇਗਾ, ਉਸਦੀ “ਆਵਾਜ਼ ਬੰਦ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਰਣਦੀਪ ਮਲਿਕ ਨੇ ਇਸ ਪੋਰਟ ਵਿੱਚ ਇਹ ਧਮਕੀ ਵੀ ਦਿੱਤੀ ਕਿ ਦੁਨੀਆਂ ਵਿੱਚ ਕੋਈ ਵੀ ਕਿਤੇ ਵੀ ਲੁਕ ਜਾਵੇ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਪੋਸਟ ਦੇ ਅੰਤ ਵਿੱਚ, ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਲ-ਨਾਲ ਜਤਿੰਦਰ ਗੋਗੀ ਮਾਨ ਸਮੂਹ, ਹਾਸ਼ਿਮ ਬਾਬਾ ਸਮੂਹ, ਕਾਲਾ ਰਾਣਾ ਸਮੂਹ ਅਤੇ ਸਾਹਿਲ ਦੁਹਨ (ਹਿਸਾਰ) ਵਰਗੇ ਨਾਮ ਵੀ ਲਿਖੇ ਗਏ ਹਨ।

ਲਾਰੈਂਸ ਨਾਲ ਦੋਸਤੀ ਕਿਵੇਂ ਦੁਸ਼ਮਣੀ ਵਿੱਚ ਬਦਲੀ ?
ਸ਼ਹਿਜ਼ਾਦ ਭੱਟੀ ਅਤੇ ਲਾਰੈਂਸ ਬਿਸ਼ਨੋਈ ਕਦੇ ਇੱਕ ਦੂਜੇ ਦੇ ਕਰੀਬੀ ਦੋਸਤ ਮੰਨੇ ਜਾਂਦੇ ਸਨ। ਸਾਲ 2024 ਵਿੱਚ ਈਦ ‘ਤੇ ਉਨ੍ਹਾਂ ਦੋਵਾਂ ਵਿਚਾਲੇ ਇੱਕ ਵੀਡੀਓ ਕਾਲ ਵਾਇਰਲ ਹੋਈ ਸੀ। ਇਸ ਵਿੱਚ, ਭੱਟੀ ਨੇ ਕਿਹਾ ਸੀ ਕਿ ਉਹ ਲਾਰੈਂਸ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹੈ। ਹਾਲਾਂਕਿ, ਇਹ ਦੋਸਤੀ ਜ਼ਿਆਦਾ ਦੇਰ ਨਹੀਂ ਚੱਲੀ, ਅਤੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਜਦੋਂ ਲਾਰੈਂਸ ਬਿਸ਼ਨੋਈ ਨੇ ਲਸ਼ਕਰ ਮੁਖੀ ਹਾਫਿਜ਼ ਸਈਦ ਨੂੰ ਧਮਕੀ ਦਿੱਤੀ, ਤਾਂ ਭੱਟੀ ਗੁੱਸੇ ਵਿੱਚ ਆ ਗਿਆ ਅਤੇ ਲਾਰੈਂਸ ਦਾ ਦੁਸ਼ਮਣ ਬਣ ਗਿਆ। ਉਸਨੇ ਹਾਲ ਹੀ ਵਿੱਚ ਅਨਮੋਲ ਬਿਸ਼ਨੋਈ ਅਤੇ ਲਾਰੈਂਸ ਬਿਸ਼ਨੋਈ ਨੂੰ ਮਾਰਨ ਦੀ ਖੁੱਲ੍ਹ ਕੇ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਹੁਣ ਉਸ ‘ਤੇ ਹਮਲੇ ਦੇ ਦਾਅਵੇ ਸਾਹਮਣੇ ਆਏ ਹਨ।

In a social media post one Randeep Malik has claimed that whosoever will speak against our country and Lawrence Bishnoi, he will be punished with death.

It is worth mentioning here that Shehzad Bhatti works with Pakistan’s ISI agency and is their proxy who helps them recruit youth for attack on India specially in Punjab.

Check Also

Ajit Pawar – -ਅਜੀਤ ਪਵਾਰ ਦਾ ਹੈਲੀਕਾਪਟਰ ਹਾਦਸਾ ਸ਼ੱਕ ਦੇ ਘੇਰੇ ‘ਚ

Ajit Pawar – -ਅਜੀਤ ਪਵਾਰ ਦਾ ਹੈਲੀਕਾਪਟਰ ਹਾਦਸਾ ਸ਼ੱਕ ਦੇ ਘੇਰੇ ‘ਚ ਅਜੀਤ ਪਵਾਰ ਮੌਤ …